Obscene Act: ਪਾਰਕ 'ਚ ਬੈਠ ਕੇ ਬਿਲਕੁਲ ਵੀ ਨਾ ਕਰੋ ਅਜਿਹੀਆਂ ਹਰਕਤਾਂ, ਹੋ ਸਕਦੀ ਇੰਨੇ ਮਹੀਨਿਆਂ ਦੀ ਜੇਲ੍ਹ
ਖ਼ਾਸ ਤੌਰ 'ਤੇ ਕਈ ਕਪਲਸ ਨੂੰ ਅਜਿਹੀਆਂ ਗੱਲਾਂ ਦਾ ਪਤਾ ਨਹੀਂ ਹੁੰਦਾ, ਅਜਿਹੇ 'ਚ ਜਦੋਂ ਪੁਲਿਸ ਜਾਂ ਕੋਈ ਹੋਰ ਉਨ੍ਹਾਂ ਨੂੰ ਰੋਕਦਾ ਹੈ ਤਾਂ ਉਨ੍ਹਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
Download ABP Live App and Watch All Latest Videos
View In Appਕਈ ਵਾਰ ਦੇਖਿਆ ਗਿਆ ਹੈ ਕਿ ਪਾਰਕ 'ਚ ਬੈਠ ਕੇ ਕਪਲ ਇਕ-ਦੂਜੇ ਨਾਲ ਅਜਿਹੀਆਂ ਹਰਕਤਾਂ ਕਰਨ ਲੱਗ ਜਾਂਦੇ ਹਨ, ਜਿਸ ਨਾਲ ਉਥੇ ਮੌਜੂਦ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ।
ਕਈ ਵਾਰ ਪਾਰਕ ਜਾਂ ਕਿਸੇ ਜਨਤਕ ਥਾਂ 'ਤੇ ਕਪਲਸ ਨੂੰ ਕਿੱਸ ਕਰਦਿਆਂ ਦੇਖ ਕੇ ਲੋਕ ਪੁਲਿਸ ਨੂੰ ਫੋਨ ਕਰ ਦਿੰਦੇ ਹਨ ਅਤੇ ਫਿਰ ਪੁਲਿਸ ਵੀ ਕਾਰਵਾਈ ਕਰਦੀ ਹੈ।
ਜੇਕਰ ਤੁਸੀਂ ਕਿਸੇ ਪਬਲਿਕ ਪਲੇਸ 'ਤੇ ਅਸ਼ਲੀਲ ਹਰਕਤਾਂ ਕਰਦੇ ਹੋ, ਤਾਂ ਪੁਲਿਸ ਤੁਹਾਨੂੰ ਫੜ ਸਕਦੀ ਹੈ ਅਤੇ ਤੁਹਾਨੂੰ ਤਿੰਨ ਮਹੀਨਿਆਂ ਤੱਕ ਦੀ ਜੇਲ੍ਹ ਹੋ ਸਕਦੀ ਹੈ। ਇਹ ਆਈਪੀਸੀ ਦੀ ਧਾਰਾ 294 ਅਧੀਨ ਆਉਂਦਾ ਹੈ।
ਜਨਤਕ ਥਾਂ 'ਤੇ ਖੜ੍ਹੀ ਕਾਰ 'ਚ ਵੀ ਕਿਸ ਕਰਨਾ ਜਾਂ ਅਸ਼ਲੀਲ ਹਰਕਤਾਂ ਕਰਨਾ ਅਪਰਾਧ ਹੈ, ਇਸ ਲਈ ਤੁਹਾਨੂੰ ਸਜ਼ਾ ਵੀ ਹੋ ਸਕਦੀ ਹੈ।
ਆਮ ਤੌਰ 'ਤੇ ਇਹ ਸਥਾਨ ਅਤੇ ਵਾਤਾਵਰਣ 'ਤੇ ਵੀ ਨਿਰਭਰ ਕਰਦਾ ਹੈ ਕਿ ਤੁਸੀਂ ਜੋ ਕਾਰਵਾਈ ਕਰ ਰਹੇ ਹੋ, ਉਹ ਅਸ਼ਲੀਲਤਾ ਦੇ ਦਾਇਰੇ ਵਿਚ ਆਵੇਗੀ ਜਾਂ ਨਹੀਂ। ਉਦਾਹਰਣ ਵਜੋਂ, ਕੁਝ ਸ਼ਹਿਰਾਂ ਵਿੱਚ ਕਿਸ ਕਰਨਾ ਆਮ ਗੱਲ ਹੋ ਸਕਦੀ ਹੈ, ਜਦੋਂ ਕਿ ਕੁਝ ਸਥਾਨਾਂ ਵਿੱਚ ਇਸਨੂੰ ਅਸ਼ਲੀਲ ਮੰਨਿਆ ਜਾਂਦਾ ਹੈ।