ਗੈਸ ਸਿਲੰਡਰ ਦੀ ਵਰਤੋਂ ਕਰਨ ਵੇਲੇ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ, ਨਹੀਂ ਤਾਂ ਹੋ ਸਕਦਾ ਵੱਡਾ ਹਾਦਸਾ
ਹੁਣ ਭਾਰਤ ਦੇ ਲਗਭਗ ਸਾਰੇ ਘਰਾਂ ਵਿੱਚ ਗੈਸ ਸਿਲੰਡਰ ਦੀ ਵਰਤੋਂ ਕਰਕੇ ਭੋਜਨ ਤਿਆਰ ਕੀਤਾ ਜਾਂਦਾ ਹੈ। ਇੱਕ ਸਮਾਂ ਸੀ ਜਦੋਂ ਸਾਰੇ ਘਰਾਂ ਵਿੱਚ ਮਿੱਟੀ ਦੇ ਚੁੱਲ੍ਹੇ ਉੱਤੇ ਖਾਣਾ ਪਕਾਇਆ ਜਾਂਦਾ ਸੀ। ਪਰ ਹੁਣ ਤਾਂ ਪਿੰਡਾਂ ਦੇ ਦੂਰ-ਦੁਰਾਡੇ ਇਲਾਕਿਆਂ ਵਿੱਚ ਵੀ ਗੈਸ ਚੁੱਲ੍ਹੇ ਵਰਤੇ ਜਾਂਦੇ ਹਨ। ਗੈਸ ਸਿਲੰਡਰ ਦੀ ਵਰਤੋਂ ਕਰਕੇ ਗੈਸ ਚੁੱਲ੍ਹੇ 'ਤੇ ਖਾਣਾ ਪਕਾਇਆ ਜਾਂਦਾ ਹੈ। ਭਾਰਤ ਸਰਕਾਰ ਹਰ ਪਿੰਡ ਨੂੰ ਗੈਸ ਕੁਨੈਕਸ਼ਨ ਦੇਣ ਲਈ ਉੱਜਵਲਾ ਸਕੀਮ ਚਲਾਉਂਦੀ ਹੈ। ਉੱਜਵਲਾ ਯੋਜਨਾ ਦੇ ਤਹਿਤ, ਸਰਕਾਰ ਮੁਫਤ ਗੈਸ ਚੁੱਲ੍ਹਾ ਅਤੇ ਇੱਕ ਸਿਲੰਡਰ ਪ੍ਰਦਾਨ ਕਰਦੀ ਹੈ।
Download ABP Live App and Watch All Latest Videos
View In Appਗੈਸ ਸਿਲੰਡਰ ਦੀ ਵਰਤੋਂ ਕਰਨ ਨਾਲ ਖਾਣਾ ਬਣਾਉਣਾ ਬਹੁਤ ਆਸਾਨ ਹੋ ਜਾਂਦਾ ਹੈ ਅਤੇ ਖਾਣਾ ਬਹੁਤ ਜਲਦੀ ਪਕ ਜਾਂਦਾ ਹੈ। ਪਰ ਗੈਸ ਸਿਲੰਡਰ ਦੀ ਵਰਤੋਂ ਕਰਦੇ ਸਮੇਂ ਤੁਹਾਡੇ ਲਈ ਕੁਝ ਸਾਵਧਾਨੀਆਂ ਵਰਤਣੀਆਂ ਜ਼ਰੂਰੀ ਹਨ।
ਨਹੀਂ ਤਾਂ ਤੁਹਾਡੀ ਮਾਮੂਲੀ ਜਿਹੀ ਗਲਤੀ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਹੀ ਜ਼ਰੂਰੀ ਗੱਲਾਂ ਦੱਸਾਂਗੇ। ਜਿਨ੍ਹਾਂ ਦਾ ਤੁਹਾਨੂੰ ਗੈਸ ਸਿਲੰਡਰ ਦੀ ਵਰਤੋਂ ਕਰਦੇ ਸਮੇਂ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਕੋਈ ਹਾਦਸਾ ਨਾ ਵਾਪਰੇ।
ਜਦੋਂ ਤੁਸੀਂ ਗੈਸ ਸਿਲੰਡਰ ਦੀ ਵਰਤੋਂ ਕਰ ਰਹੇ ਹੋ। ਉਸ ਵੇਲੇ ਤੁਹਾਨੂੰ ਹਮੇਸ਼ਾ ਇਹ ਚੀਜ਼ ਨੂੰ ਚੈੱਕ ਕਰਨਾ ਚਾਹੀਦਾ ਹੈ ਕਿ ਸਿਲੰਡਰ ਵਿੱਚ ਕੋਈ ਲੀਕੇਜ ਤਾਂ ਨਹੀਂ ਹੈ। ਕਿਉਂਕਿ ਗੈਸ ਲੀਕ ਹੋਣ ਨਾਲ ਰਸੋਈ 'ਚ ਧਮਾਕਾ ਹੋਣ ਦਾ ਖਤਰਾ ਵੱਧ ਜਾਂਦਾ ਹੈ।
ਇਸ ਦੇ ਨਾਲ ਹੀ ਤੁਸੀਂ ਜਿਸ ਗੈਸ ਸਿਲੰਡਰ ਦੀ ਵਰਤੋਂ ਕਰ ਰਹੇ ਹੋ। ਤੁਹਾਡੇ ਲਈ ਇਸ ਗੱਲ 'ਤੇ ਧਿਆਨ ਦੇਣਾ ਵੀ ਜ਼ਰੂਰੀ ਹੈ ਕਿ ਕੀ ਇਹ ਐਕਸਪਾਇਰ ਤਾਂ ਨਹੀਂ ਹੋ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਸਿਲੰਡਰ ਦੇ ਸਾਈਡ 'ਤੇ ਇਨ੍ਹਾਂ ਦੀ ਐਕਸਪਾਇਰੀ ਡੇਟ ਲਿਖੀ ਹੁੰਦੀ ਹੈ।
ਇਸ ਦੇ ਨਾਲ ਹੀ ਗੈਸ ਸਿਲੰਡਰ ਅਤੇ ਗੈਸ ਚੁੱਲ੍ਹੇ ਨੂੰ ਜੋੜਨ ਵਾਲੀ ਪਾਈਪ ਦੀ ਜਾਂਚ ਕਰਦੇ ਰਹੋ। ਜਦੋਂ ਪਾਈਪ ਬਹੁਤ ਪੁਰਾਣੀ ਹੋ ਜਾਂਦੀ ਹੈ ਤਾਂ ਇਹ ਲੀਕ ਹੋਣ ਲੱਗ ਜਾਂਦੀ ਹੈ। ਇਸ ਲਈ, ਜੇਕਰ ਪਾਈਪ ਪੁਰਾਣੀ ਹੋ ਜਾਂਦੀ ਹੈ, ਤਾਂ ਇਸ ਨੂੰ ਬਦਲ ਦਿਓ।