Beer: ਆਏ-ਹਏ! ਹੁਣ ਨਾਲੇ ਦੇ ਪਾਣੀ ਨਾਲ ਬਣੇਗੀ ਬੀਅਰ...ਕੀ ਫਿਰ ਵੀ ਪੀਓਗੇ ਤੁਸੀਂ?
ਜੇਕਰ ਮੈਂ ਤੁਹਾਨੂੰ ਕਹਾਂ ਕਿ ਤੁਸੀਂ ਹੁਣ ਜਿਹੜੀ ਬੀਅਰ ਪੀਓਗੇ, ਉਸ ਵਿੱਚ ਨਾਲੇ ਦੇ ਪਾਣੀ ਦੀ ਵਰਤੋਂ ਕੀਤੀ ਜਾਵੇਗੀ। ਦਰਅਸਲ, ਇਹ ਅਜੀਬ ਫੈਸਲਾ ਇੱਕ ਕੰਪਨੀ ਨੇ ਲਿਆ ਹੈ।
Download ABP Live App and Watch All Latest Videos
View In Appਇਹ ਜਰਮਨ ਦੀ ਬਰੂਅਰੀ ਕੰਪਨੀ ਹੈ, ਜੋ ਬੀਅਰ ਬਣਾਉਣ ਲਈ ਨਾਲੇ ਦੇ ਪਾਣੀ ਦੀ ਵਰਤੋਂ ਕਰ ਰਹੀ ਹੈ। ਇਸ ਕੰਪਨੀ ਦਾ ਨਾਮ ਰੀਯੂਜ਼ ਬ੍ਰੂ ਹੈ ਜੋ ਵਾਈਸੇਨਬਰਗ ਸ਼ਹਿਰ ਵਿੱਚ ਹੈ। ਇਸ ਕੰਪਨੀ ਦੇ ਮਾਲਕ ਦਾ ਕਹਿਣਾ ਹੈ ਕਿ ਉਹ ਅਜਿਹਾ ਪਾਣੀ ਬਚਾਉਣ ਲਈ ਕਰ ਰਹੀ ਹੈ।
ਜਰਮਨ ਨਿਊਜ਼ ਵੈੱਬਸਾਈਟ DW 'ਚ ਛਪੀ ਖਬਰ ਮੁਤਾਬਕ ਇਸ ਕੰਪਨੀ ਦੇ ਮਾਲਕ ਦਾ ਕਹਿਣਾ ਹੈ ਕਿ ਭਾਵੇਂ ਇਹ ਬੀਅਰ ਨਾਲੇ ਦੇ ਪਾਣੀ ਤੋਂ ਬਣਾਈ ਜਾ ਰਹੀ ਹੈ ਪਰ ਇਹ ਪੂਰੀ ਤਰ੍ਹਾਂ ਸੁਰੱਖਿਅਤ ਹੈ।
ਕੰਪਨੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਹਿਲਾਂ ਇਸ ਪਾਣੀ ਨੂੰ ਪੂਰੀ ਤਰ੍ਹਾਂ ਸਾਫ਼ ਕੀਤਾ ਅਤੇ ਫਿਰ ਇਸ ਦੀ ਵਰਤੋਂ ਬੀਅਰ ਬਣਾਉਣ ਲਈ ਕੀਤੀ। ਕੰਪਨੀ ਦਾ ਕਹਿਣਾ ਹੈ ਕਿ ਤੁਹਾਨੂੰ ਬੀਅਰ ਵਿੱਚ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਕੋਈ ਨਾਮੋਂਨਿਸ਼ਾਨ ਮੌਜੂਦ ਨਹੀਂ ਹੁੰਦਾ।
ਕੰਪਨੀ ਦਾ ਦਾਅਵਾ ਹੈ ਕਿ ਉਹ ਚਾਰ ਪੜਾਵਾਂ ਵਿੱਚ ਇਸ ਬੀਅਰ ਨੂੰ ਬਣਾਉਣ ਲਈ ਇਸਤੇਮਾਲ ਕੀਤੇ ਗਏ ਡਰੇਨ ਦੇ ਪਾਣੀ ਨੂੰ ਸਾਫ਼ ਕਰਦੀ ਹੈ। ਇਨ੍ਹਾਂ ਪੜਾਵਾਂ ਵਿੱਚ ਮਕੈਨੀਕਲ, ਬਾਇਓਲਾਜਿਕਲ ਅਤੇ ਰਸਾਇਣਕ ਪੜਾਅ ਵੀ ਮੌਜੂਦ ਹਨ।
ਆਖਰੀ ਪੜਾਅ ਵਿੱਚ, ਪਾਣੀ ਦਾ ਓਜੋਨੀਕਰਣ ਕੀਤਾ ਜਾਂਦਾ ਹੈ ਅਤੇ ਫਿਰ ਇਸਨੂੰ ਫਿਲਟਰ ਕੀਤਾ ਜਾਂਦਾ ਹੈ। ਚਾਰ ਪੜਾਵਾਂ ਵਿੱਚ ਪਾਣੀ ਪੂਰੀ ਤਰ੍ਹਾਂ ਸਾਫ਼ ਹੋ ਜਾਂਦਾ ਹੈ ਅਤੇ ਬੀਅਰ ਬਣਾਉਣ ਦੇ ਯੋਗ ਹੁੰਦਾ ਹੈ।