ਆਓ ਜਾਣਦੇ ਹਾਂ ਭਾਰਤੀਆਂ ਨੇ ਸਾਲ 2024 'ਚ ਗੂਗਲ ਉਪਰ ਕੀ-ਕੀ ਸਰਚ ਕਰ ਲਿਆਂਦੀ ਹਨ੍ਹੇਰੀ

ਦੱਸ ਦਈਏ ਕਿ ਇਸ ਸਾਲ ਗੂਗਲ 'ਤੇ ਭਾਰਤੀ ਉਪਭੋਗਤਾਵਾਂ ਵੱਲੋਂ ਸਭ ਤੋਂ ਵੱਧ ਖੋਜੇ ਗਏ ਦੋ ਵਿਸ਼ੇ ਕ੍ਰਿਕਟ ਨਾਲ ਸਬੰਧਤ ਸਨ-ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਤੇ ਟੀ-20 ਵਿਸ਼ਵ ਕੱਪ। ਇਸ ਤੋਂ ਇਲਾਵਾ ਇੰਡੀਅਨ ਸੁਪਰ ਲੀਗ ਨੇ ਵੀ ਸੂਚੀ ਵਿਚ 10ਵੇਂ ਸਥਾਨ 'ਤੇ ਜਗ੍ਹਾ ਬਣਾਈ। ਇਹ ਜਾਣਕਾਰੀ ਗੂਗਲ ਨੇ ਸਾਲ 2024 ਦੀ ਖੋਜ ਰਿਪੋਰਟ ਜਾਰੀ ਕਰਕੇ ਦਿੱਤੀ ਹੈ।
Download ABP Live App and Watch All Latest Videos
View In App
ਇਸ ਵਿੱਚ ਇਸ ਸਾਲ ਭਾਰਤ ਵਿੱਚ ਸਭ ਤੋਂ ਵੱਧ ਖੋਜੇ ਗਏ ਵਿਸ਼ਿਆਂ ਤੇ ਰੁਝਾਨਾਂ ਦਾ ਵੇਰਵਾ ਦਿੱਤਾ ਗਿਆ ਹੈ। ਭਾਰਤੀ ਉਪਭੋਗਤਾਵਾਂ ਨੇ ਫਿਲਮਾਂ, ਕ੍ਰਿਕਟ ਤੇ ਪ੍ਰਸਿੱਧ ਮੀਮਜ਼ ਦੇ ਨਾਲ-ਨਾਲ ਯਾਤਰਾ ਦੇ ਸਥਾਨਾਂ ਤੇ ਵਿਸ਼ੇਸ਼ ਪਕਵਾਨਾਂ ਬਾਰੇ ਬਹੁਤ ਸਾਰੀ ਜਾਣਕਾਰੀ ਦੀ ਖੋਜ ਕੀਤੀ।

ਇਸ ਸਾਲ ਗੂਗਲ 'ਤੇ ਭਾਰਤੀ ਉਪਭੋਗਤਾਵਾਂ ਦੁਆਰਾ ਸਭ ਤੋਂ ਵੱਧ ਖੋਜੇ ਗਏ ਦੋ ਵਿਸ਼ੇ ਕ੍ਰਿਕਟ, ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਤੇ ਟੀ-20 ਵਿਸ਼ਵ ਕੱਪ ਨਾਲ ਸਬੰਧਤ ਸਨ। ਇਸ ਤੋਂ ਇਲਾਵਾ ਇੰਡੀਅਨ ਸੁਪਰ ਲੀਗ ਨੇ ਵੀ ਸੂਚੀ ਵਿੱਚ 10ਵੇਂ ਸਥਾਨ 'ਤੇ ਜਗ੍ਹਾ ਬਣਾਈ। ਚੋਣ ਨਤੀਜੇ 2024 ਤੇ ਓਲੰਪਿਕ 2024 ਵੀ ਇਸ ਸਾਲ ਦੀਆਂ ਚੋਟੀ ਦੀਆਂ ਖੋਜਾਂ ਵਿੱਚ ਸ਼ਾਮਲ ਸਨ।
ਫਿਲਮਾਂ ਤੇ ਟੀਵੀ ਸ਼ੋਅ- 1- ਇਸਤਰੀ-2, 2- ਕਲਕੀ 2898 AD, 3- 12ਵੀਂ ਫੇਲ੍ਹ, 4- ਲਾਪਤਾ ਲੇਡੀਜ਼, 5- ਹਨੂਮਾਨ
ਚੋਟੀ ਦੇ 5 ਟੀਵੀ ਸ਼ੋਅ- 1- ਹੀਰਾਮੰਡੀ, 2- ਮਿਰਜ਼ਾਪੁਰ, 3- ਦ ਲਾਸਟ ਆਫ ਅਸ, 4- ਬਿੱਗ ਬੌਸ 17, 5- ਪੰਚਾਇਤ
ਮੀਮਜ਼ ਤੇ ਅਜੀਬੋ-ਗਰੀਬ ਸਰਚ ਟਰਮ- ਇਸ ਸਾਲ ਦੇ ਕੁਝ ਵਾਇਰਲ ਮੀਮਜ਼ ਜਿਨ੍ਹਾਂ ਦੀ ਖੋਜ ਕੀਤੀ ਗਈ: ਔਰੰਜ ਪੀਲ ਥਿਊਰੀ, ਵੈਰੀ ਡਿੰਪਓਰ, ਵੈਰੀ ਮਾਈਂਡਫੁਲ, ਬਲੂ ਗ੍ਰਿੰਚ ਨੀ ਸਰਜਰੀ । ਇਸ ਤੋਂ ਇਲਾਵਾ ਯੂਜ਼ਰਸ ਨੇ ਕੁਝ ਅਨੋਖੇ ਸ਼ਬਦ ਜਿਵੇਂ ਮੋਏ ਮੋਏ, ਪੂਕੀ ਤੇ ਸਰਵਾਈਕਲ ਕੈਂਸਰ ਵਰਗੇ ਕੁਝ ਵਿਲੱਖਣ ਸ਼ਬਦਾਂ ਦੇ ਅਰਥਾਂ ਨੂੰ ਸਮਝਣ ਦੀ ਕੋਸ਼ਿਸ਼ ਵੀ ਕੀਤੀ।
ਪ੍ਰਮੁੱਖ ਯਾਤਰਾ ਸਥਾਨਾਂ ਦੀ ਸਰਚ- ਅਜ਼ਰਬਾਈਜਾਨ, ਬਾਲੀ, ਮਨਾਲੀ, ਕਜ਼ਾਕਿਸਤਾਨ, ਜੈਪੁਰ ਦੇ ਨਾਮ ਸ਼ਾਮਿਲ ਹਨ। ਇਸ ਤੋਂ ਇਲਾਵਾ ਪ੍ਰਸਿੱਧ ਪਕਵਾਨਾਂ ਦੀ ਸਰਚ ਦੇ ਵਿੱਚ- ਅੰਬ ਦਾ ਅਚਾਰ, ਕਾਂਜੀ, ਚਰਨਾਮ੍ਰਿਤ, ਧਨੀਆ ਪੰਜੀਰੀ, ਉਗਾਦੀ ਪਚੜੀ, ਸ਼ੰਕਰਪਾਲੀ।