ਕੰਮ ਦੇ ਲਈ ਸਰਕਾਰੀ ਮੁਲਾਜ਼ਮ ਮੰਗਦਾ ਰਿਸ਼ਵਤ ਤਾਂ ਇਦਾਂ ਸਿਖਾਓ ਸਬਕ, ਇਸ ਤਰੀਕੇ ਨਾਲ ਕਰੋ ਸ਼ਿਕਾਇਤ
ਹਾਲਾਂਕਿ ਦੁਨੀਆ ਹੁਣ ਆਨਲਾਈਨ ਚੀਜ਼ਾਂ ਵੱਲ ਵੱਧ ਰਹੀ ਹੈ। ਪਰ ਹਾਲੇ ਵੀ ਕਈ ਅਜਿਹੇ ਕੰਮ ਹਨ ਜਿਨ੍ਹਾਂ ਨੂੰ ਕਰਨ ਦੀ ਜ਼ਿੰਮੇਵਾਰੀ ਲੋਕਾਂ ਦੀ ਹੁੰਦੀ ਹੈ। ਜੇਕਰ ਸਰਕਾਰੀ ਕੰਮਾਂ ਦੀ ਗੱਲ ਕਰੀਏ ਤਾਂ ਦਫ਼ਤਰਾਂ ਵਿੱਚ ਜ਼ਿਆਦਾਤਰ ਕੰਮ ਅਜੇ ਵੀ ਲਿਖਤੀ ਰੂਪ ਵਿੱਚ ਹੀ ਹੁੰਦੇ ਹਨ।
Download ABP Live App and Watch All Latest Videos
View In Appਪਰ ਸਰਕਾਰੀ ਦਫ਼ਤਰ ਵਿੱਚ ਕੰਮ ਕਰਵਾਉਣਾ ਅਜੇ ਵੀ ਔਖਾ ਕੰਮ ਹੈ। ਇਸ ਦੇ ਨਾਲ ਹੀ ਕਈ ਵਾਰ ਲੋਕਾਂ ਨੂੰ ਕੰਮ ਜਲਦੀ ਕਰਵਾਉਣਾ ਹੁੰਦਾ ਹੈ। ਇਸ ਲਈ ਅਜਿਹੀ ਸਥਿਤੀ ਵਿੱਚ ਸਰਕਾਰੀ ਕਰਮਚਾਰੀ ਰਿਸ਼ਵਤ ਦੀ ਮੰਗ ਕਰਦੇ ਹਨ।
ਕਈ ਵਾਰ ਲੋਕ ਅਜਿਹੇ ਮੁਲਾਜ਼ਮਾਂ ਨੂੰ ਰਿਸ਼ਵਤ ਨਹੀਂ ਦਿੰਦੇ। ਪਰ ਕਈ ਵਾਰ ਮਜਬੂਰੀ ਵਿੱਚ ਉਨ੍ਹਾਂ ਨੂੰ ਰਿਸ਼ਵਤ ਦੇਣੀ ਪੈਂਦੀ ਹੈ।
ਜੇਕਰ ਤੁਹਾਡੇ ਕੋਲੋਂ ਕੋਈ ਸਰਕਾਰੀ ਕਰਮਚਾਰੀ ਕਿਸੇ ਕੰਮ ਲਈ ਰਿਸ਼ਵਤ ਮੰਗਦਾ ਹੈ। ਤਾਂ ਤੁਸੀਂ ਉਸ ਦੀ ਸ਼ਿਕਾਇਤ ਕਰ ਸਕਦੇ ਹੋ।
ਇਸ ਦੇ ਲਈ ਤੁਸੀਂ ਆਪਣੇ ਫੋਨ ਤੋਂ ਐਂਟੀ ਕਰੱਪਸ਼ਨ ਯੂਨਿਟ ਦੇ ਟੋਲ ਫਰੀ ਨੰਬਰ 1064 'ਤੇ ਕਾਲ ਕਰਕੇ ਸ਼ਿਕਾਇਤ ਦਰਜ ਕਰਵਾ ਸਕਦੇ ਹੋ। ਜੇਕਰ ਤੁਸੀਂ ਚਾਹੋ ਤਾਂ ਆਪਣੇ ਰਾਜ ਦੇ ਲੋਕਾਯੁਕਤ ਦਫ਼ਤਰ ਵਿੱਚ ਵੀ ਇਸ ਬਾਰੇ ਸ਼ਿਕਾਇਤ ਦਰਜ ਕਰਵਾ ਸਕਦੇ ਹੋ। ਇਸ ਦੇ ਲਈ ਤੁਸੀਂ ਸਟੇਟ ਹੈਲਪਲਾਈਨ 'ਤੇ ਕਾਲ ਕਰ ਸਕਦੇ ਹੋ ਜਾਂ ਤੁਸੀਂ ਸੀਬੀਆਈ ਦੀ ਭ੍ਰਿਸ਼ਟਾਚਾਰ ਰੋਕੂ ਬ੍ਰਾਂਚ ਨੂੰ ਵੀ ਸ਼ਿਕਾਇਤ ਕਰ ਸਕਦੇ ਹੋ।