ਘਰ ਕਿਰਾਏ 'ਤੇ ਦੇਣ ਤੋਂ ਪਹਿਲਾਂ ਪੂਰਾ ਕਰ ਲਓ ਆਹ ਕੰਮ, ਨਹੀਂ ਤਾਂ ਫਸ ਜਾਓਗੇ ਮੁਸੀਬਤ 'ਚ
ਅਕਸਰ ਲੋਕਾਂ ਦੇ ਘਰਾਂ ਵਿੱਚ ਬਹੁਤ ਥਾਂ ਹੁੰਦੀ ਹੈ। ਬਹੁਤ ਸਾਰੇ ਖਾਲੀ ਕਮਰੇ ਪਏ ਹੁੰਦੇ ਹਨ। ਇਸ ਲਈ ਅਜਿਹੀ ਸਥਿਤੀ ਵਿੱਚ ਲੋਕ ਆਪਣੇ ਮਕਾਨ ਕਿਰਾਏ 'ਤੇ ਦੇ ਦਿੰਦੇ ਹਨ। ਕਈ ਵਾਰ ਕੁਝ ਜਾਣ-ਪਛਾਣ ਵਾਲੇ ਲੋਕ ਮਿਲ ਜਾਂਦੇ ਹਨ। ਉਹ ਕਿਰਾਏਦਾਰ ਦੇ ਤੌਰ 'ਤੇ ਰਹਿਣ ਲੱਗ ਪੈਂਦਾ ਹੈ। ਤਾਂ ਕਈ ਵਾਰ ਬਾਹਰਲੇ ਲੋਕ ਹੁੰਦੇ ਹਨ।
Download ABP Live App and Watch All Latest Videos
View In Appਲੋਕ ਅਕਸਰ ਆਪਣੇ ਜਾਣ-ਪਛਾਣ ਵਾਲੇ ਲੋਕਾਂ ਨੂੰ ਮਕਾਨ ਕਿਰਾਏ 'ਤੇ ਦਿੰਦੇ ਹਨ। ਕਿਉਂਕਿ ਉਹ ਭਰੋਸੇਯੋਗ ਹੁੰਦੇ ਹਨ। ਪਰ ਕਈ ਵਾਰ ਇਹ ਭਰੋਸਾ ਮਹਿੰਗਾ ਵੀ ਪੈ ਜਾਂਦਾ ਹੈ।
ਜਦੋਂ ਲੋਕ ਆਪਣੇ ਜਾਣ-ਪਛਾਣ ਵਾਲੇ ਲੋਕਾਂ ਨੂੰ ਮਕਾਨ ਕਿਰਾਏ 'ਤੇ ਦਿੰਦੇ ਹਨ, ਤਾਂ ਉਹ ਕੁਝ ਚੀਜ਼ਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ। ਜਿਸ ਕਾਰਨ ਉਨ੍ਹਾਂ ਨੂੰ ਬਾਅਦ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਘਰ ਕਿਰਾਏ 'ਤੇ ਦੇਣ ਤੋਂ ਪਹਿਲਾਂ ਜਿਹੜਾ ਸਭ ਤੋਂ ਜ਼ਰੂਰੀ ਕੰਮ ਹੁੰਦਾ ਹੈ। ਉਸ ਨੂੰ ਪੂਰਾ ਨਹੀਂ ਕਰਦੇ। ਜਦੋਂ ਵੀ ਘਰ ਕਿਰਾਏ 'ਤੇ ਦਿੰਦੇ ਹੋ ਤਾਂ Rent Agreement ਜ਼ਰੂਰ ਬਣਵਾਓ।
ਜਦੋਂ ਜਾਣ-ਪਛਾਣ ਦੇ ਲੋਕਾਂ ਨੂੰ ਘਰ ਕਿਰਾਏ 'ਤੇ ਦਿੰਦੇ ਹਨ ਤਾਂ ਅਕਸਰ ਬਿਨਾਂ ਰੈਂਟ ਐਗਰੀਮੈਂਟ ਤੋਂ ਘਰ ਕਿਰਾਏ 'ਤੇ ਦੇ ਦਿੰਦੇ ਹਨ। ਇਸ ਨਾਲ ਜਦੋਂ ਵੀ ਕੋਈ ਕਾਨੂੰਨੀ ਵਿਵਾਦ ਖੜ੍ਹਾ ਹੁੰਦਾ ਹੈ ਜਾਂ ਕਿਰਾਇਆ ਵਧਾਉਣਾ ਹੁੰਦਾ ਹੈ ਤਾਂ ਉਸ ਵਿੱਚ ਮੁਸ਼ਕਿਲ ਹੋ ਜਾਂਦੀ ਹੈ।
ਕਿਉਂਕਿ ਤੁਹਾਡੇ ਕੋਲ ਕੋਈ Rent Agreement ਨਹੀਂ ਹੁੰਦਾ ਹੈ। ਅਤੇ ਤੁਸੀਂ ਕਾਨੂੰਨੀ ਤੌਰ 'ਤੇ ਮਜਬੂਰ ਹੋ ਜਾਂਦੇ ਹੋ। ਇਸ ਲਈ ਜਦੋਂ ਵੀ ਕਿਸੇ ਨੂੰ ਕਿਰਾਏ 'ਤੇ ਮਕਾਨ ਦਿੰਦੇ ਹੋ ਤਾਂ Rent Agreement ਕਰਕੇ ਹੀ ਦਿਓ।