ਇੱਕ ਆਦਮੀ ਨੂੰ ਕਿੰਨੇ Gun License ਮਿਲ ਸਕਦੇ ਹਨ? ਜਾਣੋ ਕੀ ਕਹਿੰਦਾ ਕਾਨੂੰਨ

Gun License: ਲੋਕ ਸੋਚਦੇ ਹਨ ਕਿ ਬੰਦੂਕ ਦਾ ਲਾਇਸੈਂਸ ਲੈਣਾ ਕਾਫ਼ੀ ਆਸਾਨ ਹੈ। ਆਓ ਜਾਣਦੇ ਹਾਂ ਕਿ ਇੱਕ ਵਿਅਕਤੀ ਕਿੰਨੇ ਬੰਦੂਕ ਦੇ ਲਾਇਸੈਂਸ ਲੈ ਸਕਦਾ ਹੈ।

Continues below advertisement

Gun License

Continues below advertisement
1/6
1959 ਦੇ ਅਸਲਾ ਐਕਟ ਅਤੇ ਆਰਮਸ ਰੂਲਸ ਦੇ ਤਹਿਤ ਭਾਰਤ ਵਿੱਚ ਇੱਕ ਨਾਗਰਿਕ ਕਾਨੂੰਨੀ ਤੌਰ 'ਤੇ ਵੱਧ ਤੋਂ ਵੱਧ ਦੋ ਹਥਿਆਰ ਰੱਖ ਸਕਦਾ ਹੈ। ਪਹਿਲਾਂ, ਇਸ ਦੀ ਲਿਮਿਟ ਤਿੰਨ ਸੀ ਪਰ ਹਥਿਆਰਾਂ ਦੀ ਜਮ੍ਹਾਂਖੋਰੀ ਅਤੇ ਦੁਰਵਰਤੋਂ ਨੂੰ ਰੋਕਣ ਲਈ 2019 ਵਿੱਚ ਸੋਧ ਕੀਤੀ ਗਈ ਸੀ।
2/6
ਭਾਰਤ ਸਿੰਗਲ ਲਾਇਸੈਂਸ ਵਿਦ ਯੂਨਿਕ ਆਈਡੈਨਟੀਫਿਕੇਸ਼ਨ ਨੰਬਰ ਸਿਸਟਮ ਨੂੰ ਫੋਲੋ ਕਰਦਾ ਹੈ। ਇਸਦਾ ਮਤਲਬ ਹੈ ਕਿ ਕਿਸੇ ਵਿਅਕਤੀ ਨੂੰ ਕਈ ਲਾਇਸੈਂਸ ਨਹੀਂ ਮਿਲਦੇ। ਇਸ ਦੀ ਬਜਾਏ, ਦੋਵੇਂ ਇਜਾਜ਼ਤ ਵਾਲੇ ਹਥਿਆਰਾਂ ਨੂੰ ਇੱਕ ਹੀ ਲਾਇਸੈਂਸ ਰਿਕਾਰਡ ਦੇ ਤਹਿਤ ਐਂਡਰੋਸ ਕੀਤਾ ਜਾਂਦਾ ਹੈ।
3/6
ਕਾਨੂੰਨ ਵਿੱਚ ਸੋਧ ਤੋਂ ਪਹਿਲਾਂ ਜਿਸ ਕਿਸੇ ਕੋਲ ਵੀ ਤਿੰਨ ਹਥਿਆਰ ਸਨ, ਉਸਨੂੰ ਕਾਨੂੰਨੀ ਤੌਰ 'ਤੇ ਤੀਜਾ ਹਥਿਆਰ ਕਿਸੇ ਲਾਇਸੰਸਸ਼ੁਦਾ ਡੀਲਰ ਜਾਂ ਪੁਲਿਸ ਨੂੰ ਸੌਂਪਣਾ ਪੈਂਦਾ ਸੀ। ਜੋ ਵੀ ਅਜਿਹਾ ਨਹੀਂ ਕਰਦਾ ਸੀ, ਉਸ ਦਾ ਲਾਇਸੈਂਸ ਰੱਦ ਕਰ ਦਿੱਤਾ ਜਾਂਦਾ ਸੀ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਸੀ।
4/6
ਬੰਦੂਕ ਲਾਇਸੈਂਸ ਲੈਣ ਲਈ ਇੱਕ ਵਿਅਕਤੀ ਦੀ ਉਮਰ ਘੱਟੋ-ਘੱਟ 21 ਸਾਲ ਹੋਣੀ ਚਾਹੀਦੀ ਹੈ ਅਤੇ ਉਸਦਾ ਅਪਰਾਧਿਕ ਰਿਕਾਰਡ ਸਾਫ਼ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਵਿਅਕਤੀ ਮਾਨਸਿਕ ਤੌਰ 'ਤੇ ਤੰਦਰੁਸਤ ਹੋਣਾ ਚਾਹੀਦਾ ਹੈ ਅਤੇ ਉਸਨੂੰ ਇੱਕ ਜਾਇਜ਼ ਕਾਰਨ ਦੇਣਾ ਪੈਂਦਾ ਹੈ, ਜਿਵੇਂ ਕਿ ਸਵੈ-ਰੱਖਿਆ, ਫਸਲ ਸੁਰੱਖਿਆ, ਜਾਂ ਖੇਡਾਂ ਦੀ ਸ਼ੂਟਿੰਗ। ਲਾਇਸੈਂਸ ਸਿਰਫ਼ ਬੇਨਤੀ ਕਰਨ 'ਤੇ ਨਹੀਂ ਦਿੱਤਾ ਜਾਂਦਾ।
5/6
ਵਿਰਾਸਤ 'ਚ ਮਿਲਣ ‘ਤੇ ਦੋ-ਹਥਿਆਰਾਂ ਵਾਲਾ ਨਿਯਮ ਲਾਗੂ ਹੁੰਦਾ ਹੈ। ਜੇਕਰ ਕਿਸੇ ਵਿਅਕਤੀ ਨੂੰ ਇੱਕ ਹਥਿਆਰ ਵਿਰਾਸਤ ਵਿੱਚ ਮਿਲਦਾ ਹੈ ਪਰ ਉਸ ਕੋਲ ਪਹਿਲਾਂ ਹੀ ਦੋ ਲਾਇਸੈਂਸਸ਼ੁਦਾ ਹਥਿਆਰ ਹਨ, ਤਾਂ ਉਸਨੂੰ ਜਾਂ ਤਾਂ ਵਿਰਾਸਤ ਵਿੱਚ ਮਿਲੇ ਹਥਿਆਰ ਨੂੰ ਸਮਰਪਣ ਕਰਨਾ ਪਵੇਗਾ ਜਾਂ ਇਸਦਾ ਲਾਇਸੈਂਸ ਰੱਦ ਕਰਵਾਉਣਾ ਹੋਵੇਗਾ।
Continues below advertisement
6/6
ਰਾਸ਼ਟਰੀ ਜਾਂ ਅੰਤਰਰਾਸ਼ਟਰੀ ਪੱਧਰ 'ਤੇ ਸਿਰਫ਼ ਭਾਰਤੀ ਨਿਸ਼ਾਨੇਬਾਜ਼ਾਂ ਨੂੰ ਦੋ ਤੋਂ ਵੱਧ ਹਥਿਆਰ ਰੱਖਣ ਦੀ ਇਜਾਜ਼ਤ ਹੈ, ਅਤੇ ਇਹ ਸਿਰਫ਼ ਖੇਡਾਂ ਦੇ ਉਦੇਸ਼ਾਂ ਲਈ ਹੈ। ਅਜਿਹੀਆਂ ਛੋਟਾਂ ਕੇਸ-ਦਰ-ਕੇਸ ਦੇ ਆਧਾਰ 'ਤੇ ਦਿੱਤੀਆਂ ਜਾਂਦੀਆਂ ਹਨ।
Sponsored Links by Taboola