ਜਹਾਜ਼ 'ਤੇ ਯਾਤਰਾ ਕਰਦੇ ਸਮੇਂ ਕਿੰਨ੍ਹੀ ਰੱਖ ਸਕਦੇ ਹੋ ਨਕਦੀ, ਜਾਣੋ ਕੀ ਨੇ ਨਿਯਮ ?

ਫਲਾਈਟ ਚ ਸਫਰ ਕਰਦੇ ਸਮੇਂ ਕਈ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ। ਫਲਾਈਟ ਚ ਸਵਾਰ ਹੋਣ ਤੋਂ ਪਹਿਲਾਂ ਵੀ ਤੁਹਾਨੂੰ ਇਹ ਧਿਆਨ ਰੱਖਣਾ ਹੋਵੇਗਾ ਕਿ ਯਾਤਰਾ ਦੌਰਾਨ ਤੁਸੀਂ ਕਿੰਨੀ ਨਕਦੀ ਲੈ ਕੇ ਜਾ ਰਹੇ ਹੋ।

ਜਹਾਜ਼ 'ਤੇ ਯਾਤਰਾ ਕਰਦੇ ਸਮੇਂ ਕਿੰਨ੍ਹੀ ਰੱਖ ਸਕਦੇ ਹੋ ਨਕਦੀ

1/5
ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇੱਥੇ ਸੋਚਣ ਵਾਲੀ ਕਿਹੜੀ ਗੱਲ ਹੈ ਪਰ ਤੁਹਾਨੂੰ ਦੱਸ ਦੇਈਏ ਕਿ ਜੇਕਰ ਤੁਸੀਂ ਅਜਿਹਾ ਸੋਚ ਰਹੇ ਹੋ ਤਾਂ ਇਹ ਬਿਲਕੁਲ ਗਲਤ ਹੈ।
2/5
ਦਰਅਸਲ, ਆਰਬੀਆਈ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ, ਤੁਸੀਂ ਫਲਾਈਟ ਵਿੱਚ ਯਾਤਰਾ ਕਰਦੇ ਸਮੇਂ ਨਕਦ ਲੈ ਸਕਦੇ ਹੋ। ਜੇਕਰ ਤੁਸੀਂ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਹੋ, ਤਾਂ ਤੁਹਾਨੂੰ ਸਜ਼ਾ ਵੀ ਹੋ ਸਕਦੀ ਹੈ।
3/5
ਹੁਣ ਸਵਾਲ ਇਹ ਉੱਠਦਾ ਹੈ ਕਿ ਫਲਾਈਟ 'ਚ ਸਵਾਰ ਹੋਣ 'ਤੇ ਕਿੰਨਾ ਕੈਸ਼ ਲਿਜਾਇਆ ਜਾ ਸਕਦਾ ਹੈ.. ਤਾਂ ਤੁਹਾਨੂੰ ਦੱਸ ਦੇਈਏ ਕਿ ਜੇਕਰ ਤੁਸੀਂ ਘਰੇਲੂ ਯਾਤਰਾ 'ਤੇ ਜਾ ਰਹੇ ਹੋ ਤਾਂ ਤੁਸੀਂ 2 ਲੱਖ ਰੁਪਏ ਤੱਕ ਕੈਸ਼ ਲੈ ਕੇ ਜਾ ਸਕਦੇ ਹੋ।
4/5
ਹਾਲਾਂਕਿ, ਅੰਤਰਰਾਸ਼ਟਰੀ ਯਾਤਰਾ ਦੇ ਨਿਯਮ ਵੱਖਰੇ ਹਨ। ਜੇਕਰ ਤੁਸੀਂ ਦੇਸ਼ ਤੋਂ ਬਾਹਰ ਯਾਤਰਾ 'ਤੇ ਜਾ ਰਹੇ ਹੋ, ਤਾਂ ਤੁਸੀਂ ਭੂਟਾਨ ਅਤੇ ਨੇਪਾਲ ਤੋਂ ਇਲਾਵਾ ਕਿਸੇ ਵੀ ਦੇਸ਼ ਲਈ ਉਡਾਣ ਭਰਦੇ ਸਮੇਂ 3 ਹਜ਼ਾਰ ਡਾਲਰ ਤੱਕ ਦੀ ਕਰੰਸੀ ਲੈ ਕੇ ਜਾ ਸਕਦੇ ਹੋ।
5/5
ਜਦੋਂ ਕਿ ਜੇਕਰ ਤੁਸੀਂ ਬ੍ਰਿਟੇਨ ਜਾ ਰਹੇ ਹੋ ਤਾਂ ਉੱਥੇ ਸਿਰਫ 10 ਹਜ਼ਾਰ ਪੌਂਡ ਹੀ ਲੈ ਸਕਦੇ ਹੋ। ਜੇਕਰ ਤੁਹਾਡੇ ਕੋਲ ਇਸ ਤੋਂ ਵੱਧ ਨਕਦੀ ਪਾਈ ਜਾਂਦੀ ਹੈ, ਤਾਂ ਤੁਹਾਡੇ ਵਿਰੁੱਧ ਕਾਰਵਾਈ ਕੀਤੀ ਜਾ ਸਕਦੀ ਹੈ।
Sponsored Links by Taboola