Driving License: ਡਰਾਈਵਿੰਗ ਲਾਇਸੈਂਸ ਬਣਾਉਣ 'ਚ ਕਿੰਨੀ ਲੱਗਦੀ ਫੀਸ? ਜਾਣੋ ਸੌਖਾ ਜਿਹਾ ਤਰੀਕਾ

Driving License: ਡਰਾਈਵਿੰਗ ਲਾਇਸੈਂਸ ਤੋਂ ਬਿਨਾਂ ਤੁਸੀਂ ਗੱਡੀ ਨਹੀਂ ਚਲਾ ਸਕਦੇ ਹੋ। ਇਸ ਦੇ ਲਈ ਤੁਹਾਡੇ ਕੋਲ ਲਾਇਸੈਂਸ ਹੋਣਾ ਜ਼ਰੂਰੀ ਹੈ। 18 ਸਾਲ ਤੋਂ ਬਾਅਦ ਤੁਸੀਂ ਆਪਣਾ ਲਾਇਸੈਂਸ ਬਣਾ ਸਕਦੇ ਹੋ।

Driving License

1/5
ਡਰਾਈਵਿੰਗ ਲਾਇਸੈਂਸ ਨੂੰ ਲੈ ਕੇ ਲੋਕਾਂ ਦੇ ਮਨਾਂ ਵਿੱਚ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੁੰਦੇ ਹਨ, ਜਿਨ੍ਹਾਂ 'ਚੋਂ ਇਕ ਸਵਾਲ ਆਉਂਦਾ ਹੈ ਕਿ ਲਾਇਸੈਂਸ ਦੀ ਫੀਸ ਕਿੰਨੀ ਲੱਗਦੀ ਹੈ।
2/5
ਵੱਖ-ਵੱਖ ਸ਼ਹਿਰਾਂ ਵਿੱਚ ਡਰਾਈਵਿੰਗ ਲਾਇਸੈਂਸ ਲਈ ਵੱਖ-ਵੱਖ ਫੀਸਾਂ ਹੋ ਸਕਦੀਆਂ ਹਨ, ਆਰਟੀਓ ਪਰਮਾਨੈਂਟ ਅਤੇ ਟੈਂਪਰੇਰੀ ਲਾਇਸੈਂਸ ਦੀ ਫੀਸ ਲੈਂਦੇ ਹਨ।
3/5
ਸਰਕਾਰੀ ਵੈੱਬਸਾਈਟ parivahan.gov.in 'ਤੇ ਦਿੱਤੀ ਗਈ ਜਾਣਕਾਰੀ ਅਨੁਸਾਰ ਲਰਨਰ ਲਾਇਸੈਂਸ ਲਈ 150 ਰੁਪਏ ਫੀਸ ਲਈ ਜਾਂਦੀ ਹੈ।
4/5
ਇਸ ਵੈੱਬਸਾਈਟ ਮੁਤਾਬਕ ਡਰਾਈਵਿੰਗ ਲਾਇਸੈਂਸ ਲਈ 200 ਰੁਪਏ ਲੱਗਦੇ ਹਨ। ਇੰਟਰਨੈਸ਼ਨਲ ਡਰਾਈਵਿੰਗ ਪਰਮਿਟ ਦੀ ਫੀਸ 1,000 ਰੁਪਏ ਦੱਸੀ ਗਈ ਹੈ।
5/5
ਜੇਕਰ ਤੁਸੀਂ ਵੀ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ, ਤਾਂ ਤੁਸੀਂ ਆਪਣੇ ਸੂਬੇ ਦੇ ਟਰਾਂਸਪੋਰਟ ਵਿਭਾਗ ਦੀ ਵੈੱਬਸਾਈਟ 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹੋ।
Sponsored Links by Taboola