ਪੈਨਸ਼ਨ ਦਾ ਲਾਭ ਲੈ ਰਹੇ ਬਜ਼ੁਰਗ ਇਦਾਂ ਬਣਾ ਸਕਦੇ ਆਪਣਾ ਡਿਜਿਟਲ ਲਾਈਫ ਸਰਟੀਫਿਕੇਟ, ਬਸ ਕਰਨਾ ਹੋਵੇਗਾ ਆਹ ਕੰਮ
ਲਾਈਫ ਸਰਟੀਫਿਕੇਟ ਜਾਂ ਜੀਵਨ ਪ੍ਰਮਾਣ ਪੱਤਰ ਇੱਕ ਡਿਜੀਟਲ ਸੇਵਾ ਹੈ ਜੋ ਪੈਨਸ਼ਨ ਲੈਣ ਵਾਲੇ ਬਜ਼ੁਰਗਾਂ ਲਈ ਬਹੁਤ ਲਾਭਦਾਇਕ ਹੈ। ਇਹ ਪੈਨਸ਼ਨਰਾਂ ਦੀ ਮਦਦ ਲਈ ਬਾਇਓਮੈਟ੍ਰਿਕਸ ਦੀ ਵਰਤੋਂ ਕਰਦੀ ਹੈ। ਇਹ ਸੇਵਾ ਪੈਨਸ਼ਨਰਾਂ ਨੂੰ ਆਪਣਾ ਲਾਈਫ ਸਰਟੀਫਿਕੇਟ ਔਨਲਾਈਨ, ਕਿਸੇ ਵੀ ਸਮੇਂ ਅਤੇ ਕਿਤੇ ਵੀ ਜਮ੍ਹਾ ਕਰਨ ਦੀ ਆਗਿਆ ਦਿੰਦੀ ਹੈ। ਨਵੰਬਰ 2021 ਤੋਂ ਫੇਸ ਓਥੈਨਟੀਕੇਸ਼ਨ ਰਾਹੀਂ ਆਪਣਾ ਡਿਜੀਟਲ ਜੀਵਨ ਸਰਟੀਫਿਕੇਟ ਜਮ੍ਹਾਂ ਕਰ ਸਕਦੇ ਹਨ। ਇਸ ਦੇ ਬਣਨ ਤੋਂ ਬਾਅਦ, ਤੁਹਾਨੂੰ ਸੇਵਾ ਕੇਂਦਰਾਂ ਜਾਂ ਬੈਂਕਾਂ ਦੇ ਚੱਕਰ ਲਾਉਣ ਦੀ ਲੋੜ ਨਹੀਂ ਪਵੇਗੀ।
Download ABP Live App and Watch All Latest Videos
View In Appਆਪਣਾ ਡਿਜੀਟਲ ਜੀਵਨ ਸਰਟੀਫਿਕੇਟ ਪ੍ਰਾਪਤ ਕਰਨ ਲਈ, ਤੁਸੀਂ ਇਸਦੇ ਔਨਲਾਈਨ ਪੋਰਟਲ 'ਤੇ ਜਾ ਸਕਦੇ ਹੋ ਅਤੇ ਫਿੰਗਰ ਪ੍ਰਿੰਟ ਰੀਡਰ ਦੀ ਵਰਤੋਂ ਕਰਕੇ ਇਸਨੂੰ ਪ੍ਰਾਪਤ ਕਰ ਸਕਦੇ ਹੋ।
ਇਸ ਤੋਂ ਇਲਾਵਾ ਇਸ ਨੂੰ ਜੀਵਨ ਪ੍ਰਮਾਣ ਮੋਬਾਈਲ ਤੋਂ ਵੀ ਡਾਊਨਲੋਡ ਕੀਤਾ ਜਾ ਸਕਦਾ ਹੈ। ਇਸ ਦੇ ਮਾਧਿਅਮ ਨਾਲ ਤੁਸੀਂ ਲਾਈਫ ਸਰਟੀਫਿਕੇਟ ਜਮ੍ਹਾ ਕਰਵਾ ਕੇ ਆਪਣੀ ਪੈਨਸ਼ਨ ਦਾ ਲਾਭ ਲੈ ਸਕਦੇ ਹੋ।
ਇਹ ਘਰ/ਕਿਸੇ ਵੀ ਥਾਂ ਤੋਂ ਲੈਪਟਾਪ ਜਾਂ ਮੋਬਾਈਲ 'ਤੇ ਵੀ ਬਣਾਇਆ ਜਾ ਸਕਦਾ ਹੈ। ਡਿਜੀਟਲ ਲਾਈਫ ਸਰਟੀਫਿਕੇਟ ਬਣਾਉਣ/ਪ੍ਰਾਪਤ ਕਰਨ ਲਈ, ਤੁਹਾਡੇ ਕੋਲ ਆਧਾਰ ਨੰਬਰ ਜਾਂ VID ਹੋਣਾ ਜ਼ਰੂਰੀ ਹੈ। ਇੱਕ ਵਾਰ ਜੀਵਨ ਸਰਟੀਫਿਕੇਟ ਜਮ੍ਹਾਂ ਕਰਾਉਣ ਤੋਂ ਬਾਅਦ, ਇਹ ਆਪਣੇ ਆਪ ਡਾਟਾਬੇਸ ਵਿੱਚ ਅਪਲੋਡ ਹੋ ਜਾਂਦਾ ਹੈ ਅਤੇ ਪੈਨਸ਼ਨਰ ਦੀ ਪੈਨਸ਼ਨ ਬਿਨਾਂ ਕਿਸੇ ਦੇਰੀ ਦੇ ਕ੍ਰੈਡਿਟ ਹੋ ਜਾਂਦੀ ਹੈ।
ਭਾਰਤ ਸਰਕਾਰ ਨੇ ਇਸ ਪਹਿਲਕਦਮੀ ਨੂੰ ਜ਼ੋਰਦਾਰ ਢੰਗ ਨਾਲ ਅੱਗੇ ਵਧਾਇਆ ਹੈ ਅਤੇ ਇਸਦੀ ਵਰਤੋਂ ਨੂੰ ਵਧਾਉਣ ਲਈ 2022 ਅਤੇ 2023 ਵਿੱਚ ਦੋ ਵਿਸ਼ੇਸ਼ ਮੁਹਿੰਮਾਂ ਚਲਾਈਆਂ ਹਨ।