World largest cruise: ਪਹਿਲੀ ਵਾਰ ਰਵਾਨਾ ਹੋਇਆ ਦੁਨੀਆ ਦਾ ਸਭ ਤੋਂ ਵੱਡਾ ਕਰੂਜ਼, ਜਿਸ ‘ਚ 40 ਰੈਸਤਰਾਂ, ਦੇਖੋ ਅੰਦਰ ਦੀਆਂ ਤਸਵੀਰਾਂ
ਇਸ ਜਹਾਜ਼ ਨੂੰ 20 ਡੇਕ 'ਤੇ ਅੱਠ ਹਿੱਸਿਆਂ 'ਚ ਵੰਡਿਆ ਗਿਆ ਹੈ। ਇਸ ਵਿੱਚ ਅਜਿਹੀਆਂ ਸੁਵਿਧਾਵਾਂ ਹਨ ਜੋ ਤੁਹਾਡੇ ਹੋਸ਼ ਉਡਾ ਦੇਣਗੀਆਂ। ਇਕੱਲੇ ਖਾਣ-ਪੀਣ ਦੀ ਗੱਲ ਕਰੀਏ ਤਾਂ ਇਸ ਕਰੂਜ਼ 'ਤੇ 40 ਤੋਂ ਜ਼ਿਆਦਾ ਰੈਸਤਰਾਂ ਹਨ।
Download ABP Live App and Watch All Latest Videos
View In Appਇਸ ਕਰੂਜ਼ 'ਚ 6 ਵਾਟਰਸਲਾਈਡ, 7 ਸਵੀਮਿੰਗ ਪੂਲ, ਇਕ ਆਈਸ-ਸਕੇਟਿੰਗ ਰਿੰਗ ਅਤੇ ਇਕ ਥੀਏਟਰ ਵੀ ਹਨ। ਤੁਹਾਨੂੰ ਦੱਸ ਦਈਏ ਕਿ ਇਸ ਕਰੂਜ਼ 'ਤੇ ਇਕ ਵਾਰ 'ਚ 7600 ਯਾਤਰੀ ਅਤੇ 2350 ਕਰੂ ਮੈਂਬਰ ਸਵਾਰ ਹੋ ਸਕਦੇ ਹਨ।
ਦੱਸਿਆ ਜਾ ਰਿਹਾ ਹੈ ਕਿ ਇਸ ਕਰੂਜ਼ ਨੂੰ ਪਹਿਲੀ ਵਾਰ ਅਕਤੂਬਰ 2022 'ਚ ਲਾਂਚ ਕੀਤਾ ਗਿਆ ਸੀ। ਇਸ ਜਹਾਜ਼ ਦੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਦੋਂ ਇਸ ਦੀ ਬੁਕਿੰਗ ਸ਼ੁਰੂ ਹੋਈ ਤਾਂ ਇਸ ਦੇ 53 ਸਾਲਾਂ ਦੇ ਇਤਿਹਾਸ 'ਚ ਇਕ ਦਿਨ 'ਚ ਸਭ ਤੋਂ ਜ਼ਿਆਦਾ ਬੁਕਿੰਗ ਦਾ ਰਿਕਾਰਡ ਬਣ ਗਿਆ।
ਇਸ ਕਰੂਜ਼ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਸ ਲੇਖ ਵਿਚ ਤੁਸੀਂ ਦੇਖ ਸਕਦੇ ਹੋ ਕਿ ਇਹ ਕਰੂਜ਼ ਅੰਦਰੋਂ ਅਤੇ ਬਾਹਰੋਂ ਕਿੰਨਾ ਸ਼ਾਨਦਾਰ ਹੈ।