ਪੁਲਿਸ ਹਿਰਾਸਤ 'ਚ ਸਭ ਤੋਂ ਵੱਧ ਮਰਦੇ ਨੇ ਇਸ ਸੂਬੇ ਦੇ ਲੋਕ, ਹੈਰਾਨ ਕਰ ਦੇਣਗੇ ਆਂਕੜੇ !
ਕਿਸੇ ਵੀ ਰਾਜ ਪੁਲਿਸ ਲਈ ਕੈਦੀ ਨੂੰ ਹਿਰਾਸਤ ਵਿੱਚ ਰੱਖਣਾ ਤੇ ਉਸ ਤੋਂ ਪੁੱਛਗਿੱਛ ਕਰਨਾ ਇੱਕ ਆਮ ਕਾਨੂੰਨੀ ਪ੍ਰਕਿਰਿਆ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਕਈ ਵਾਰ ਦੋਸ਼ੀ ਦੀ ਪੁੱਛਗਿੱਛ ਦੌਰਾਨ ਮੌਤ ਵੀ ਹੋ ਜਾਂਦੀ ਹੈ।
Download ABP Live App and Watch All Latest Videos
View In Appਤੁਹਾਨੂੰ ਦੱਸ ਦੇਈਏ ਕਿ ਉੱਤਰ ਪ੍ਰਦੇਸ਼ ਵਿੱਚ ਜ਼ਿਆਦਾਤਰ ਮੌਤਾਂ ਹਿਰਾਸਤ ਦੌਰਾਨ ਹੁੰਦੀਆਂ ਹਨ। ਇਸ ਤੋਂ ਬਾਅਦ ਪੱਛਮੀ ਬੰਗਾਲ ਦੂਜੇ ਨੰਬਰ 'ਤੇ ਆਉਂਦਾ ਹੈ, ਜਿੱਥੇ ਮੁਲਜ਼ਮਾਂ ਦੀ ਪੁਲਿਸ ਹਿਰਾਸਤ ਵਿੱਚ ਮੌਤ ਹੋ ਜਾਂਦੀ ਹੈ।
ਕੇਂਦਰ ਸਰਕਾਰ ਦੇ ਅੰਕੜਿਆਂ ਅਨੁਸਾਰ, 2020-21 ਵਿੱਚ ਉੱਤਰ ਪ੍ਰਦੇਸ਼ ਵਿੱਚ ਹਿਰਾਸਤ ਵਿੱਚ 451 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 2021-22 ਵਿੱਚ ਇਹ ਅੰਕੜਾ ਵੱਧ ਕੇ 501 ਹੋ ਗਿਆ।
ਹਿਰਾਸਤ ਵਿੱਚ ਮੌਤਾਂ ਦੇ ਮਾਮਲੇ ਵਿੱਚ ਪੱਛਮੀ ਬੰਗਾਲ ਦੂਜੇ ਸਥਾਨ 'ਤੇ ਹੈ। 2020-21 ਦੌਰਾਨ 185 ਮੌਤਾਂ ਹੋਈਆਂ, ਜਦੋਂ ਕਿ 2021-22 ਦੌਰਾਨ 257 ਮੁਲਜ਼ਮਾਂ ਦੀ ਮੌਤ ਹੋ ਗਈ।
ਤੁਹਾਨੂੰ ਦੱਸ ਦੇਈਏ ਕਿ ਭਾਰਤ ਵਿੱਚ 2020-21 ਵਿੱਚ 1940 ਲੋਕਾਂ ਦੀ ਮੌਤ ਹੋਈ ਸੀ, ਜਦੋਂ ਕਿ 2021-22 ਵਿੱਚ ਇਹ ਅੰਕੜਾ ਵੱਧ ਕੇ 2544 ਹੋ ਗਿਆ।