ਕੀ ਹੈ ਦਿੱਲੀ ਦੇ ਲਾਲ ਕਿਲੇ ਦਾ ਪੁਰਾਣਾ ਨਾਮ? ਇੱਥੇ ਜਾਣੋ ਸਹੀ ਜਵਾਬ
ਲਾਲ ਕਿਲਾ ਮੁਗਲ ਬਾਦਸ਼ਾਹ ਸ਼ਾਹਜਹਾਂ ਨੇ 1648 ਵਿੱਚ ਬਣਵਾਇਆ ਸੀ। ਜੋ ਅੱਜ ਵੀ ਭਾਰਤ ਦੀ ਵਿਰਾਸਤ ਹੈ। ਇਹ ਇਮਾਰਤ ਯੂਨੈਸਕੋ ਵਰਲਡ ਹੈਰੀਟੇਜ ਦੀ ਲਿਸਟ ਵਿੱਚ ਵੀ ਸ਼ਾਮਲ ਹੈ। ਇਸ ਨੂੰ ਭਾਰਤ ਦੀ ਸਭ ਤੋਂ ਖਾਸ ਇਮਾਰਤ ਕਹਿਣਾ ਗਲਤ ਨਹੀਂ ਹੋਵੇਗਾ।
Download ABP Live App and Watch All Latest Videos
View In Appਦਰਅਸਲ, ਹਰ ਸਾਲ ਆਜ਼ਾਦੀ ਦਿਹਾੜੇ 'ਤੇ ਪ੍ਰਧਾਨ ਮੰਤਰੀ ਲਾਲ ਕਿਲੇ 'ਤੇ ਹੀ ਤਿਰੰਗਾ ਲਹਿਰਾਉਂਦੇ ਹਨ।
ਇਸ ਕਿਲੇ ਵਿੱਚ ਦੀਵਾਨ-ਏ-ਆਮ, ਦੀਵਾਨ-ਏ-ਖਾਸ, ਮੋਤੀ ਮਸਜਿਦ, ਰੰਗ ਮਹਿਲ ਵਰਗੀਆਂ ਕਈ ਸੁੰਦਰ ਅਤੇ ਵਿਸ਼ੇਸ਼ ਇਮਾਰਤਾਂ ਹਨ। ਹਾਲਾਂਕਿ, ਬਹੁਤ ਘੱਟ ਲੋਕ ਜਾਣਦੇ ਹਨ ਕਿ ਇਸ ਇਤਿਹਾਸਕ ਇਮਾਰਤ ਦਾ ਨਾਮ ਹਮੇਸ਼ਾ ਤੋਂ ਲਾਲ ਕਿਲਾ ਨਹੀਂ ਸੀ।
ਤੁਹਾਨੂੰ ਦੱਸ ਦਈਏ ਕਿ ਲਾਲ ਕਿਲੇ ਦਾ ਅਸਲੀ ਨਾਮ ਕਿਲਾ-ਏ-ਮੁਬਾਰਕ ਹੈ, ਜਿਸਦਾ ਮਤਲਬ ਹੈ ਭਾਗਾਂ ਵਾਲਾ ਕਿਲਾ। ਮੁਗਲਾਂ ਦਾ ਸ਼ਾਹੀ ਪਰਿਵਾਰ ਇਸ ਕਿਲ੍ਹੇ ਨੂੰ ਮੁਬਾਰਕ ਕਿਲਾ ਵੀ ਆਖਦਾ ਸੀ।
ਲਾਲ ਕਿਲਾ ਪਹਿਲਾਂ ਚਿੱਟੇ ਰੰਗ ਦਾ ਹੋਇਆ ਕਰਦਾ ਸੀ, ਜਿਸ ਨੂੰ ਅੰਗਰੇਜ਼ਾਂ ਨੇ ਲਾਲ ਰੰਗ ਨਾਲ ਰੰਗਵਾਂ ਦਿੱਤਾ ਸੀ, ਜਿਸ ਤੋਂ ਬਾਅਦ ਇਸ ਦਾ ਨਾਂ ਲਾਲ ਕਿਲਾ ਰੱਖਿਆ ਗਿਆ।