ਹੈਰਾਨ ਹੋ ਜਾਵੋਗੇ ਕਿ ਦਿੱਲੀ ਨਹੀਂ ਸਗੋਂ ਇੱਥੋਂ ਚੱਲੀ ਸੀ ਆਜ਼ਾਦ ਭਾਰਤ ਦੀ ਪਹਿਲੀ ਮੈਟਰੋ !
ਭਾਰਤ ਦੇ ਕਈ ਸ਼ਹਿਰਾਂ ਵਿੱਚ ਮੈਟਰੋ ਦੌੜ ਰਹੀ ਹੈ। ਰਾਜਧਾਨੀ ਦਿੱਲੀ ਦੀ ਤਾਂ ਲਾਈਫਲਾਇਨ ਹੀ ਮੈਟਰੋ ਨੂੰ ਕਿਹਾ ਜਾਂਦਾ ਹੈ। ਉੱਥੇ ਹੀ ਮੁੰਬਈ ਵਰਗੇ ਸ਼ਹਿਰਾਂ ਦੀ ਜਾਨ ਵੀ ਮੈਟਰੋ ਨੂੰ ਕਿਹਾ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਆਜ਼ਾਦ ਭਾਰਤ ਦੀ ਪਹਿਲੀ ਮੈਟਰੋ ਕਿਹੜੇ ਸ਼ਹਿਰ ਵਿੱਚ ਚੱਲੀ ਸੀ।
Download ABP Live App and Watch All Latest Videos
View In Appਜੇ ਤੁਸੀਂ ਸੋਚ ਰਹੇ ਹੋ ਕਿ ਇਹ ਦਿੱਲੀ ਹੈ ਤਾਂ ਤੁਸੀਂ ਗ਼ਲਤ ਹੋ। ਦਰਅਸਲ ਆਜ਼ਾਦ ਭਾਰਤ ਦੀ ਪਹਿਲੀ ਮੈਟਰੋ ਕੋਲਕਾਤਾ ਵਿੱਚ ਚੱਲੀ ਸੀ।
ਸਾਲ 1972 ਵਿੱਚ 29 ਦਸੰਬਰ ਨੂੰ ਪਹਿਲੀ ਵਾਰ ਮੈਟਰੋ ਦਾ ਨੀਂਹ ਪੱਥਰ ਕੋਲਕਾਤਾ ਵਿੱਚ ਰੱਖਿਆ ਗਿਆ ਸੀ ਉੱਥੇ ਹੀ ਇਹ 24 ਦਸੰਬਰ 1984 ਨੂੰ ਦੌੜਨ ਲੱਗ ਗਈ ਸੀ।
ਸ਼ੁਰੂਆਤ ਵਿੱਚ ਇਹ ਮਹਿਜ਼ 3.4 ਕਿਲੋਮੀਟਰ ਦੀ ਦੂਰੀ ਤੈਅ ਕਰਦੀ ਸੀ ਜੋ ਕਿ ਐਸਪਲੇਨੇਡ ਤੋਂ ਭਵਾਨੀਪੁਰ ਜੋ ਕਿ ਹੁਣ ਨੇਤਾਜੀ ਭਵਨ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ, ਉੱਥੋਂ ਤੱਕ ਚਲਦੀ ਸੀ।
ਦੱਸ ਦਈਏ ਕਿ ਮੌਜੂਦਾ ਸਮੇਂ ਵਿੱਚ ਦਿੱਲੀ ਮੈਟਰੋ ਤੋਂ ਬਾਅਦ ਕੋਲਕਾਤਾ ਦੀ ਮੈਟਰੋ ਸਭ ਤੋਂ ਮਸਰੂਫ ਹੈ ਜੋ ਕਿ ਇੱਥੋਂ ਦੀ ਲਾਈਫਲਾਇਨ ਵੀ ਕਹੀ ਜਾ ਸਕਦੀ ਹੈ। 29 ਦਸੰਬਰ 2010 ਨੂੰ ਕੋਲਕਾਤਾ ਮੈਟਰੋ ਰੇਲਵੇ ਨੂੰ ਖੇਤਰੀ ਰੇਲਵੇ ਦਾ ਦਰਜਾ ਦਿੱਤਾ ਗਿਆ ਸੀ। ਉੱਥੇ ਹੀ ਹੁਣ ਕੋਲਕਾਤਾ ਵਿੱਚ ਪਹਿਲੀ ਪਾਣੀ ਦੇ ਅੰਦਰ ਚੱਲਣ ਵਾਲੀ ਮੈਟਰੋ ਬਨਣ ਜਾ ਰਹੀ ਹੈ ਜਿਸ ਤੋਂ ਬਾਅਦ ਇਤਿਹਾਸ ਵਿੱਚ ਮੁੜ ਤੋਂ ਕੋਲਕਾਤਾ ਦਾ ਨਾਂਅ ਲਿਖਿਆ ਜਾਵੇਗਾ।