Women Coach Train Rules: ਰੇਲ ਦੇ ਇਸ ਡੱਬੇ 'ਚ ਮਰਦ ਨਹੀਂ ਕਰ ਸਕਦੇ ਸਫਰ, ਜਾਣਾ ਪੈ ਸਕਦਾ ਜੇਲ੍ਹ
ਭਾਰਤੀ ਰੇਲਵੇ 'ਚ ਰੋਜ਼ਾਨਾ ਕਰੋੜਾਂ ਯਾਤਰੀ ਸਫਰ ਕਰਦੇ ਹਨ ਅਤੇ ਉਨ੍ਹਾਂ ਲਈ ਰੋਜ਼ਾਨਾ ਹਜ਼ਾਰਾਂ ਟਰੇਨਾਂ ਚਲਾਈਆਂ ਜਾਂਦੀਆਂ ਹਨ। ਅਕਸਰ ਜਦੋਂ ਕਿਸੇ ਨੇ ਥੋੜ੍ਹੀ ਦੂਰੀ ਦੀ ਯਾਤਰਾ ਲਈ ਕਿਤੇ ਜਾਣਾ ਹੁੰਦਾ ਹੈ। ਇਸ ਲਈ ਲੋਕ ਫਲਾਈਟ ਦੀ ਬਜਾਏ ਟਰੇਨ ਰਾਹੀਂ ਜਾਣਾ ਪਸੰਦ ਕਰਦੇ ਹਨ।
Download ABP Live App and Watch All Latest Videos
View In Appਭਾਰਤੀ ਰੇਲਵੇ ਵੱਲੋਂ ਯਾਤਰੀਆਂ ਲਈ ਰੇਲਗੱਡੀ ਵਿੱਚ ਸਫ਼ਰ ਕਰਨ ਲਈ ਕੁਝ ਨਿਯਮ ਬਣਾਏ ਗਏ ਹਨ। ਜਿਹੜੇ ਸਾਰਿਆਂ ਲਈ ਮੰਨਣੇ ਜ਼ਰੂਰੀ ਹੁੰਦੇ ਹਨ।
ਜੇਕਰ ਇਨ੍ਹਾਂ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ ਤਾਂ ਰੇਲਵੇ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ। ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ। ਉਸ ਨੂੰ ਜੇਲ੍ਹ ਭੇਜਣ ਦੀ ਵੀ ਵਿਵਸਥਾ ਹੈ।
ਤੁਹਾਨੂੰ ਦੱਸ ਦਈਏ ਕਿ ਮਹਿਲਾ ਯਾਤਰੀਆਂ ਨੂੰ ਸਹੂਲਤ ਪ੍ਰਦਾਨ ਕਰਨ ਲਈ ਟ੍ਰੇਨ 'ਚ ਖਾਸ ਤੌਰ 'ਤੇ ਮਹਿਲਾ ਕੋਚ ਬਣਾਏ ਗਏ ਹਨ। ਇਨ੍ਹਾਂ ਡੱਬਿਆਂ ਵਿੱਚ ਸਿਰਫ਼ ਔਰਤਾਂ ਹੀ ਸਫ਼ਰ ਕਰ ਸਕਦੀਆਂ ਹਨ।
ਤੁਹਾਨੂੰ ਦੱਸ ਦਈਏ ਕਿ ਮਹਿਲਾ ਯਾਤਰੀਆਂ ਨੂੰ ਸਹੂਲਤ ਪ੍ਰਦਾਨ ਕਰਨ ਲਈ ਟ੍ਰੇਨ 'ਚ ਖਾਸ ਤੌਰ 'ਤੇ ਮਹਿਲਾ ਕੋਚ ਲਗਾਏ ਗਏ ਹਨ। ਇਨ੍ਹਾਂ ਕੋਚ ਵਿੱਚ ਸਿਰਫ਼ ਔਰਤਾਂ ਹੀ ਸਫ਼ਰ ਕਰ ਸਕਦੀਆਂ ਹਨ।
ਜੇਕਰ ਕੋਈ ਪੁਰਸ਼ ਮਹਿਲਾ ਕੋਚ 'ਚ ਸਫਰ ਕਰਦਾ ਹੈ ਤਾਂ ਰੇਲਵੇ ਨਿਯਮਾਂ ਮੁਤਾਬਕ ਧਾਰਾ 162 ਦੇ ਤਹਿਤ ਉਸ ਨੂੰ 500 ਰੁਪਏ ਦਾ ਜ਼ੁਰਮਾਨਾ ਭਰਨਾ ਪੈਂਦਾ ਹੈ। ਜੁਰਮਾਨਾ ਅਦਾ ਨਾ ਕਰਨ 'ਤੇ 6 ਮਹੀਨੇ ਤੱਕ ਦੀ ਜੇਲ੍ਹ ਵੀ ਹੋ ਸਕਦੀ ਹੈ।