Aadhaar Card: ਕੀ ਹਰ 10 ਸਾਲ ਬਾਅਦ ਆਧਾਰ ਨੂੰ ਅਪਡੇਟ ਕਰਨਾ ਜ਼ਰੂਰੀ? ਜਾਣੋ UIDAI ਦੇ ਨਿਯਮ
ਆਧਾਰ ਕਾਰਡ ਇਕ ਮਹੱਤਵਪੂਰਨ ਦਸਤਾਵੇਜ਼ ਬਣ ਗਿਆ ਹੈ। ਇਸਦੀ ਵਰਤੋਂ ਸਰਕਾਰੀ ਸਕੀਮਾਂ ਦਾ ਲਾਭ ਲੈਣ ਤੋਂ ਲੈ ਕੇ ਬੈਂਕ ਖਾਤਾ ਖੋਲ੍ਹਣ ਤੱਕ ਕਈ ਥਾਵਾਂ 'ਤੇ ਕੀਤੀ ਜਾਂਦੀ ਹੈ। ਅਜਿਹੇ 'ਚ ਆਧਾਰ ਨੂੰ ਅਪਡੇਟ ਰੱਖਣਾ ਜ਼ਰੂਰੀ ਹੈ।
Download ABP Live App and Watch All Latest Videos
View In Appਆਧਾਰ ਜਾਰੀ ਕਰਨ ਵਾਲੀ ਸੰਸਥਾ ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ (UIDAI) ਸਾਰਿਆਂ ਨੂੰ 10 ਸਾਲ ਬਾਅਦ ਆਧਾਰ ਜਾਣਕਾਰੀ ਨੂੰ ਅਪਡੇਟ ਕਰਨ ਦੀ ਸਲਾਹ ਦਿੰਦੀ ਹੈ।
ਇਸ ਨਾਲ ਆਧਾਰ 'ਚ ਤੁਹਾਡੀ ਜਨਸੰਖਿਆ ਦੇ ਵੇਰਵੇ ਅਤੇ ਹੋਰ ਬਦਲਾਅ ਦੀ ਜਾਣਕਾਰੀ ਅਪਡੇਟ ਹੋ ਜਾਵੇਗੀ।
ਪਰ ਸਵਾਲ ਇਹ ਉੱਠਦਾ ਹੈ ਕਿ ਕੀ ਹਰ 10 ਸਾਲ ਬਾਅਦ ਆਧਾਰ ਨੂੰ ਅਪਡੇਟ ਕਰਨਾ ਜ਼ਰੂਰੀ ਹੈ? ਇਸ ਬਾਰੇ ਜਾਣੋ।
ਤੁਹਾਨੂੰ ਦੱਸ ਦਈਏ ਕਿ UIDAI ਹਰ 10 ਸਾਲ ਬਾਅਦ ਆਧਾਰ ਨੂੰ ਅਪਡੇਟ ਕਰਨ ਦੀ ਸਲਾਹ ਦਿੰਦਾ ਹੈ, ਪਰ ਇਹ ਜ਼ਰੂਰੀ ਨਹੀਂ ਹੈ। ਅਜਿਹੇ 'ਚ ਆਧਾਰ ਨੂੰ ਅਪਡੇਟ ਕਰਨ ਲਈ ਤੁਸੀਂ ਕੋਸ਼ਿਸ਼ ਕਰੋ ਕਿ 10 ਸਾਲ ਬਾਅਦ ਆਧਾਰ ਦੀ ਅਪਡੇਟ ਜ਼ਰੂਰ ਲਓ।
UIDAI 14 ਸਤੰਬਰ 2024 ਤੱਕ ਆਧਾਰ ਨੂੰ ਮੁਫਤ ਅਪਡੇਟ ਕਰਨ ਦੀ ਸੁਵਿਧਾ ਦੇ ਰਿਹਾ ਹੈ। ਡੈੱਡਲਾਈਨ ਖਤਮ ਹੋਣ ਤੋਂ ਬਾਅਦ, ਤੁਹਾਨੂੰ ਇਸਦੇ ਲਈ ਇੱਕ ਫੀਸ ਅਦਾ ਕਰਨੀ ਪਵੇਗੀ।