Slowest fish in the world: ਦੁਨੀਆ ਦੀ ਸਭ ਤੋਂ ਸੁਸਤ ਮੱਛੀ, 27 ਦਿਨਾਂ 'ਚ ਤੈਰਦੀ 1 ਕਿਲੋਮੀਟਰ
ਦੁਨੀਆ ਵਿੱਚ ਵੱਖ-ਵੱਖ ਤਰ੍ਹਾਂ ਦੇ ਜੀਵ ਰਹਿੰਦੇ ਹਨ। ਜਿਨ੍ਹਾਂ ਵਿਚੋਂ ਕੁਝ ਜ਼ਮੀਨ 'ਤੇ ਰਹਿੰਦੇ ਹਨ ਭਾਵ ਕਿ ਜੰਗਲਾਂ ਵਿਚ। ਉੱਥੇ ਹੀ ਉਨ੍ਹਾਂ ਵਿੱਚੋਂ ਕੁਝ ਪਾਣੀ ਵਿੱਚ ਰਹਿੰਦੇ ਹਨ। ਪਾਣੀ ਵਿੱਚ ਰਹਿਣ ਵਾਲੀਆਂ ਮੱਛੀਆਂ ਦੀਆਂ ਵੀ ਕਈ ਕਿਸਮਾਂ ਹਨ। ਇਨ੍ਹਾਂ ਮੱਛੀਆਂ ਦੀ ਆਪਣੀ ਖਾਸੀਅਤ ਹੁੰਦੀ ਹੈ। ਇਨ੍ਹਾਂ ਵਿਚੋਂ ਕੁੱਝ ਬਹੁਤ ਵੱਡੀਆਂ ਹੁੰਦੀਆਂ ਹਨ। ਜਿਵੇਂ ਕਿ ਬਲੂ ਵੇਹਲ, ਸ਼ਾਰਕ, ਆਦਿ।
Download ABP Live App and Watch All Latest Videos
View In Appਉੱਥੇ ਹੀ ਕੁਝ ਮੱਛੀਆਂ ਸਮੁੰਦਰ ਦੇ ਅੰਦਰ ਕਰੰਟ ਪੈਦਾ ਕਰਦੀਆਂ ਹਨ, ਜਿਨ੍ਹਾਂ ਵਿੱਚ ਇਲੈਕਟ੍ਰਿਕ ਈਲ ਨੂੰ ਸਭ ਤੋਂ ਖ਼ਤਰਨਾਕ ਮੰਨਿਆ ਜਾਂਦਾ ਹੈ। ਇਸ ਮੱਛੀ ਤੋਂ ਕਾਫੀ ਕਰੰਟ ਪੈਦਾ ਹੁੰਦਾ ਹੈ।
ਮੱਛੀਆਂ ਪਾਣੀ ਵਿੱਚ ਕਾਫੀ ਤੇਜ਼ੀ ਨਾਲ ਭੱਜਦੀਆਂ ਹਨ, ਪਰ ਕੀ ਤੁਹਾਨੂੰ ਦੁਨੀਆ ਦੀ ਸਭ ਤੋਂ ਸੁਸਤ ਮੱਛੀ ਬਾਰੇ ਪਤਾ ਹੈ। ਜੇਕਰ ਨਹੀਂ ਤਾਂ ਫਿਰ ਪੜ੍ਹ ਲਓ ਆਹ ਆਰਟਿਕਲ ਅਤੇ ਜਾਣ ਲਓ ਉਸ ਮੱਛੀ ਦਾ ਨਾਮ।
ਸਭ ਤੋਂ ਸੁਸਤ ਮੱਛੀ ਦਾ ਨਾਮ ਹੈ ਹਿਪੋਕੈਂਪਸ ਜ਼ੋਸਟਰਾ, ਜਿਸ ਨੂੰ ਬੋਨਾ ਸਮੁੰਦਰੀ ਘੋੜਾ ਵੀ ਕਿਹਾ ਜਾਂਦਾ ਹੈ। ਜੋ ਕਿ ਮੱਛੀਆਂ ਦੇ ਸਿਗਨੈਥਿਡੇ ਪਰਿਵਾਰ ਦਾ ਹਿੱਸਾ ਹੈ।
ਹਿਪੋਕੈਂਪਸ ਜ਼ੋਸਟਰਾ ਦੁਨੀਆ ਦੀ ਸਭ ਤੋਂ ਆਲਸੀ ਮੱਛੀ ਹੈ। ਇਸ ਦੀ ਰਫਤਾਰ 5 ਫੁੱਟ ਪ੍ਰਤੀ ਘੰਟਾ ਹੈ। ਮਤਲਬ ਇਹ ਮੱਛੀ 27 ਦਿਨਾਂ ਵਿੱਚ ਸਿਰਫ਼ 1 ਕਿਲੋਮੀਟਰ ਤੈਰ ਸਕਦੀ ਹੈ।
ਇਹ ਅਮਰੀਕਾ ਵਿੱਚ ਪਾਈ ਜਾਂਦੀ ਹੈ। ਦਿੱਖ ਵਿਚ ਇਸ ਦੀ ਸ਼ਕਲ ਕੁਝ ਘੋੜੇ ਵਰਗੀ ਹੈ। ਇਸ ਲਈ ਇਸ ਨੂੰ ਸਮੁੰਦਰੀ ਘੋੜਾ ਕਿਹਾ ਜਾਂਦਾ ਹੈ।