LPG Cylinder: ਗੈਸ 'ਤੇ ਖਾਣਾ ਬਣਾਉਣ ਵੇਲੇ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ, ਜ਼ਿਆਦਾ ਦਿਨ ਤੱਕ ਚੱਲੇਗਾ ਸਿਲੰਡਰ
ਗੈਸ ਸਿਲੰਡਰ ਇੱਕ ਮਹੀਨੇ ਤੱਕ ਨਾ ਚੱਲਣ 'ਤੇ ਅਕਸਰ ਲੋਕ ਪ੍ਰੇਸ਼ਾਨ ਰਹਿੰਦੇ ਹਨ। ਲੋਕਾਂ ਨੂੰ ਸਮਝ ਨਹੀਂ ਆਉਂਦੀ ਕਿ ਗੈਸ ਇੰਨੀ ਜਲਦੀ ਕਿਵੇਂ ਖ਼ਤਮ ਹੋ ਗਈ।
Download ABP Live App and Watch All Latest Videos
View In Appਖਾਣਾ ਬਣਾਉਣ ਵੇਲੇ ਲੋਕ ਕਈ ਗੱਲਾਂ ਦਾ ਧਿਆਨ ਨਹੀਂ ਰੱਖਦੇ, ਜਿਸ ਕਾਰਨ ਗੈਸ ਦੀ ਬਰਬਾਦੀ ਹੋ ਜਾਂਦੀ ਹੈ ਅਤੇ ਸਿਲੰਡਰ ਜਲਦੀ ਖ਼ਤਮ ਹੋ ਜਾਂਦਾ ਹੈ।
ਅਕਸਰ ਲੋਕ ਗਿੱਲੇ ਭਾਂਡਿਆਂ ਨੂੰ ਗੈਸ 'ਤੇ ਰੱਖ ਦਿੰਦੇ ਹਨ, ਅਜਿਹੀ ਜਦੋਂ ਤੱਕ ਪਾਣੀ ਨਹੀਂ ਸੁੱਕਦਾ, ਉਦੋਂ ਤੱਕ ਗੈਸ ਦੀ ਖ਼ਪਤ ਹੁੰਦੀ ਹੈ ਅਤੇ ਭਾਂਡਾ ਜਲਦੀ ਗਰਮ ਨਹੀਂ ਹੁੰਦਾ।
ਆਮ ਤੌਰ 'ਤੇ ਲੋਕ ਖਾਣਾ ਬਣਾਉਣ ਵੇਲੇ ਭਾਂਡਿਆਂ 'ਤੇ ਢੱਕਣ ਨਹੀਂ ਰੱਖਦੇ ਹਨ। ਬਿਨਾਂ ਢੱਕਣ ਤੋਂ ਖਾਣਾ ਪਕਾਉਣ ਨਾਲ ਜ਼ਿਆਦਾ ਗੈਸ ਦੀ ਖਪਤ ਹੁੰਦੀ ਹੈ।
ਭਾਂਡੇ ਨੂੰ ਫਰਿੱਜ ਤੋਂ ਸਿੱਧਾ ਗੈਸ 'ਤੇ ਰੱਖਣਾ ਵੀ ਠੀਕ ਨਹੀਂ ਹੈ, ਇਸ ਨਾਲ ਜ਼ਿਆਦਾ ਗੈਸ ਦੀ ਖ਼ਪਤ ਹੁੰਦੀ ਹੈ। ਦੁੱਧ ਜਾਂ ਹੋਰ ਕਿਸੇ ਵੀ ਚੀਜ਼ ਨੂੰ ਗਰਮ ਕਰਨ ਵਿੱਚ ਕਾਫੀ ਸਮਾਂ ਲੱਗਦਾ ਹੈ।
ਗੈਸ ਦੇ ਬਰਨਰ ਨੂੰ ਨਿਯਮਿਤ ਤੌਰ 'ਤੇ ਸਾਫ਼ ਕਰਦੇ ਰਹੋ, ਅਜਿਹਾ ਕਰਨ ਨਾਲ ਗੈਸ ਦੀ ਬਰਬਾਦੀ ਨਹੀਂ ਹੁੰਦੀ। ਇਸ ਦੇ ਲਈ ਤੁਸੀਂ ਗੈਸ ਦੀ ਲਾਟ ਦਾ ਰੰਗ ਦੇਖ ਸਕਦੇ ਹੋ। ਰੰਗ ਬਦਲਣ ਦਾ ਮਤਲਬ ਹੈ ਕੂੜਾ ਫਸਿਆ ਹੋਇਆ ਹੈ।