ਮੁਸਲਮਾਨ ਵਿਅਕਤੀ ਆਪਣੀ ਦਾੜ੍ਹੀ ਦਾ ਰੰਗ ਲਾਲ ਕਿਉਂ ਰੱਖਦੇ?
ਇਸਲਾਮ ਧਰਮ ਵਿੱਚ ਦਾੜ੍ਹੀ ਰੱਖਣਾ ਇੱਕ ਸੁੰਨਤ ਦਾ ਕੰਮ ਹੁੰਦਾ ਹੈ। ਲੰਬੀ ਦਾੜ੍ਹੀ ਰੱਖਣਾ ਉਨ੍ਹਾਂ ਲਈ ਬ੍ਰਹਮਚਾਰੀਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ।
Download ABP Live App and Watch All Latest Videos
View In Appਇਸਲਾਮ ਵਿੱਚ ਦਾੜ੍ਹੀ ਰੱਖਣ ਬਾਰੇ ਵੱਖੋ-ਵੱਖਰੇ ਵਿਚਾਰ ਹਨ, ਭਾਵੇਂ ਦਾੜ੍ਹੀ ਰੱਖਣ ਨਾਲ ਤੁਸੀਂ ਕਾਫ਼ਰਾਂ ਤੋਂ ਵੱਖਰਾ ਦਿਖਾਈ ਦਿੰਦੇ ਹੋ ਜਾਂ ਦਾੜ੍ਹੀ ਰੱਖਣਾ ਪੈਗੰਬਰ ਮੁਹੰਮਦ ਦੇ ਹੁਕਮਾਂ ਦੀ ਪਾਲਣਾ ਕਰਨਾ ਹੈ।
ਜ਼ਿਆਦਾਤਰ ਮੁਸਲਮਾਨ ਆਪਣੀ ਦਾੜ੍ਹੀ ਨੂੰ ਲਾਲ ਜਾਂ ਨਾਰੰਗੀ ਰੰਗ ਦਾ ਕਰ ਲੈਂਦੇ ਹਨ। ਕਿਹਾ ਜਾਂਦਾ ਹੈ ਕਿ ਕੁਦਰਤੀ ਰੰਗ ਵਿਧੀ ਦੀ ਵਰਤੋਂ ਪੈਗੰਬਰ ਮੁਹੰਮਦ ਵਲੋਂ ਵੀ ਕੀਤੀ ਗਈ ਸੀ। ਜਦੋਂ ਕਿ ਇਸਲਾਮ ਵਿੱਚ ਅਜਿਹਾ ਕੋਈ ਧਾਰਮਿਕ ਵਿਸ਼ਵਾਸ ਨਹੀਂ ਹੈ।
ਦਾੜ੍ਹੀ ਨੂੰ ਰੰਗਣਾ ਹਰ ਕਿਸੇ ਦਾ ਨਿੱਜੀ ਫੈਸਲਾ ਹੋ ਸਕਦਾ ਹੈ। ਇਸਲਾਮ ਧਰਮ ਵਿੱਚ ਇਸ ਨਾਲ ਸਬੰਧਤ ਕੋਈ ਨਿਯਮ ਨਹੀਂ ਹਨ। ਲੋਕ ਸੁੰਦਰਤਾ ਦੇ ਕਾਰਨਾਂ ਕਰਕੇ ਆਪਣੇ ਵਾਲਾਂ ਅਤੇ ਦਾੜ੍ਹੀ ਨੂੰ ਕਲਰ ਕਰਦੇ ਹਨ।
ਇਸਲਾਮ ਧਰਮ ਦਾੜ੍ਹੀ ਰੱਖਣ ਨੂੰ ਉਤਸ਼ਾਹਿਤ ਕਰਦਾ ਹੈ, ਪਰ ਇਸ ਦੀ ਲੰਬਾਈ ਅਤੇ ਰੰਗ ਬਾਰੇ ਕੋਈ ਖਾਸ ਹਦਾਇਤਾਂ ਨਹੀਂ ਹਨ।
ਫਿਲਮਾਂ, ਟੀਵੀ, ਸੀਰੀਅਲਾਂ ਵਿੱਚ ਮੁਸਲਮਾਨਾਂ ਦੇ ਜ਼ਿਆਦਾਤਰ ਕਿਰਦਾਰ ਲਾਲ ਦਾੜ੍ਹੀ ਵਾਲੇ ਦਿਖਾਏ ਜਾਂਦੇ ਹਨ, ਜਿਸ ਕਰਕੇ ਆਮ ਧਾਰਨਾ ਇਹ ਬਣ ਜਾਂਦੀ ਹੈ ਕਿ ਸਾਰੇ ਮੁਸਲਿਮ ਇਦਾਂ ਦੇ ਹੀ ਲੱਗਦੇ ਹਨ, ਜਦਕਿ ਇਹ ਪੂਰੀ ਤਰ੍ਹਾਂ ਗਲਤ ਹੈ।