ਵਿਦੇਸ਼ 'ਚ ਚੋਰੀ ਹੋ ਗਿਆ ਪਾਸਪੋਰਟ ਤਾਂ ਤੁਰੰਤ ਕਰੋ ਆਹ ਕੰਮ, ਨਹੀਂ ਤਾਂ ਹੋਵੇਗੀ ਪਰੇਸ਼ਾਨੀ
ਹਾਲ ਹੀ 'ਚ ਟੈਲੀਵਿਜ਼ਨ ਇੰਡਸਟਰੀ ਦੀ ਅਦਾਕਾਰਾ ਦਿਵਯੰਕਾ ਤ੍ਰਿਪਾਠੀ ਦਹੀਆ ਅਤੇ ਉਨ੍ਹਾਂ ਦੇ ਪਤੀ ਵਿਵੇਕ ਦਹੀਆ ਆਪਣੀ ਵਰ੍ਹੇਗੰਢ ਮਨਾਉਣ ਇਟਲੀ ਗਏ ਸਨ। ਇਟਲੀ 'ਚ ਦਿਵਯੰਕਾ ਅਤੇ ਉਨ੍ਹਾਂ ਦੇ ਪਤੀ ਦਾ ਸਮਾਨ ਚੋਰੀ ਹੋ ਗਿਆ ਸੀ। ਜਿਸ ਵਿੱਚ ਉਨ੍ਹਾਂ ਦੇ ਪਾਸਪੋਰਟ ਸਮੇਤ 10 ਲੱਖ ਰੁਪਏ ਸਨ। ਇਸ ਕਰਕੇ ਉਨ੍ਹਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
Download ABP Live App and Watch All Latest Videos
View In Appਵਿਦੇਸ਼ਾਂ ਵਿੱਚ ਲੋਕਾਂ ਨਾਲ ਅਜਿਹੀਆਂ ਘਟਨਾਵਾਂ ਅਕਸਰ ਦੇਖਣ ਨੂੰ ਮਿਲਦੀਆਂ ਹਨ। ਅਜਿਹੇ 'ਚ ਤੁਹਾਨੂੰ ਤੁਰੰਤ ਕੁਝ ਕੰਮ ਕਰਨੇ ਹੁੰਦੇ ਹਨ ਨਹੀਂ ਤਾਂ ਤੁਸੀਂ ਮੁਸ਼ਕਿਲ ਵਿੱਚ ਫਸ ਸਕਦੇ ਹੋ।
ਸਭ ਤੋਂ ਪਹਿਲਾਂ ਤੁਹਾਨੂੰ ਗੁੰਮ ਹੋਏ ਪਾਸਪੋਰਟ ਬਾਰੇ ਨਜ਼ਦੀਕੀ ਪੁਲਿਸ ਸਟੇਸ਼ਨ ਵਿੱਚ ਸੂਚਿਤ ਕਰਨਾ ਹੋਵੇਗਾ। ਉਥੋਂ ਸ਼ਿਕਾਇਤ ਦੀ ਕਾਪੀ ਲੈਣ ਤੋਂ ਬਾਅਦ ਤੁਹਾਨੂੰ ਭਾਰਤੀ ਦੂਤਾਵਾਸ ਜਾ ਕੇ ਇਸ ਬਾਰੇ ਜਾਣਕਾਰੀ ਦੇਣੀ ਪਵੇਗੀ।
ਦੂਤਾਵਾਸ ਨੂੰ ਸੂਚਨਾ ਦੇਣ ਤੋਂ ਬਾਅਦ ਤੁਹਾਡਾ ਜਾਰੀ ਕੀਤੇ ਪਾਸਪੋਰਟ ਨੂੰ ਰੱਦ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਤੁਹਾਨੂੰ ਉਥੋਂ ਨਵੇਂ ਪਾਸਪੋਰਟ ਲਈ ਅਪਲਾਈ ਕਰਨਾ ਹੋਵੇਗਾ। ਪਰ ਇਸਦੇ ਲਈ ਇੱਕ ਹਫ਼ਤੇ ਤੱਕ ਦਾ ਸਮਾਂ ਲੱਗਦਾ ਹੈ।
ਜਦੋਂ ਕਿ ਜੇਕਰ ਤੁਹਾਡੀ ਫਲਾਈਟ ਅਗਲੇ ਦਿਨ ਜਾਂ ਇੱਕ ਦਿਨ ਬਾਅਦ ਹੈ। ਇਸ ਲਈ ਤੁਸੀਂ ਦੂਤਾਵਾਸ ਤੋਂ ਐਮਰਜੈਂਸੀ ਸਰਟੀਫਿਕੇਟ ਪ੍ਰਾਪਤ ਕਰਕੇ ਵੀ ਯਾਤਰਾ ਕਰ ਸਕਦੇ ਹੋ।