ਇਸ ਨਦੀ 'ਚ ਲੋਕਾਂ ਨੂੰ ਮਿਲਦਾ ਹੀਰਾ, ਕਈ ਲੋਕ ਬਣ ਚੁੱਕੇ ਕਰੋੜਪਤੀ
ਤੁਸੀਂ ਸੁਣਿਆ ਹੋਵੇਗਾ ਕਿ ਬਹੁਤ ਸਾਰੇ ਲੋਕਾਂ ਦੀ ਅਕਸਰ ਲਾਟਰੀ ਲੱਗ ਜਾਂਦੀ ਹੈ ਅਤੇ ਰਾਤੋ-ਰਾਤ ਬਹੁਤ ਸਾਰਾ ਪੈਸਾ ਮਿਲ ਜਾਂਦਾ ਹੈ। ਪਰ ਕੀ ਤੁਸੀਂ ਅਜਿਹੀ ਨਦੀ ਬਾਰੇ ਸੁਣਿਆ ਹੈ ਜਿਸ ਵਿੱਚ ਹੀਰਾ ਵਹਿ ਕੇ ਆਉਂਦਾ ਹੈ ਅਤੇ ਕਈ ਵਾਰ ਕੁਝ ਲੋਕਾਂ ਨੂੰ ਮਿਲ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਭਾਰਤ ਦੀ ਇੱਕ ਨਦੀ ਬਾਰੇ ਦੱਸਣ ਜਾ ਰਹੇ ਹਾਂ, ਜਿਸ ਵਿੱਚ ਕਈ ਵਾਰ ਹੀਰੇ ਵਹਿ ਕੇ ਆਉਂਦੇ ਹਨ। ਤੁਹਾਨੂੰ ਦੱਸ ਦਈਏ ਕਿ ਇਹ ਗੱਲ ਅਸੀਂ ਨਹੀਂ ਸਗੋਂ ਉਸ ਜਗ੍ਹਾ 'ਤੇ ਰਹਿਣ ਵਾਲੇ ਪਿੰਡ ਦੇ ਲੋਕ ਕਹਿੰਦੇ ਹਨ। ਕਈਆਂ ਨੂੰ ਤਾਂ ਨਦੀ ਵਿਚ ਹੀਰੇ ਵੀ ਮਿਲੇ ਹਨ।
Download ABP Live App and Watch All Latest Videos
View In Appਕਿਸੇ ਵੀ ਨਦੀ ਵਿੱਚ ਹੀਰਾ ਮਿਲਣਾ ਬਹੁਤ ਵੱਡੀ ਗੱਲ ਹੈ। ਪਰ ਅੱਜ ਅਸੀਂ ਤੁਹਾਨੂੰ ਜਿਸ ਨਦੀ ਬਾਰੇ ਦੱਸਣ ਜਾ ਰਹੇ ਹਾਂ, ਉਸ ਨਦੀ ਵਿੱਚ ਹੀਰੇ ਲੱਭ ਕੇ ਕਈ ਲੋਕ ਅਮੀਰ ਹੋ ਗਏ ਹਨ।
ਤੁਹਾਨੂੰ ਦੱਸ ਦਈਏ ਕਿ ਇਹ ਨਦੀ ਬੁੰਦੇਲਖੰਡ ਦੇ ਪੰਨਾ ਜ਼ਿਲ੍ਹੇ 'ਚ ਹੈ। ਇਹ ਰੁੰਝ ਨਦੀ ਅਜੈਗੜ੍ਹ ਤਹਿਸੀਲ ਤੋਂ ਨਿਕਲਦੀ ਹੈ। ਪੇਂਡੂ ਲੋਕਾਂ ਦਾ ਕਹਿਣਾ ਹੈ ਕਿ ਬਰਸਾਤ ਦੇ ਮੌਸਮ ਵਿੱਚ ਇਹ ਨਦੀ ਹੜ੍ਹਾਂ ਦੇ ਨਾਲ ਹੀਰੇ ਵੀ ਲੈ ਕੇ ਆਉਂਦੀ ਹੈ। ਇਸ ਲਈ ਹਰ ਸਾਲ ਬਰਸਾਤ ਦੇ ਮੌਸਮ ਦੌਰਾਨ ਦਰਿਆ ਦੇ ਕੰਢਿਆਂ 'ਤੇ ਲੋਕ ਕੰਕਰਾਂ ਅਤੇ ਪੱਥਰਾਂ 'ਚ ਹੀਰੇ ਲੱਭਦੇ ਦੇਖੇ ਜਾਂਦੇ ਹਨ।
ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਹੀਰਾ ਅਜੇ ਤੱਕ ਕਿਸ ਨੂੰ ਮਿਲਿਆ ਹੈ। ਜਾਣਕਾਰੀ ਮੁਤਾਬਕ ਪਿਛਲੀ ਵਾਰ 2 ਸਾਲ ਪਹਿਲਾਂ ਇੱਥੇ ਇਕ ਕਿਸਾਨ ਨੂੰ 72 ਕੈਰੇਟ ਦਾ ਹੀਰਾ ਮਿਲਿਆ ਸੀ। ਜਦੋਂ ਇਹ ਖ਼ਬਰ ਫੈਲੀ ਤਾਂ ਹਜ਼ਾਰਾਂ ਲੋਕ ਹੀਰੇ ਦੀ ਭਾਲ ਲਈ ਆ ਗਏ।
ਦੱਸ ਦਈਏ ਕਿ ਜੰਗਲਾਤ ਵਿਭਾਗ ਨੇ ਇਸ ਖੇਤਰ ਵਿਚ ਪਿੰਡ ਵਾਸੀਆਂ ਦੇ ਆਉਣ 'ਤੇ ਪਾਬੰਦੀ ਲਗਾ ਦਿੱਤੀ ਹੈ। ਪਰ ਇਸ ਦੇ ਬਾਵਜੂਦ ਇੱਥੇ ਲੋਕ ਲੁਕ-ਛਿਪ ਕੇ ਨਦੀ ਦੇ ਕੰਢੇ ਪਹੁੰਚ ਜਾਂਦੇ ਹਨ।