PF ਖਾਤੇ 'ਚ ਹੁਣ ਤੱਕ ਕਿੰਨੇ ਪੈਸੇ ਹੋਏ ਜਮ੍ਹਾ, ਇਦਾਂ ਕਰੋ ਪਤਾ, ਜਾਣੋ ਸੌਖਾ ਤਰੀਕਾ

ਭਾਰਤ ਵਿੱਚ ਜਿੰਨੇ ਵੀ ਲੋਕ ਨੌਕਰੀ ਕਰਦੇ ਹਨ, ਲਗਭਗ ਸਾਰਿਆਂ ਦੇ ਪੀਐਫ ਖਾਤੇ ਹੁੰਦੇ ਹਨ। ਪੀਐਫ ਖਾਤਿਆਂ ਵਿੱਚ ਮੁਲਾਜ਼ਮ ਦੀ ਸੈਲਰੀ ਦਾ 12 ਫੀਸਦੀ ਹਿੱਸਾ ਜਮ੍ਹਾ ਹੁੰਦਾ ਹੈ, ਉੰਨਾ ਹੀ ਯੋਗਦਾਨ ਮੁਲਾਜ਼ਮ ਵਲੋਂ ਪਾਇਆ ਜਾਂਦਾ ਹੈ। PF ਖਾਤੇ 'ਚ ਜਮ੍ਹਾ ਰਾਸ਼ੀ 'ਤੇ ਵਿਆਜ ਵੀ ਮਿਲਦਾ ਹੈ। ਪੀਐਫ ਖਾਤਾ ਇੱਕ ਤਰ੍ਹਾਂ ਨਾਲ ਕਿਸੇ ਬਚਤ ਸਕੀਮ ਦੀ ਤਰ੍ਹਾਂ ਕੰਮ ਕਰਦਾ ਹੈ। ਲੋੜ ਪੈਣ 'ਤੇ ਇਸ ਖਾਤੇ 'ਚ ਜਮ੍ਹਾ ਰਾਸ਼ੀ ਦਾ ਕੁਝ ਹਿੱਸਾ ਵੀ ਕੱਢਿਆ ਜਾ ਸਕਦਾ ਹੈ।
Download ABP Live App and Watch All Latest Videos
View In App
PF ਖਾਤੇ ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਦੁਆਰਾ ਸੰਚਾਲਿਤ ਕੀਤੇ ਜਾਂਦੇ ਹਨ। ਇਸਦੇ ਲਈ, ਸਾਰੇ ਪੀਐਫ ਖਾਤਾ ਧਾਰਕਾਂ ਨੂੰ ਇੱਕ UAN ਨੰਬਰ ਜਾਰੀ ਕੀਤਾ ਜਾਂਦਾ ਹੈ। ਜਿਸ ਦੀ ਵਰਤੋਂ ਕਰਕੇ ਪੀਐਫ ਖਾਤੇ ਨੂੰ ਐਕਸੈਸ ਕੀਤਾ ਜਾਂਦਾ ਹੈ।

ਤੁਹਾਡੇ PF ਖਾਤੇ ਵਿੱਚ ਹੁਣ ਤੱਕ ਕਿੰਨੇ ਪੈਸੇ ਜਮ੍ਹਾਂ ਹੋ ਚੁੱਕੇ ਹਨ? ਭਾਵ ਤੁਹਾਡਾ ਪੀਐਫ ਫੰਡ ਕਿੰਨਾ ਹੋ ਚੁੱਕਿਆ ਹੈ? ਤੁਸੀਂ ਘਰ ਬੈਠੇ ਬਹੁਤ ਹੀ ਆਸਾਨ ਤਰੀਕਿਆਂ ਨਾਲ ਪਤਾ ਕਰ ਸਕਦੇ ਹੋ। ਆਓ ਤੁਹਾਨੂੰ ਦੱਸਦੇ ਹਾਂ ਕਿ ਕਿਵੇਂ-
ਜੇਕਰ ਤੁਸੀਂ ਚਾਹੋ ਤਾਂ ਆਪਣੇ ਫ਼ੋਨ ਤੋਂ ਮੈਸੇਜ ਰਾਹੀਂ ਵੀ ਆਪਣੇ PF ਖਾਤੇ ਦਾ ਬੈਲੇਂਸ ਚੈੱਕ ਕਰ ਸਕਦੇ ਹੋ। ਇਸ ਦੇ ਲਈ ਤੁਹਾਨੂੰ EPFOHO UAN ਲਿਖ ਕੇ 7738299899 ਨੰਬਰ 'ਤੇ ਮੈਸੇਜ ਭੇਜਣਾ ਹੋਵੇਗਾ। ਹਾਲਾਂਕਿ, ਧਿਆਨ ਵਿੱਚ ਰੱਖੋ ਕਿ ਤੁਸੀਂ ਇਹ ਮੈਸੇਜ ਆਪਣੇ ਰਜਿਸਟਰਡ ਮੋਬਾਈਲ ਨੰਬਰ ਤੋਂ ਭੇਜ ਰਹੇ ਹੋ। ਇਸ ਤੋਂ ਬਾਅਦ ਹੀ ਤੁਹਾਨੂੰ ਆਪਣੇ PF ਖਾਤੇ ਦਾ ਬੈਲੇਂਸ ਪਤਾ ਲੱਗੇਗਾ।
ਇਸ ਤੋਂ ਇਲਾਵਾ, ਆਪਣਾ PF ਬੈਲੇਂਸ ਚੈੱਕ ਕਰਨ ਲਈ, ਤੁਸੀਂ EPFO ਦੀ ਅਧਿਕਾਰਤ ਵੈੱਬਸਾਈਟ https://passbook.epfindia.gov.in/MemberPassBook/Login 'ਤੇ ਲੌਗਇਨ ਕਰਕੇ ਆਪਣੇ PF ਖਾਤੇ ਦਾ ਬੈਲੇਂਸ ਵੀ ਚੈੱਕ ਕਰ ਸਕਦੇ ਹੋ।
ਇਸ ਤੋਂ ਇਲਾਵਾ, ਤੁਸੀਂ ਮਿਸਡ ਕਾਲ ਦੇ ਕੇ ਆਪਣੇ ਪੀਐਫ ਖਾਤੇ ਦਾ ਬੈਲੇਂਸ ਵੀ ਚੈੱਕ ਕਰ ਸਕਦੇ ਹੋ। ਇਸਦੇ ਲਈ, ਤੁਹਾਨੂੰ ਆਪਣੇ PF ਖਾਤੇ ਵਿੱਚ ਰਜਿਸਟਰ ਕੀਤੇ ਨੰਬਰ ਤੋਂ EPFO ਨੰਬਰ 011-22901406 'ਤੇ ਇੱਕ ਮਿਸ ਕਾਲ ਦੇਣੀ ਹੋਵੇਗੀ। ਇਸ ਤੋਂ ਬਾਅਦ, ਖਾਤੇ ਦੇ ਬੈਲੇਂਸ ਦੀ ਜਾਣਕਾਰੀ ਤੁਹਾਨੂੰ ਮੈਸੇਜ ਰਾਹੀਂ ਭੇਜੀ ਜਾਵੇਗੀ।