Railway Rules: ਰੇਲ ‘ਚ ਸਫ਼ਰ ਕਰਨ ਵੇਲੇ ਰਾਤ ਨੂੰ ਨਹੀਂ ਕਰ ਸਕਦੇ ਆਹ ਕੰਮ, ਨਹੀਂ ਤਾਂ ਭਰਨਾ ਪੈ ਸਕਦਾ ਜ਼ੁਰਮਾਨਾ
ਰੇਲ 'ਚ ਸਫਰ ਕਰਨ ਵੇਲੇ ਕਈ ਨਿਯਮ ਹੁੰਦੇ ਹਨ, ਜਿਨ੍ਹਾਂ ਦਾ ਪਾਲਣ ਸਾਰੇ ਯਾਤਰੀਆਂ ਨੂੰ ਕਰਨਾ ਪੈਂਦਾ ਹੈ। ਅਜਿਹਾ ਨਾ ਕਰਨ 'ਤੇ ਭਾਰੀ ਜ਼ੁਰਮਾਨਾ ਵੀ ਲਗਾਇਆ ਜਾਂਦਾ ਹੈ।
Download ABP Live App and Watch All Latest Videos
View In Appਜੇਕਰ ਤੁਸੀਂ ਰਾਤ ਨੂੰ ਰੇਲ 'ਚ ਸਫਰ ਕਰਦੇ ਹੋ ਤਾਂ ਤੁਹਾਨੂੰ ਕਈ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਇਸ ਲਈ ਰੇਲਵੇ ਨੇ ਇਹ ਨਿਯਮ ਬਣਾਏ ਹਨ।
ਰੇਲ 'ਚ ਸਫਰ ਕਰਨ ਵੇਲੇ ਕੋਈ ਵੀ ਯਾਤਰੀ ਰਾਤ ਨੂੰ ਮੋਬਾਇਲ 'ਤੇ ਉੱਚੀ ਆਵਾਜ਼ 'ਚ ਗੱਲ ਨਹੀਂ ਕਰ ਸਕਦਾ। ਜੇਕਰ ਉਹ ਅਜਿਹਾ ਕਰਦਾ ਹੈ ਤਾਂ ਉਸ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ।
ਜੇਕਰ ਤੁਸੀਂ ਰੇਲਗੱਡੀ ਵਿੱਚ ਸਫਰ ਕਰ ਰਹੇ ਹੋ ਤਾਂ ਤੁਸੀਂ ਰਾਤ ਨੂੰ ਉੱਚੀ ਆਵਾਜ਼ ਵਿੱਚ ਮਿਊਜ਼ਿਕ ਨਹੀਂ ਚਲਾ ਸਕਦੇ, ਜਦੋਂ ਲੋਕ ਸੌਂ ਰਹੇ ਹੋਣ ਤਾਂ ਅਜਿਹਾ ਕਰਨਾ ਮਨ੍ਹਾ ਹੈ।
ਜੇਕਰ ਤੁਸੀਂ ਕਿਸੇ ਗਰੁੱਪ ਨਾਲ ਸਫਰ ਕਰ ਰਹੇ ਹੋ ਤਾਂ ਤੁਸੀਂ ਰਾਤ ਨੂੰ ਜ਼ੋਰ-ਜ਼ੋਰ ਨਾਲ ਗੱਲਾਂ ਵੀ ਨਹੀਂ ਕਰ ਸਕਦੇ। ਤੁਸੀਂ ਰਾਤ ਨੂੰ ਕਿਸੇ ਕਿਸਮ ਦੀ ਟਾਰਚ ਜਾਂ ਰੋਸ਼ਨੀ ਦੀ ਵਰਤੋਂ ਨਹੀਂ ਕਰ ਸਕਦੇ।
ਜੇਕਰ ਤੁਹਾਡੀ ਯਾਤਰਾ ਦੁਪਹਿਰ ਜਾਂ ਸ਼ਾਮ ਨੂੰ ਸ਼ੁਰੂ ਹੋਈ ਹੈ, ਤਾਂ TTE 10 ਵਜੇ ਤੋਂ ਬਾਅਦ ਟਿਕਟ ਚੈਕਿੰਗ ਦੇ ਨਾਮ 'ਤੇ ਕਿਸੇ ਨੂੰ ਪਰੇਸ਼ਾਨ ਨਹੀਂ ਕਰ ਸਕਦਾ ਹੈ।