Flight Refund: ਫਲਾਈਟ ਮਿਸ ਹੋਣ ਤੋਂ ਬਾਅਦ ਵੀ ਤੁਹਾਨੂੰ ਮਿਲ ਸਕਦਾ ਰਿਫੰਡ, ਜਾਣ ਲਓ ਆਹ ਨਿਯਮ
ਫਲਾਈਟ 'ਚ ਸਫਰ ਕਰਨ ਦੇ ਕੁਝ ਨਿਯਮ ਹਨ, ਜਿਨ੍ਹਾਂ ਦੀ ਪਾਲਣਾ ਸਾਰੇ ਯਾਤਰੀਆਂ ਨੂੰ ਕਰਨੀ ਪੈਂਦੀ ਹੈ। ਏਅਰਲਾਈਨ ਕੰਪਨੀ ਲਈ ਵੀ ਕੁਝ ਨਿਯਮ ਹਨ।
Download ABP Live App and Watch All Latest Videos
View In Appਕਈ ਵਾਰ ਫਲਾਈਟ delay ਹੋ ਜਾਂਦੀ ਹੈ, ਅਜਿਹੇ 'ਚ ਏਅਰਲਾਈਨ ਕੰਪਨੀ ਵੱਲੋਂ ਲੋਕਾਂ ਨੂੰ ਮੁਫਤ ਨਾਸ਼ਤਾ ਅਤੇ ਹੋਰ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ।
ਕਈ ਵਾਰ ਫਲਾਈਟ ਸਮੇਂ 'ਤੇ ਹੁੰਦੀ ਹੈ ਪਰ ਲੋਕ ਖੁਦ ਲੇਟ ਹੋ ਜਾਂਦੇ ਹਨ। ਜਿਸ ਕਾਰਨ ਉਨ੍ਹਾਂ ਦੀ ਫਲਾਈਟ ਮਿਸ ਹੋ ਜਾਂਦੀ ਹੈ।
ਅਕਸਰ ਫਲਾਈਟ ਮਿਸ ਹੋਣ ਤੋਂ ਬਾਅਦ ਲੋਕ ਜ਼ਿਆਦਾ ਪੈਸੇ ਖਰਚ ਕੇ ਦੂਜੀ ਫਲਾਈਟ ਲਈ ਟਿਕਟ ਬੁੱਕ ਕਰਵਾ ਲੈਂਦੇ ਹਨ, ਜਿਸ ਨਾਲ ਉਨ੍ਹਾਂ ਦਾ ਨੁਕਸਾਨ ਹੁੰਦਾ ਹੈ। ਇਸ ਦੇ ਨਾਲ ਹੀ ਉਹ ਫਲਾਈਟ ਮਿਸ ਹੋਣ ਕਰਕੇ ਦੁਖੀ ਹੋ ਜਾਂਦੇ ਹਨ।
ਹੁਣ ਜੇਕਰ ਅਸੀਂ ਤੁਹਾਨੂੰ ਦੱਸ ਦਈਏ ਕਿ ਤੁਸੀਂ ਆਪਣੀ ਮਿਸ ਹੋਈ ਫਲਾਈਟ ਦਾ ਰਿਫੰਡ ਪ੍ਰਾਪਤ ਕਰ ਸਕਦੇ ਹੋ, ਤਾਂ ਕੀ ਤੁਸੀਂ ਇਸ 'ਤੇ ਵਿਸ਼ਵਾਸ ਕਰੋਗੇ? ਤੁਸੀਂ ਟਿਕਟ ਦੇ ਕੁਝ ਹਿੱਸੇ ਦੀ ਵਾਪਸੀ ਦੀ ਮੰਗ ਕਰ ਸਕਦੇ ਹੋ।
ਜੇਕਰ ਤੁਹਾਡੀ ਫਲਾਈਟ ਮਿਸ ਹੋ ਜਾਂਦੀ ਹੈ ਤਾਂ ਤੁਸੀਂ ਨੋ ਸ਼ੋਅ ਟੈਕਸ ਰਿਫੰਡ ਲੈ ਸਕਦੇ ਹੋ। ਇਸ ਵਿੱਚ Statutory tax, ਯੂਜ਼ਰ ਡਿਵਲੈਪਮੈਂਟ ਫੀਸ, ਪੈਸੇਂਜਰ ਸਰਵਿਸ ਫੀਸ, ਏਅਰਪੋਰਟ ਡੈਵਲੈਪਮੈਂਟ ਫੀਸ ਵਰਗੀਆਂ ਚੀਜ਼ਾਂ ਸ਼ਾਮਲ ਹੁੰਦੀਆਂ ਹਨ।