Expensive Salt: ਇਹ ਹੈ ਦੁਨੀਆ ਦਾ ਸਭ ਤੋਂ ਮਹਿੰਗਾ ਲੂਣ, ਜਿਸ ਨੂੰ ਖਰੀਦਣਾ ਨਹੀਂ ਹੈ ਹਰ ਕਿਸੇ ਦੇ ਵੱਸ ਦੀ ਗੱਲ

ਨਮਕ ਦਾ ਸੇਵਨ ਤਾਂ ਹਰ ਘਰ ਚ ਹੁੰਦਾ ਹੈ, ਜੋ ਖਾਣੇ ਦਾ ਸਵਾਦ ਵਧਾਉਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਦੁਨੀਆ ਚ ਸਭ ਤੋਂ ਮਹਿੰਗਾ ਨਮਕ ਕਿਹੜਾ ਹੈ? ਆਓ ਜਾਣੀਐ

ਲੂਣ ਦੀ ਵਰਤੋਂ ਦੁਨੀਆ ਵਿਚ ਲਗਭਗ ਹਰ ਜਗ੍ਹਾ ਕੀਤੀ ਜਾਂਦੀ ਹੈ, ਜੋ ਸਿਹਤ ਅਤੇ ਸੁਆਦ ਦੋਵਾਂ ਲਈ ਮਹੱਤਵਪੂਰਨ ਹੈ। ਜੇਕਰ ਕਿਸੇ ਡਿਸ਼ ਵਿੱਚ ਲੂਣ ਵੱਧ ਜਾਂ ਘੱਟ ਹੋਵੇ ਤਾਂ ਇਸ ਦਾ ਸਵਾਦ ਖਰਾਬ ਹੋ ਸਕਦਾ ਹੈ।

1/5
ਇਸ ਦੇ ਨਾਲ ਹੀ ਜੇਕਰ ਕਿਸੇ ਡਿਸ਼ ਵਿੱਚ ਨਮਕ ਨਾ ਹੋਵੇ ਤਾਂ ਉਸ ਦਾ ਸਵਾਦ ਚੰਗਾ ਨਹੀਂ ਲੱਗਦਾ, ਨਮਕ ਸਾਡੇ ਲਈ ਬਹੁਤ ਜ਼ਰੂਰੀ ਹੈ। ਜਿਸ ਨੂੰ ਜੇਕਰ ਲੋੜੀਂਦੀ ਮਾਤਰਾ 'ਚ ਲਿਆ ਜਾਵੇ ਤਾਂ ਸਿਹਤ ਲਈ ਵੀ ਫਾਇਦੇਮੰਦ ਸਾਬਤ ਹੁੰਦਾ ਹੈ।
2/5
ਆਮ ਤੌਰ 'ਤੇ ਜੇਕਰ ਤੁਸੀਂ ਬਾਜ਼ਾਰ ਜਾਂਦੇ ਹੋ ਤਾਂ ਤੁਹਾਨੂੰ 20 ਜਾਂ 30 ਰੁਪਏ ਦਾ ਨਮਕ ਮਿਲਦਾ ਹੈ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਦੁਨੀਆ ਦਾ ਸਭ ਤੋਂ ਮਹਿੰਗਾ ਨਮਕ ਕਿਹੜਾ ਹੋਵੇਗਾ?
3/5
ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਨਮਕ ਤਾਂ ਨਮਕ ਹੈ, ਇਸ ਵਿੱਚ ਕੀ ਮਹਿੰਗਾ ਤੇ ਸਸਤਾ? ਤਾਂ ਆਓ ਤੁਹਾਨੂੰ ਦੱਸ ਦੇਈਏ ਕਿ ਤੁਸੀਂ ਗਲਤ ਸੋਚ ਰਹੇ ਹੋ, ਦੁਨੀਆ ਦੇ ਸਭ ਤੋਂ ਮਹਿੰਗੇ ਨਮਕ ਦੀ ਕੀਮਤ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ।
4/5
ਦਰਅਸਲ, ਦੁਨੀਆ ਦਾ ਸਭ ਤੋਂ ਮਹਿੰਗਾ ਨਮਕ ਐਮਥਿਸਟ ਬੈਂਬੂ ਹੈ। ਇਹ ਕੋਰੀਆਈ ਨਮਕ ਹੈ ਜਿਸ ਨੂੰ ਬੈਂਬੂ ਸਿਲੰਡਰ ਵਿੱਚ ਭਰ ਕੇ ਬਣਾਇਆ ਜਾਂਦਾ ਹੈ। ਇਸ ਨਮਕ ਦੇ 240 ਗ੍ਰਾਮ ਦੇ ਪੈਕੇਟ ਦੀ ਕੀਮਤ 7000 ਰੁਪਏ ਤੋਂ ਵੱਧ ਹੈ। ਇਸ ਨੂੰ ਤਿਆਰ ਕਰਨ ਵਿੱਚ 50 ਦਿਨ ਲੱਗਦੇ ਹਨ।
5/5
ਇਸ ਨਮਕ ਨੂੰ ਖਰੀਦਣਾ ਹਰ ਕਿਸੇ ਦੀ ਪਹੁੰਚ ਵਿੱਚ ਨਹੀਂ ਹੈ। ਬਹੁਤ ਘੱਟ ਲੋਕ ਇਸਨੂੰ ਖਰੀਦਣ ਦੇ ਯੋਗ ਹੁੰਦੇ ਹਨ।
Sponsored Links by Taboola