ਭਾਰਤ ਦੇ ਇਸ ਸ਼ਹਿਰ 'ਚ ਨਹੀਂ ਇੱਕ ਵੀ ਸਿਗਨਲ, ਨਾਮ ਸੁਣ ਕੇ ਨਹੀਂ ਹੋਵੇਗਾ ਭਰੋਸਾ
ਭਾਰਤ ਵਿੱਚ ਕਈ ਸ਼ਹਿਰ ਅਜਿਹੇ ਹਨ ਜਿੱਥੇ ਆਮ ਆਦਮੀ ਹਰ ਰੋਜ਼ ਟ੍ਰੈਫਿਕ ਦੀ ਪਰੇਸ਼ਾਨੀ ਨਾਲ ਜੂਝਦਾ ਹੈ ਅਤੇ ਆਪਣਾ ਬਹੁਤ ਸਾਰਾ ਸਮਾਂ ਬਰਬਾਦ ਕਰਦਾ ਹੈ। ਖਾਸ ਕਰਕੇ ਬਰਸਾਤ ਦੇ ਮੌਸਮ ਵਿੱਚ ਲੰਬਾ ਜਾਮ ਲੱਗਣਾ ਬਹੁਤ ਆਮ ਗੱਲ ਹੁੰਦੀ ਹੈ। ਜਿਹੜਾ ਦਿੱਲੀ-ਮੁੰਬਈ ਵਰਗੇ ਸ਼ਹਿਰਾਂ 'ਚ ਰੋਜ਼ ਦੇਖਣ ਨੂੰ ਮਿਲਦਾ ਹੈ।
Download ABP Live App and Watch All Latest Videos
View In Appਉੱਥੇ ਹੀ ਬੈਂਗਲੁਰੂ ਆਪਣੇ ਬਹੁਤ ਜ਼ਿਆਦਾ ਟ੍ਰੈਫਿਕ ਲਈ ਜਾਣਿਆ ਜਾਂਦਾ ਹੈ, ਜਿੱਥੇ ਲੋਕ ਅਕਸਰ ਟ੍ਰੈਫਿਕ ਸਮੱਸਿਆਵਾਂ ਕਰਕੇ ਆਪਣੀਆਂ ਟਰੇਨ ਅਤੇ ਫਲਾਈਟਸ ਤੱਕ ਮਿਸ ਕਰ ਦਿੰਦੇ ਹਨ।
ਪਰ ਕੀ ਤੁਸੀਂ ਭਾਰਤ ਦੇ ਇੱਕ ਅਜਿਹੇ ਸ਼ਹਿਰ ਬਾਰੇ ਜਾਣਦੇ ਹੋ ਜਿੱਥੇ ਕੋਈ ਟ੍ਰੈਫਿਕ ਨਹੀਂ ਹੁੰਦਾ ਅਤੇ ਇੱਥੇ ਇੱਕ ਵੀ ਸਿਗਨਲ ਨਹੀਂ ਹੈ?
ਅਸੀਂ ਗੱਲ ਕਰ ਰਹੇ ਹਾਂ ਰਾਜਸਥਾਨ ਦੇ ਕੋਟਾ ਸ਼ਹਿਰ ਦੀ। ਜਿੱਥੇ ਸੜਕਾਂ ਤੋਂ ਟ੍ਰੈਫਿਕ ਸਿਗਨਲ ਪੂਰੀ ਤਰ੍ਹਾਂ ਹਟਾ ਦਿੱਤੇ ਗਏ ਹਨ।
ਇੱਥੇ ਜਾਮ ਤੋਂ ਛੁਟਕਾਰਾ ਪਾਉਣ ਲਈ ਅੰਡਰਪਾਸ ਬਣਾਏ ਗਏ ਹਨ, ਜਿਸ ਕਾਰਨ ਇੱਥੇ ਟ੍ਰੈਫਿਕ ਦੀ ਸਮੱਸਿਆ ਪੈਦਾ ਨਹੀਂ ਹੁੰਦੀ।