Aadhar card: ਘਰ ਬੈਠਿਆਂ ਅਧਾਰ ਕਾਰਡ 'ਚ ਕਿਵੇਂ ਬਦਲ ਸਕਦੇ ਆਪਣਾ ਨਾਮ, ਇੱਥੇ ਜਾਣੋ ਤਰੀਕਾ
ਅਧਾਰ ਕਾਰਡ ਬਣਾਉਣ ਦਾ ਕੰਮ ਭਾਰਤ ਦਾ ਇੱਕ ਸੰਸਥਾ ਕਰਦੀ ਹੈ। ਜਿਸ ਨੂੰ ਯੂਨਿਕ ਆਈਡੈਂਟੀਫਿਕੇਸ਼ਨ ਅਥਾਰਿਟੀ ਆਫ ਇੰਡੀਆ ਭਾਵ ਕਿ UIDAI ਵੀ ਕਹਿੰਦੇ ਹਨ।
Download ABP Live App and Watch All Latest Videos
View In Appਅਧਾਰ ਕਾਰਡ ਬਣਾਉਣ ਵੇਲੇ ਅਕਸਰ ਲੋਕਾਂ ਦੀ ਜਾਣਕਾਰੀਆਂ ਗ਼ਲਤ ਦਰਜ ਹੋ ਜਾਂਦੀਆਂ ਹਨ। ਜਿਸ ਵਿੱਚ ਸਭ ਤੋਂ ਆਮ ਗਲਤੀ ਹੁੰਦੀ ਹੈ ਨਾਮ ਦੀ। ਪਰ ਅਧਾਰ ਕਾਰਡ ਬਣਨ ਤੋਂ ਬਾਅਦ ਨਾਮ ਅਪਡੇਟ ਬਦਲਿਆ ਜਾ ਸਕਦਾ ਹੈ।
ਤੁਸੀਂ ਘਰ ਬੈਠਿਆਂ ਆਨਲਾਈਨ ਨਾਮ ਬਦਲ ਸਕਦੇ ਹੋ। ਇਸ ਦੇ ਲਈ ਤੁਸੀਂ ਸਭ ਤੋਂ ਪਹਿਲਾਂ UIDAI ਦੀ ਅਧਿਕਾਰਿਤ ਵੈਬਸਾਈਟ https://myaadhaar.uidai.gov.in/ ‘ਤੇ ਜਾਣਾ ਹੋਵੇਗਾ।
ਇਸ ਤੋਂ ਬਾਅਦ ਤੁਹਾਨੂੰ ਲਾਗਇਨ ਕਰਨਾ ਹੋਵੇਗਾ। ਜਿਸ ਦੇ ਲਈ ਤੁਹਾਨੂੰ ਆਪਣਾ ਅਧਾਰ ਕਾਰਡ ਨੰਬਰ ਪਾਉਣਾ ਹੋਵੇਗਾ ਅਤੇ ਜਿਹੜਾ ਓਟੀਪੀ ਤੁਹਾਡੇ ਮੋਬਾਈਲ ਨੰਬਰ ਉੱਤੇ ਆਇਆ ਹੈ, ਉੱਥੇ ਓਟੀਪੀ ਦਰਜ ਕਰਨਾ ਹੋਵੇਗਾ।
ਲਾਗਇਨ ਹੋਣ ਤੋਂ ਬਾਅਦ ਤੁਸੀਂ ਅਪਡੇਟ ਅਧਾਰ MENU ‘ਤੇ ਕਲਿੱਕ ਕਰਕੇ ਅੱਗੇ ਵਧੋ। ਦਿੱਤੇ ਗਏ MENU ਵਿੱਚੋਂ ਨਾਮ ਬਦਲਣ ਦਾ ਆਪਸ਼ਨ ਚੁਣੋ ਅਤੇ ਅੱਗੇ ਵਧੋ। ਇਸ ਦੇ ਨਾਲ ਹੀ ਸਹੀ ਨਾਮ ਦਰਜ ਕਰੋ ਅਤੇ ਇੱਕ ਸਪੋਰਟਿੰਗ ਡਾਕੂਮੈਂਟ ਵੀ ਸਕੈਨ ਕਰਕੇ ਅਪਲੋਡ ਕਰੋ।
ਸਪੋਰਟਿੰਗ ਡਾਕੂਮੈਂਟ ਦੇ ਤੌਰ ‘ਤੇ ਤੁਸੀਂ ਪੈਨ ਕਾਰਡ, ਡਰਾਈਵਿੰਗ ਲਾਇਸੈਂਸ, ਵੋਟਰ ਆਈਡੀ ਅਜਿਹਾ ਕੋਈ ਵੀ ਦਸਤਾਵੇਜ ਲਾ ਸਕਦੇ ਹੋ। ਇਸ ਤੋਂ ਬਾਅਦ 50 ਰੁਪਏ ਫੀਸ ਦੇ ਕੇ ਆਪਣਾ ਫਾਰਮ ਜਮ੍ਹਾ ਕਰ ਦਿਓ। 15-20 ਦਿਨਾਂ ਵਿਚਾਲੇ ਤੁਹਾਡਾ ਅਧਾਰ ਕਾਰਡ ਅਪਡੇਟ ਹੋ ਕੇ ਆ ਜਾਵੇਗਾ।