Car: ਕਿਹੜੀ ਗੱਡੀ ਕਿਸ ਦੇ ਨਾਂਅ 'ਤੇ, ਇਦਾਂ ਕਰੋ ਪਤਾ

Car: ਜੇਕਰ ਤੁਸੀਂ ਪਤਾ ਲਾਉਣਾ ਚਾਹੁੰਦੇ ਹੋ ਕਿ ਇਸ ਗੱਡੀ ਦਾ ਮਾਲਕ ਕੌਣ ਹੈ। ਤਾਂ ਤੁਸੀਂ ਇਸ ਸੌਖੇ ਤਰੀਕੇ ਨਾਲ ਆਸਾਨੀ ਨਾਲ ਪਤਾ ਕਰ ਸਕਦੇ ਹੋ।

car

1/6
ਗੱਡੀ ਦੇ ਮਾਲਕ ਦਾ ਨਾਂ ਜਾਣਨ ਲਈ ਕਈ ਆਨਲਾਈਨ ਐਪਸ ਹਨ। ਜਿਸ ਰਾਹੀਂ ਤੁਸੀਂ ਗੱਡੀ ਦੇ ਮਾਲਕ ਦਾ ਨਾਮ ਪਤਾ ਕਰ ਸਕਦੇ ਹੋ।
2/6
ਪਰ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਟਰਾਂਸਪੋਰਟ ਵਿਭਾਗ ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਵੀ ਇਸ ਬਾਰੇ ਪਤਾ ਲਗਾ ਸਕੋ। ਤਾਂ ਇਸ ਦੇ ਲਈ ਤੁਹਾਨੂੰ ਅਧਿਕਾਰਤ ਵੈੱਬਸਾਈਟ https://parivahan.gov.in/parivahan/ 'ਤੇ ਜਾਣਾ ਹੋਵੇਗਾ।
3/6
ਇਸ ਤੋਂ ਬਾਅਦ ਤੁਹਾਨੂੰ ਮੇਨੂ ਬਾਰ ਚੋਂ 'Informational Services' ਦਾ ਵਿਕਲਪ ਚੁਣਨਾ ਹੋਵੇਗਾ। ਇਸ ਤੋਂ ਬਾਅਦ ਤੁਹਾਨੂੰ ਉੱਥੇ 'Know Your Vehicle Details' 'ਤੇ ਕਲਿੱਕ ਕਰਨਾ ਹੋਵੇਗਾ।
4/6
ਤੁਹਾਨੂੰ ਆਪਣਾ ਮੋਬਾਈਲ ਨੰਬਰ ਦਰਜ ਕਰਕੇ ਲਾਗਇਨ ਕਰਨਾ ਹੋਵੇਗਾ। ਜੇਕਰ ਤੁਸੀਂ ਪਹਿਲੀ ਵਾਰ ਇਸ ਵੈੱਬਸਾਈਟ ਦੀ ਵਰਤੋਂ ਕਰ ਰਹੇ ਹੋ ਤਾਂ ਤੁਹਾਨੂੰ ਇੱਥੇ ਰਜਿਸਟਰ ਕਰਨਾ ਹੋਵੇਗਾ।
5/6
ਲੌਗਇਨ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ 'RC Status' ਦਾ ਪੇਜ ਖੁੱਲ੍ਹ ਜਾਵੇਗਾ। ਫਿਰ ਉਸ ਵਾਹਨ ਦੇ ਮਾਲਕ ਦਾ ਨਾਮ ਜਿਸ ਬਾਰੇ ਤੁਸੀਂ ਜਾਣਨਾ ਚਾਹੁੰਦੇ ਹੋ। ਉਸ ਗੱਡੀ ਦਾ ਨੰਬਰ ਦਰਜ ਕਰਨਾ ਹੋਵੇਗਾ।
6/6
ਇਸ ਤੋਂ ਬਾਅਦ ਤੁਹਾਨੂੰ ਉੱਥੇ 'Search Vahan' 'ਤੇ ਕਲਿੱਕ ਕਰਨਾ ਹੋਵੇਗਾ ਅਤੇ ਗੱਡੀ ਦੇ ਮਾਲਕ ਨਾਲ ਸਬੰਧਤ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਆ ਜਾਵੇਗੀ।
Sponsored Links by Taboola