ਇਸ ਦੇਸ਼ ‘ਚ ਈ-ਵੀਜ਼ਾ ਰਾਹੀਂ ਜਾ ਸਕਦੇ ਭਾਰਤੀ, ਜਾਣੋ ਕਿਵੇਂ ਮਿਲਦਾ ਇਹ

ਕਿਸੇ ਵੀ ਦੇਸ਼ ਦਾ ਸਫਰ ਕਰਨ ਲਈ ਪਾਸਪੋਰਟ ਅਤੇ ਵੀਜ਼ਾ ਹੋਣਾ ਬਹੁਤ ਜ਼ਰੂਰੀ ਹੈ। ਪਾਸਪੋਰਟ ਅਤੇ ਵੀਜ਼ਾ ਤੋਂ ਬਿਨਾਂ ਕੋਈ ਵੀ ਯਾਤਰੀ ਕਿਸੇ ਹੋਰ ਦੇਸ਼ ਦੀ ਯਾਤਰਾ ਨਹੀਂ ਕਰ ਸਕਦਾ।

VISA

1/5
ਕਈ ਦੇਸ਼ਾਂ ਵਿੱਚ ਵੀਜ਼ਾ ਸੰਬੰਧੀ ਵੱਖ-ਵੱਖ ਸਹੂਲਤਾਂ ਹਨ। ਕੁਝ ਦੇਸ਼ਾਂ ਲਈ ਆਨ ਅਰਾਈਵਲ ਵੀਜ਼ਾ ਮਿਲਦਾ ਹੈ, ਜਦੋਂ ਕਿ ਕੁਝ ਦੇਸ਼ ਈ-ਵੀਜ਼ਾ ਦਾ ਵਿਕਲਪ ਵੀ ਦਿੰਦੇ ਹਨ। ਉੱਥੇ ਹੀ ਦੂਜੇ ਦੇਸ਼ ਵੀਜ਼ਾ ਅਰਜ਼ੀਆਂ ਸਿਰਫ਼ ਦੂਤਾਵਾਸ ਰਾਹੀਂ ਹੀ ਸਵੀਕਾਰ ਕਰਦੇ ਹਨ। ਤੁਹਾਨੂੰ ਦੱਸ ਦਈਏ ਕਿ ਰੂਸ ਨਾਲ ਜੰਗ ਤੋਂ ਬਾਅਦ ਯੂਕਰੇਨ ਨੇ ਹੁਣ 45 ਦੇਸ਼ਾਂ ਦੇ ਨਾਗਰਿਕਾਂ ਲਈ ਇਲੈਕਟ੍ਰਾਨਿਕ ਵੀਜ਼ਾ (ਈ-ਵੀਜ਼ਾ) ਮੁੜ ਸ਼ੁਰੂ ਕਰ ਦਿੱਤਾ ਹੈ। ਯੂਕਰੇਨ ਫਿਰ ਤੋਂ ਆਪਣੇ ਦੇਸ਼ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ।
2/5
ਵੋਲੋਦੀਮੀਰ ਜ਼ੇਲੇਂਸਕੀ ਦੇ ਹੁਕਮ ਤੋਂ ਬਾਅਦ ਦੇਸ਼ ਦੇ ਵਿਦੇਸ਼ ਮੰਤਰਾਲੇ ਨੇ ਇੱਕ ਨੋਟਿਸ ਜਾਰੀ ਕੀਤਾ ਹੈ। ਜਿਸ ਅਨੁਸਾਰ, ਭੂਟਾਨ, ਭਾਰਤ, ਮਾਲਦੀਵ ਅਤੇ ਨੇਪਾਲ ਸਮੇਤ ਘੱਟੋ-ਘੱਟ 45 ਦੇਸ਼ਾਂ ਦੇ ਨਾਗਰਿਕ ਈ-ਵੀਜ਼ਾ ਦੀ ਸਹੂਲਤ ਪ੍ਰਾਪਤ ਕਰ ਸਕਣਗੇ।
3/5
ਹੁਣ ਸਵਾਲ ਇਹ ਹੈ ਕਿ ਈ-ਵੀਜ਼ਾ ਕੀ ਹੈ? ਤੁਹਾਨੂੰ ਦੱਸ ਦਈਏ ਕਿ ਈ-ਵੀਜ਼ਾ ਇੱਕ ਡਿਜੀਟਲ ਵੀਜ਼ਾ ਹੈ। ਇਹ ਕਿਸੇ ਵੀ ਦੇਸ਼ ਦੀ ਸਰਕਾਰ ਦੁਆਰਾ ਔਨਲਾਈਨ ਜਾਰੀ ਕੀਤਾ ਜਾ ਸਕਦਾ ਹੈ। ਇਹ ਪੇਪਰ ਵੀਜ਼ੇ ਤੋਂ ਵੱਖ ਹੁੰਦਾ ਹੈ।
4/5
ਤੁਹਾਨੂੰ ਦੱਸ ਦਈਏ ਕਿ ਈ-ਵੀਜ਼ਾ ਲਈ ਨਾਗਰਿਕਾਂ ਨੂੰ ਦੂਤਾਵਾਸ ਜਾਂ ਕੌਂਸਲੇਟ ਜਾਣ ਦੀ ਲੋੜ ਨਹੀਂ ਹੈ। ਇਸ ਲਈ, ਨਾਗਰਿਕਾਂ ਨੂੰ ਸਿਰਫ਼ ਔਨਲਾਈਨ ਅਰਜ਼ੀ ਦੇਣੀ ਪਵੇਗੀ। ਜੇਕਰ ਸਾਰੇ ਦਸਤਾਵੇਜ਼ ਸਹੀ ਹਨ, ਤਾਂ ਵੀਜ਼ਾ ਡਿਜੀਟਲ ਫਾਰਮੈਟ ਵਿੱਚ ਈਮੇਲ ਰਾਹੀਂ ਡਿਜ਼ੀਟਲ ਫਾਰਮੇਟ ਵਿੱਚ ਆ ਜਾਂਦਾ ਹੈ।
5/5
ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਆਖਰੀ ਪੇਮੈਂਟ ਕੱਟਣ ਤੋਂ ਬਾਅਦ ਕਿੰਨੀ ਦੇਰ ਵਿੱਚ ਈ-ਵੀਜ਼ਾ ਜਾਰੀ ਹੁੰਦਾ ਹੈ? ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਆਮ ਵੀਜ਼ੇ ਲਈ ਅਰਜ਼ੀ ਦਿੰਦੇ ਹੋ, ਤਾਂ ਤੁਹਾਨੂੰ ਸਿਰਫ਼ 3 ਦਿਨਾਂ ਵਿੱਚ ਵੀਜ਼ਾ ਮਿਲ ਸਕਦਾ ਹੈ। ਪਰ ਜੇਕਰ ਤੁਸੀਂ ਇਹ ਐਮਰਜੈਂਸੀ ਵਿੱਚ ਕਰਦੇ ਹੋ, ਤਾਂ ਇਹ ਵੀਜ਼ਾ ਸਿਰਫ਼ ਇੱਕ ਦਿਨ ਵਿੱਚ ਮਿਲ ਸਕਦਾ ਹੈ।
Sponsored Links by Taboola