ਇਸ Flight ਦੀ ਟਿਕਟ ਸਿਰਫ 150 ਰੁਪਏ, ਤੁਸੀਂ ਵੀ ਕਰ ਸਕਦੇ ਸਫਰ
ਫਲਾਈਟ 'ਚ ਸਫਰ ਕਰਨਾ ਕਿਸ ਨੂੰ ਪਸੰਦ ਨਹੀਂ ਹੁੰਦਾ ਪਰ ਇਸ ਦੀ ਟਿਕਟ ਇੰਨੀ ਮਹਿੰਗੀ ਹੁੰਦੀ ਹੈ ਕਿ ਲੋਕਾਂ ਦੇ ਸੁਪਨੇ ਅਧੂਰੇ ਰਹਿ ਜਾਂਦੇ ਹਨ। ਅਜਿਹੇ 'ਚ ਕੀ ਤੁਸੀਂ ਜਾਣਦੇ ਹੋ ਕਿ ਦੁਨੀਆ ਦੀ ਸਭ ਤੋਂ ਸਸਤੀ ਫਲਾਈਟ ਟਿਕਟ ਕਿੱਥੇ ਹੈ? ਫਲਾਈਟ ਦੀਆਂ ਟਿਕਟਾਂ ਮਹਿੰਗੀਆਂ ਹੋਣ ਕਰਕੇ ਹਰ ਕਿਸੇ ਲਈ ਹਵਾਈ ਸਫਰ ਕਰਨਾ ਸੰਭਵ ਨਹੀਂ ਹੁੰਦਾ ਹੈ। ਕਿਉਂਕਿ ਇੱਕ ਆਮ ਆਦਮੀ ਲਈ ਹਜ਼ਾਰਾਂ ਰੁਪਏ ਜੋੜਨਾ ਆਸਾਨ ਨਹੀਂ ਹੈ।
Download ABP Live App and Watch All Latest Videos
View In Appਇਹੀ ਕਾਰਨ ਹੈ ਕਿ ਉਹ ਜਹਾਜ਼ ਵਿੱਚ ਸਫ਼ਰ ਕਰਨ ਦੀ ਬਜਾਏ ਸਸਤੇ ਸਾਧਨਾਂ ਦਾ ਸਹਾਰਾ ਲੈਂਦੇ ਹਨ। ਅਜਿਹੇ 'ਚ ਉਹ ਸਫਰ ਤਾਂ ਕਰ ਲੈਂਦੇ ਹਨ ਪਰ ਹਵਾਈ ਜਹਾਜ਼ 'ਚ ਬੈਠਣਾ ਇਕ ਤਰ੍ਹਾਂ ਦਾ ਸੁਪਨਾ ਹੀ ਰਹਿ ਜਾਂਦਾ ਹੈ।
ਪਰ ਜੇਕਰ ਅਸੀਂ ਤੁਹਾਨੂੰ ਕਹੀਏ ਕਿ ਤੁਸੀਂ ਸਿਰਫ 150 ਰੁਪਏ 'ਚ ਹਵਾਈ ਸਫਰ ਕਰ ਸਕਦੇ ਹੋ, ਤਾਂ ਤੁਹਾਨੂੰ ਯਕੀਨ ਨਹੀਂ ਹੋਵੇਗਾ, ਪਰ ਇਹ ਬਿਲਕੁੱਲ ਸੱਚ ਹੈ।
ਦਰਅਸਲ, ਅਸੀਂ ਅਸਮ ਦੇ ਲੀਲਾ ਬਾਰੀ ਤੋਂ ਤੇਜ਼ਪੁਰ ਤੱਕ ਦੀ ਹਵਾਈ ਯਾਤਰਾ ਦੀ ਗੱਲ ਕਰ ਰਹੇ ਹਾਂ। ਜਿੱਥੇ ਤੁਹਾਨੂੰ ਸਿਰਫ 150 ਰੁਪਏ ਬੇਸਿਕ ਹਵਾਈ ਕਿਰਾਏ ਦੇ ਤੌਰ 'ਤੇ ਦੇਣੇ ਹੋਣਗੇ।
ਇਨ੍ਹਾਂ ਦੋਹਾਂ ਸ਼ਹਿਰਾਂ ਵਿਚਾਲੇ ਹਵਾਈ ਸਫਰ ਸਿਰਫ 50 ਮਿੰਟਾਂ 'ਚ ਪੂਰਾ ਕੀਤਾ ਜਾ ਸਕਦਾ ਹੈ। ਸਿਰਫ ਇਸ ਰੂਟ 'ਤੇ ਹੀ ਨਹੀਂ, ਕਈ ਫਲਾਈਟਾਂ ਅਜਿਹੀਆਂ ਹਨ ਜਿੱਥੇ ਬੇਸ ਟਿਕਟ ਦਾ ਕਿਰਾਇਆ 1,000 ਰੁਪਏ ਤੋਂ ਘੱਟ ਹੈ। ਇਹ ਸਾਰੀਆਂ ਹਵਾਈ ਯਾਤਰਾਵਾਂ ਖੇਤਰੀ ਹਵਾਈ ਸੰਪਰਕ ਯੋਜਨਾ ਦੇ ਤਹਿਤ ਚਲਾਈਆਂ ਜਾਂਦੀਆਂ ਹਨ। ਇਹ ਏਅਰਲਾਈਨ ਆਪਰੇਟਰਾਂ ਲਈ ਕਈ ਤਰ੍ਹਾਂ ਦੇ ਪ੍ਰੋਤਸਾਹਨ ਪ੍ਰਦਾਨ ਕਰਦਾ ਹੈ।