26 ਨਵੰਬਰ ਨੂੰ ਸੰਵਿਧਾਨ ਤਿਆਰ ਹੋਣ ਦੇ ਬਾਵਜੂਦ 26 ਜਨਵਰੀ ਨੂੰ ਹੀ ਕਿਉਂ ਲਾਗੂ ਕੀਤਾ ਗਿਆ? ਜਾਣੋ ਪੂਰੀ ਇਤਿਹਾਸਕ ਕਹਾਣੀ
ਭਾਰਤ ਦੇ ਲੋਕਤੰਤਰ ਦੀ ਨੀਂਹ ਸਾਡਾ ਸੰਵਿਧਾਨ ਹੈ। ਇਹ ਦੁਨੀਆ ਦਾ ਸਭ ਤੋਂ ਵੱਡਾ ਲਿਖਤੀ ਸੰਵਿਧਾਨ ਹੈ ਜਿਸ ਨੂੰ ਤਿਆਰ ਕਰਨ ਵਿਚ 2 ਸਾਲ, 11 ਮਹੀਨੇ ਅਤੇ 18 ਦਿਨ ਦਾ ਸਮਾਂ ਲੱਗਿਆ। ਇਸ ਤੋਂ ਬਾਅਦ 26 ਨਵੰਬਰ 1949 ਨੂੰ ਇਹ ਬਣ ਕੇ ਤਿਆਰ ਹੋਇਆ।

image source twitter
1/6
ਅਜਿਹੇ ਵਿਚ ਅਕਸਰ ਲੋਕਾਂ ਦੇ ਮਨ ਵਿਚ ਇਕ ਦਿਲਚਸਪ ਸਵਾਲ ਉੱਠਦਾ ਹੈ ਕਿ ਜਦੋਂ ਸਾਡਾ ਸੰਵਿਧਾਨ 26 ਨਵੰਬਰ ਨੂੰ ਬਣ ਕੇ ਤਿਆਰ ਹੋ ਗਿਆ ਸੀ ਤਾਂ ਇਸ ਨੂੰ ਲਾਗੂ ਕਰਨ ਲਈ 26 ਜਨਵਰੀ ਦਾ ਇੰਤਜ਼ਾਰ ਕਿਉਂ ਕੀਤਾ ਗਿਆ?ਆਓ ਜਾਣੀਏ ਕਿ ਸਾਡਾ ਸੰਵਿਧਾਨ 26 ਜਨਵਰੀ ਨੂੰ ਕਿਉਂ ਲਾਗੂ ਕੀਤਾ ਗਿਆ।
2/6
ਇਸ ਕਹਾਣੀ ਦੀ ਸ਼ੁਰੂਆਤ ਸੰਵਿਧਾਨ ਬਣਨ ਤੋਂ 20 ਸਾਲ ਪਹਿਲਾਂ ਯਾਨੀ 1929 'ਚ ਹੁੰਦੀ ਹੈ। ਉਸ ਸਮੇਂ ਲਾਹੌਰ 'ਚ ਇੰਡੀਅਨ ਨੈਸ਼ਨਲ ਕਾਂਗਰਸ ਦਾ ਇਜਲਾਸ ਹੋਇਆ ਸੀ ਜਿਸ ਦੀ ਪ੍ਰਧਾਨਗੀ ਪੰਡਿਤ ਜਵਾਹਰ ਲਾਲ ਨਹਿਰੂ ਕਰ ਰਹੇ ਸਨ। ਇਸੇ ਇਜਲਾਸ 'ਚ ਕਾਂਗਰਸ ਨੇ ਪਹਿਲੀ ਵਾਰ ਅੰਗਰੇਜ਼ਾਂ ਤੋਂ ਡੋਮੀਨੀਅਨ ਸਟੇਟਸ (ਅਰਧ-ਸੁਤੰਤਰਤਾ) ਦੀ ਮੰਗ ਛੱਡ ਕੇ 'ਪੂਰਨ ਸਵਰਾਜ' ਦਾ ਸੰਕਲਪ ਲਿਆ ਸੀ।
3/6
ਲਾਹੌਰ ਇਜਲਾਸ 'ਚ ਇਹ ਫੈਸਲਾ ਲਿਆ ਗਿਆ ਕਿ 26 ਜਨਵਰੀ 1930 ਨੂੰ ਪੂਰੇ ਦੇਸ਼ ਵਿਚ 'ਸੁਤੰਤਰਤਾ ਦਿਵਸ' ਵਜੋਂ ਮਨਾਇਆ ਜਾਵੇਗਾ। ਉਸ ਦਿਨ ਭਾਰਤੀਆਂ ਨੇ ਪਹਿਲੀ ਵਾਰ ਤਿਰੰਗਾ ਫਹਿਰਾਇਆ ਤੇ ਅੰਗਰੇਜ਼ਾਂ ਦੀ ਗੁਲਾਮੀ ਤੋਂ ਆਜ਼ਾਦ ਹੋਣ ਦੀ ਸਹੁੰ ਖਾਧੀ। 1930 ਤੋਂ ਲੈ ਕੇ 1947 ਤਕ ਹਰ ਸਾਲ 26 ਜਨਵਰੀ ਨੂੰ ਹੀ ਭਾਰਤ ਦੇ ਪ੍ਰਤੀਕਾਤਮਕ ਸੁਤੰਤਰਤਾ ਦਿਵਸ ਵਜੋਂ ਮਨਾਇਆ ਜਾਂਦਾ ਰਿਹਾ।
4/6
ਜਦੋਂ 1947 'ਚ ਭਾਰਤ ਅਸਲ 'ਚ ਆਜ਼ਾਦ ਹੋਇਆ, ਤਾਂ ਉਹ ਤਰੀਕ 15 ਅਗਸਤ ਸੀ। ਇਸ ਲਈ ਇਸ ਦਿਨ ਨੂੰ ਸੁਤੰਤਰਤਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਪਰ ਸੰਵਿਧਾਨ ਨਿਰਮਾਤਾ, ਖਾਸ ਕਰਕੇ ਪੰਡਿਤ ਨਹਿਰੂ ਅਤੇ ਡਾ. ਬੀ.ਆਰ. ਅੰਬੇਡਕਰ ਦੇ ਮਨ ਵਿਚ ਉਸ 26 ਜਨਵਰੀ ਦੀ ਤਰੀਕ ਪ੍ਰਤੀ ਡੂੰਘਾ ਸਤਿਕਾਰ ਸੀ ਜਿਸ ਨੇ ਦੋ ਦਹਾਕਿਆਂ ਤੱਕ ਭਾਰਤੀਆਂ 'ਚ ਆਜ਼ਾਦੀ ਦੀ ਲਾਟ ਜਗਾਈ ਰੱਖੀ ਸੀ।
5/6
ਉਹ ਨਹੀਂ ਚਾਹੁੰਦੇ ਸਨ ਕਿ 26 ਜਨਵਰੀ ਵਰਗੀ ਇਤਿਹਾਸਕ ਮਿਤੀ ਇਤਿਹਾਸ ਦੇ ਪੰਨਿਆਂ 'ਚ ਕਿਤੇ ਗੁਆਚ ਜਾਵੇ। ਇਸ ਲਈ, ਇਹ ਤੈਅ ਕੀਤਾ ਗਿਆ ਕਿ ਭਾਵੇਂ ਸੰਵਿਧਾਨ 26 ਨਵੰਬਰ 1949 (ਸੰਵਿਧਾਨ ਦਿਵਸ) ਨੂੰ ਤਿਆਰ ਹੋ ਗਿਆ ਹੈ, ਪਰ ਇਸ ਨੂੰ ਅਧਿਕਾਰਤ ਤੌਰ 'ਤੇ 26 ਜਨਵਰੀ 1950 ਨੂੰ ਲਾਗੂ ਕੀਤਾ ਜਾਵੇਗਾ ਤਾਂ ਜੋ ਇਸ ਦਿਨ ਨੂੰ 'ਗਣਤੰਤਰ ਦਿਵਸ' ਵਜੋਂ ਹਮੇਸ਼ਾ ਲਈ ਅਮਰ ਕਰ ਦਿੱਤਾ ਜਾਵੇ।
6/6
ਇਸ ਲਈ 26 ਜਨਵਰੀ ਨੂੰ ਭਾਰਤ ਦਾ ਸੰਵਿਧਾਨ ਲਾਗੂ ਕੀਤਾ ਗਿਆ ਤੇ ਸਾਡਾ ਦੇਸ਼ ਗਣਤੰਤਰ ਬਣਿਆ। ਉਦੋਂ ਤੋਂ ਹਰ ਸਾਲ 26 ਜਨਵਰੀ ਨੂੰ ਬੜੀ ਧੂਮਧਾਮ ਨਾਲ ਗਣਤੰਤਰ ਦਿਵਸ (Republic Day) ਮਨਾਇਆ ਜਾਂਦਾ ਹੈ।
Published at : 22 Jan 2026 02:25 PM (IST)