ਦੁਨੀਆ ਦਾ ਸਭ ਤੋਂ ਦੁਖੀ ਦੇਸ਼ ਕਿਹੜਾ ? ਨਾਮ ਸੁਣ ਕੇ ਨਹੀਂ ਹੋਵੇਗਾ ਯਕੀਨ
ਤੁਹਾਨੂੰ ਦੱਸ ਦੇਈਏ ਕਿ ਹਰ ਸਾਲ ਜਾਰੀ ਹੋਣ ਵਾਲੀ ਵਰਲਡ ਹੈਪੀਨੈੱਸ ਰਿਪੋਰਟ ਦੱਸਦੀ ਹੈ ਕਿ ਦੁਨੀਆ ਦਾ ਕਿਹੜਾ ਦੇਸ਼ ਸਭ ਤੋਂ ਜ਼ਿਆਦਾ ਦੁਖੀ ਹੈ ਅਤੇ ਕਿਹੜਾ ਦੇਸ਼ ਸਭ ਤੋਂ ਖੁਸ਼ ਹੈ।
Download ABP Live App and Watch All Latest Videos
View In Appਇਸ ਰਿਪੋਰਟ ਨੂੰ ਤਿਆਰ ਕਰਦੇ ਸਮੇਂ ਮੁੱਖ ਤੌਰ 'ਤੇ 6 ਗੱਲਾਂ ਦਾ ਧਿਆਨ ਰੱਖਿਆ ਗਿਆ ਹੈ। ਜਿਸ ਵਿੱਚ ਸਮਾਜਿਕ ਸੁਰੱਖਿਆ, ਸਿਹਤ, ਆਮਦਨ, ਆਜ਼ਾਦੀ ਅਤੇ ਲੋਕਾਂ ਵਿੱਚ ਉਦਾਰਤਾ ਦੀ ਭਾਵਨਾ ਦਿਖਾਈ ਦਿੰਦੀ ਹੈ।
ਇਸ ਸੂਚੀ ਵਿੱਚ ਸਭ ਤੋਂ ਦੁਖੀ ਦੇਸ਼ ਅਫਗਾਨਿਸਤਾਨ ਹੈ। ਜਿੱਥੇ ਲੋਕ ਭੁੱਖਮਰੀ ਅਤੇ ਗਰੀਬੀ ਤੋਂ ਪ੍ਰੇਸ਼ਾਨ ਹਨ। ਇਸ ਦੇਸ਼ ਵਿੱਚ ਸਭ ਤੋਂ ਵੱਧ ਦੁਖੀ ਲੋਕ ਹਨ। ਅਫਗਾਨਿਸਤਾਨ ਨੂੰ 137 ਦੇਸ਼ਾਂ ਵਿਚੋਂ ਸਭ ਤੋਂ ਦੁਖੀ ਦੇਸ਼ ਮੰਨਿਆ ਗਿਆ ਹੈ।
ਇਸ ਸੂਚੀ 'ਚ ਦੂਜੇ ਨੰਬਰ 'ਤੇ ਲੇਬਨਾਨ ਦਾ ਨਾਂ ਆਉਂਦਾ ਹੈ। ਇਹ ਦੇਸ਼ ਸਮਾਜਿਕ-ਸਿਆਸੀ ਉਥਲ-ਪੁਥਲ ਅਤੇ ਆਰਥਿਕ ਅਸਥਿਰਤਾ ਦਾ ਸਾਹਮਣਾ ਕਰ ਰਿਹਾ ਹੈ। ਜਿੱਥੇ ਲੋਕ ਆਪਣੀ ਸਰਕਾਰ ਤੋਂ ਵੀ ਬਹੁਤ ਨਾਖੁਸ਼ ਹਨ।
ਇਸ ਸੂਚੀ ਵਿੱਚ ਭਾਰਤ ਦੀ ਸਥਿਤੀ ਵੀ ਬਹੁਤੀ ਚੰਗੀ ਨਹੀਂ ਹੈ। ਸੂਚੀ 'ਚ ਭਾਰਤ ਦਾ ਸਥਾਨ ਹੇਠਾਂ ਤੋਂ 12ਵੇਂ ਸਥਾਨ 'ਤੇ ਹੈ। ਹਾਲਾਂਕਿ ਭਾਰਤ ਵਿਸ਼ਵ ਪੱਧਰ 'ਤੇ ਕਾਫੀ ਚੰਗਾ ਬਣ ਰਿਹਾ ਹੈ ਪਰ ਇੱਥੋਂ ਦੇ ਲੋਕ ਬਹੁਤੇ ਖੁਸ਼ ਨਜ਼ਰ ਨਹੀਂ ਆ ਰਹੇ ਹਨ।