ਇਸ ਥਾਂ 'ਤੇ ਕੋਈ ਨਹੀਂ ਖਾਂਦਾ ਨਾਨ-ਵੇਜ, ਵੇਚਣ 'ਤੇ ਵੀ ਪੂਰੀ ਤਰ੍ਹਾਂ ਲਾਇਆ ਗਿਆ ਬੈਨ
ਖਾਣੇ ਦੇ ਸ਼ੌਕੀਨ, ਮਾਸਾਹਾਰੀ ਅਤੇ ਸ਼ਾਕਾਹਾਰੀ ਦੋਵੇਂ ਹੀ ਭੋਜਨ ਵਿੱਚ ਆਪਣੀ ਤਲਾਸ਼ ਪੂਰੀ ਕਰਦੇ ਹਨ। ਭਾਰਤ ਵਿੱਚ ਸ਼ਾਕਾਹਾਰੀ ਅਤੇ ਮਾਸਾਹਾਰੀ ਖਾਣ ਵਾਲਿਆਂ ਦੀ ਕੋਈ ਕਮੀ ਨਹੀਂ ਹੈ। ਸਾਡੇ ਦੇਸ਼ 'ਚ ਤੁਹਾਨੂੰ ਹਰ ਥਾਂ 'ਤੇ ਦੋਵੇਂ ਤਰ੍ਹਾਂ ਦੇ ਲੋਕ ਮਿਲ ਜਾਣਗੇ ਪਰ ਅੱਜ ਅਸੀਂ ਤੁਹਾਨੂੰ ਆਪਣੇ ਦੇਸ਼ ਦੇ ਇਕ ਅਜਿਹੇ ਸ਼ਹਿਰ ਬਾਰੇ ਦੱਸਣ ਜਾ ਰਹੇ ਹਾਂ ਜਿੱਥੇ ਜੇਕਰ ਤੁਸੀਂ ਮਾਸਾਹਾਰੀ ਭੋਜਨ ਲੱਭ ਰਹੇ ਹੋ ਉਹ ਤੁਹਾਨੂੰ ਲੱਭਣ 'ਤੇ ਵੀ ਨਹੀਂ ਮਿਲੇਗਾ।
Download ABP Live App and Watch All Latest Videos
View In Appਜੀ ਹਾਂ, ਇਹ ਸ਼ਹਿਰ ਪੂਰੀ ਤਰ੍ਹਾਂ ਸ਼ਾਕਾਹਾਰੀ ਲੋਕਾਂ ਦੇ ਲਈ ਹੈ। ਜਿੱਥੇ ਨਾਨ-ਵੈਜ ਨਾ ਤਾਂ ਪਕਾਇਆ ਜਾਂਦਾ ਹੈ ਅਤੇ ਨਾ ਹੀ ਵੇਚਿਆ ਜਾਂਦਾ ਹੈ।
ਦਰਅਸਲ, ਅਸੀਂ ਗੱਲ ਕਰ ਰਹੇ ਹਾਂ ਗੁਜਰਾਤ ਦੇ ਭਾਵਨਗਰ ਜ਼ਿਲ੍ਹੇ ਦੇ ਪਾਲੀਤਾਨਾ ਸ਼ਹਿਰ ਦੀ। ਇਹ ਸ਼ਹਿਰ ਮਾਸਾਹਾਰੀ ਭੋਜਨ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਵਾਲਾ ਦੁਨੀਆ ਦਾ ਪਹਿਲਾ ਸ਼ਹਿਰ ਬਣ ਗਿਆ ਹੈ।
ਰਿਪੋਰਟਾਂ ਦੇ ਅਨੁਸਾਰ, ਇਹ ਸਭ ਜੈਨ ਭਿਕਸ਼ੂਆਂ ਦੇ ਵਿਸ਼ਾਲ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਸ਼ੁਰੂ ਹੋਇਆ, ਜਿਸ ਵਿੱਚ 2014 ਵਿੱਚ ਲਗਭਗ 200 ਭਿਕਸ਼ੂਆਂ ਦੁਆਰਾ ਲਗਭਗ 250 ਕਸਾਈ ਦੀਆਂ ਦੁਕਾਨਾਂ ਨੂੰ ਬੰਦ ਕਰਨ ਦੀ ਮੰਗ ਕਰਦਿਆਂ ਭੁੱਖ ਹੜਤਾਲ ਕੀਤੀ ਗਈ ਸੀ।
ਜੈਨ ਭਾਈਚਾਰੇ ਦੀਆਂ ਭਾਵਨਾਵਾਂ ਦਾ ਸਨਮਾਨ ਕਰਦੇ ਹੋਏ ਸਰਕਾਰ ਨੇ ਇਹ ਪਾਬੰਦੀ ਲਾਗੂ ਕੀਤੀ ਹੈ। ਅਜਿਹੇ 'ਚ ਮਾਸ, ਅੰਡੇ ਦੀ ਵਿਕਰੀ ਅਤੇ ਜਾਨਵਰਾਂ ਦੇ ਕਤਲ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ ਅਤੇ ਉਲੰਘਣਾ ਕਰਨ 'ਤੇ ਸਜ਼ਾ ਦੀ ਵਿਵਸਥਾ ਵੀ ਕੀਤੀ ਗਈ ਸੀ।