UPI: ਆਨਲਾਈਨ ਪੇਮੈਂਟ ਗਲਤ ਹੋਣ ‘ਤੇ ਇਦਾਂ ਮਿਲੇਗਾ ਰਿਫੰਡ, ਹੁਣ ਸਿਰਫ ਕਰਨੀ ਹੋਵੇਗੀ ਇੱਕ ਕਾਲ
ਕੀ ਤੁਸੀਂ ਆਨਲਾਈਨ ਭੁਗਤਾਨ ਕੀਤਾ ਹੈ ਅਤੇ ਗਲਤੀ ਨਾਲ ਭੁਗਤਾਨ ਕਿਤੇ ਹੋਰ ਟ੍ਰਾਂਸਫਰ ਹੋ ਗਿਆ ਹੈ? ਹੁਣ ਤੁਸੀਂ ਮਹਿਸੂਸ ਕਰ ਰਹੇ ਹੋਵੋਗੇ ਕਿ ਪੈਸੇ ਵਾਪਸ ਨਹੀਂ ਆਉਣਗੇ?
Download ABP Live App and Watch All Latest Videos
View In Appਅਜਿਹੇ 'ਚ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ। ਅਸੀਂ ਤੁਹਾਨੂੰ ਦੱਸਾਂਗੇ ਕਿ ਜੇਕਰ ਤੁਸੀਂ ਗਲਤੀ ਨਾਲ ਕਿਸੇ ਹੋਰ ਨੂੰ ਆਪਣਾ ਪੈਸਾ ਦਿੱਤਾ ਹੈ ਤਾਂ ਕਿਵੇਂ ਵਾਪਸ ਪ੍ਰਾਪਤ ਕਰਨਾ ਹੈ।
ਜੇਕਰ ਤੁਸੀਂ ਗਲਤੀ ਨਾਲ ਕਿਸੇ ਹੋਰ ਨੰਬਰ ਜਾਂ ਖਾਤੇ 'ਚ ਪੈਸੇ ਭੇਜ ਦਿੱਤੇ ਹਨ, ਤਾਂ ਤੁਸੀਂ 48 ਘੰਟਿਆਂ ਦੇ ਅੰਦਰ ਆਪਣੇ ਪੈਸੇ ਕਢਵਾ ਸਕਦੇ ਹੋ।
ਇਸ ਦੇ ਲਈ ਤੁਹਾਨੂੰ ਸਿਰਫ ਇੱਕ ਕਾਲ ਕਰਨੀ ਪਵੇਗੀ। ਧਿਆਨ ਵਿੱਚ ਰੱਖੋ ਕਿ ਇਹ 3 ਦਿਨਾਂ ਦੇ ਅੰਦਰ ਕਰਨਾ ਹੈ। ਤੁਹਾਨੂੰ ਦੱਸ ਦੇਈਏ ਕਿ ਆਰਬੀਆਈ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ, ਜੇਕਰ ਗਲਤੀ ਨਾਲ ਗਲਤ ਖਾਤੇ ਵਿੱਚ ਪੈਸਾ ਟ੍ਰਾਂਸਫਰ ਹੋ ਗਿਆ ਹੈ, ਤਾਂ 48 ਘੰਟਿਆਂ ਦੇ ਅੰਦਰ ਰਿਫੰਡ ਲਿਆ ਜਾ ਸਕਦਾ ਹੈ।
ਸਭ ਤੋਂ ਪਹਿਲਾਂ ਤੁਹਾਨੂੰ 18001201740 'ਤੇ ਆਪਣੇ ਕੇਸ ਬਾਰੇ ਸ਼ਿਕਾਇਤ ਦਰਜ ਕਰਵਾਉਣੀ ਪਵੇਗੀ। ਇਸ ਤੋਂ ਬਾਅਦ ਤੁਹਾਨੂੰ ਸਬੰਧਤ ਬੈਂਕ ਵਿੱਚ ਜਾ ਕੇ ਇੱਕ ਫਾਰਮ ਭਰਨਾ ਹੋਵੇਗਾ ਅਤੇ ਉਸ ਫਾਰਮ ਵਿੱਚ ਪੂਰੀ ਜਾਣਕਾਰੀ ਦੇਣੀ ਹੋਵੇਗੀ। ਜੇਕਰ ਬੈਂਕ ਇਸ ਸਬੰਧ ਵਿਚ ਇਨਕਾਰ ਕਰਦਾ ਹੈ, ਤਾਂ ਤੁਸੀਂ https://rbi.org.in/Scripts/bs_viewcontent.aspx?Id=159 'ਤੇ ਜਾ ਕੇ ਇਸ ਬਾਰੇ ਸ਼ਿਕਾਇਤ ਕਰ ਸਕਦੇ ਹੋ।
RBI ਦਾ ਸਖਤ ਦਿਸ਼ਾ-ਨਿਰਦੇਸ਼ ਹੈ ਕਿ ਜੇਕਰ ਕਿਸੇ ਦਾ ਪੈਸਾ ਗਲਤ ਖਾਤੇ ਵਿੱਚ ਗਿਆ ਹੈ ਤਾਂ ਤੁਸੀਂ ਆਪਣਾ ਪੈਸਾ ਲੈ ਸਕਦੇ ਹੋ।