Home Tips: ਨਾਨ-ਸਟਿਕ ਬਰਤਨਾਂ ਨੂੰ ਜਾਣੇ-ਅਣਜਾਣੇ 'ਚ ਲੱਗ ਰਹੇ ਹਨ ਸਕਰੈਚ, ਤਾਂ ਬੱਸ ਇਹ ਟਿਪਸ ਅਜ਼ਮਾਓ

Kitchen Tips: ਨਾਨ-ਸਟਿਕ ਬਰਤਨਾਂ ਵਿੱਚ ਖਾਣਾ ਬਣਾਉਣਾ ਬਹੁਤ ਆਸਾਨ ਹੈ। ਹਾਲਾਂਕਿ, ਕਈ ਵਾਰ ਇਹਨਾਂ ਉੱਤੇ ਕਈ ਵਾਰ ਸਕਰੈਚ ਪੈ ਜਾਂਦੇ ਹਨ, ਜਿਸ ਤੋਂ ਬਚਣ ਦਾ ਤਰੀਕਾ ਅਸੀਂ ਤੁਹਾਨੂੰ ਦਸਦੇ ਹਾਂ।

ਰਸੋਈ 'ਚ ਖਾਣਾ ਬਣਾਉਣ ਸਮੇਂ ਕਈ ਤਰ੍ਹਾਂ ਦੇ ਭਾਂਡਿਆਂ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਇਨ੍ਹਾਂ 'ਚੋਂ ਨਾਨ-ਸਟਿਕ ਬਰਤਨਾਂ ਦਾ ਖਾਸ ਸਥਾਨ ਹੈ। ਪੈਨਕੇਕ ਬਣਾਉਣਾ ਹੋਵੇ ਜਾਂ ਡੋਸਾ ਅਤੇ ਆਮਲੇਟ, ਨਾਨ-ਸਟਿਕ ਬਰਤਨ ਇਨ੍ਹਾਂ ਸਭ ਲਈ ਬਹੁਤ ਮਦਦਗਾਰ ਸਾਬਤ ਹੁੰਦੇ ਹਨ। ਉਂਜ ਇਨ੍ਹਾਂ ਭਾਂਡਿਆਂ ਦੀ ਸਫ਼ਾਈ ਕਰਦੇ ਸਮੇਂ ਸਕਰੈਚ ਪੈ ਜਾਂਦੇ ਹਨ, ਆਓ ਜਾਣਦੇ ਹਾਂ ਇਨ੍ਹਾਂ ਤੋਂ ਕਿਵੇਂ ਬਚੀਏ।

1/5
ਜਦੋਂ ਵੀ ਤੁਸੀਂ ਨਾਨ-ਸਟਿਕ ਭਾਂਡਿਆਂ ਵਿੱਚ ਖਾਣਾ ਪਕਾਓ ਤਾਂ ਗੈਸ ਦੀ ਲਾਟ ਨੂੰ ਕਦੇ ਵੀ ਤੇਜ਼ ਨਾ ਰੱਖੋ। ਤੇਜ਼ ਅੱਗ ਕਾਰਨ ਨਾਨ-ਸਟਿੱਕ ਭਾਂਡਿਆਂ ਦੀ ਪਰਤ ਖਰਾਬ ਹੋਣ ਲੱਗਦੀ ਹੈ ਅਤੇ ਉਹ ਸਕਰੈਚ ਪੈਂਦੇ ਹਨ।
2/5
ਜਦੋਂ ਵੀ ਤੁਸੀਂ ਨਾਨ-ਸਟਿਕ ਬਰਤਨਾਂ ਨੂੰ ਸਾਫ਼ ਕਰਦੇ ਹੋ, ਸਿਰਫ਼ ਨਰਮ ਸਪੰਜ ਦੀ ਵਰਤੋਂ ਕਰੋ। ਸਖ਼ਤ ਸਪੰਜ ਦੀ ਵਰਤੋਂ ਕਰਨ ਨਾਲ ਭਾਂਡਿਆਂ ਉਪਰ ਸਕਰੈਚ ਪੈਣ ਦਾ ਖ਼ਤਰਾ ਰਹਿੰਦਾ ਹੈ।
3/5
ਜਦੋਂ ਵੀ ਤੁਸੀਂ ਕੈਬਿਨੇਟ ਵਿੱਚ ਨਾਨ-ਸਟਿਕ ਬਰਤਨ ਰੱਖਦੇ ਹੋ, ਉਨ੍ਹਾਂ ਦੇ ਵਿਚਕਾਰ ਟਿਸ਼ੂ ਪੇਪਰ ਰੱਖਣਾ ਯਕੀਨੀ ਬਣਾਓ। ਇਸ ਨਾਲ ਬਰਤਨਾਂ ਦੇ ਆਪਸ ਵਿੱਚ ਟਕਰਾਉਣ ਉੱਤੇ ਸਕਰੈਚ ਨਹੀਂ ਪੈਣਗੇ।
4/5
ਜਦੋਂ ਵੀ ਤੁਸੀਂ ਨਾਨ-ਸਟਿੱਕ ਭਾਂਡਿਆਂ ਵਿੱਚ ਖਾਣਾ ਬਣਾਉਂਦੇ ਹੋ ਤਾਂ ਉਸ ਦੇ ਨਾਲ ਸਟੀਲ ਦੇ ਭਾਂਡਿਆਂ ਦੀ ਵਰਤੋਂ ਨਾ ਕਰੋ। ਜੇਕਰ ਤੁਹਾਨੂੰ ਕੁਝ ਹਿਲਾਉਣਾ ਹੈ ਤਾਂ ਲੱਕੜ ਦੇ ਚਮਚੇ ਆਦਿ ਦੀ ਵਰਤੋਂ ਕਰੋ।
5/5
ਨਾਨ-ਸਟਿਕ ਬਰਤਨ ਧੋਣ ਵੇਲੇ ਸਾਵਧਾਨ ਰਹੋ। ਉਨ੍ਹਾਂ ਨੂੰ ਹੌਲੀ-ਹੌਲੀ ਧੋਵੋ ਅਤੇ ਠੰਡਾ ਹੋਣ ਤੋਂ ਬਾਅਦ ਹੀ ਧੋਵੋ। ਇਸ ਨਾਲ ਉਹਨਾਂ ਉੱਤੇ ਸਕਰੈਚ ਨਹੀਂ ਪੈਣਗੇ।
Sponsored Links by Taboola