Home Tips: ਕੱਟੇ ਹੋਏ ਫਲ ਅਤੇ ਸਬਜ਼ੀਆਂ ਜਲਦੀ ਹੋ ਜਾਂਦੇ ਹਨ ਖਰਾਬ, ਤਾਂ ਇਹ ਟ੍ਰਿਕ ਅਜ਼ਮਾਓ
ਜੇਕਰ ਤੁਸੀਂ ਬਹੁਤ ਸਾਰੀਆਂ ਸਬਜ਼ੀਆਂ ਕੱਟੀਆਂ ਹਨ ਤਾਂ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਤੁਸੀਂ ਇਨ੍ਹਾਂ ਨੂੰ ਫਰਿੱਜ ਵਿਚ ਏਅਰਟਾਈਟ ਕੰਟੇਨਰ ਵਿਚ ਰੱਖ ਸਕਦੇ ਹੋ। ਇਸ ਕਾਰਨ ਕੱਟੀਆਂ ਗਈਆਂ ਸਬਜ਼ੀਆਂ ਹਵਾ ਦੇ ਸੰਪਰਕ ਵਿੱਚ ਨਹੀਂ ਆਉਣਗੀਆਂ ਅਤੇ ਖਰਾਬ ਹੋਣ ਤੋਂ ਬਚ ਜਾਣਗੀਆਂ।
Download ABP Live App and Watch All Latest Videos
View In Appਜੇਕਰ ਤੁਹਾਡੇ ਕੋਲ ਏਅਰਟਾਈਟ ਕੰਟੇਨਰ ਨਹੀਂ ਹਨ, ਤਾਂ ਤੁਸੀਂ ਕੱਟੀਆਂ ਹੋਈਆਂ ਸਬਜ਼ੀਆਂ ਅਤੇ ਫਲਾਂ ਨੂੰ ਪਲਾਸਟਿਕ ਰੈਪ ਜਾਂ ਐਲੂਮੀਨੀਅਮ ਫੁਆਇਲ ਵਿੱਚ ਲਪੇਟ ਸਕਦੇ ਹੋ।ਇਸ ਨਾਲ ਵੀ ਕੱਟੀਆਂ ਹੋਈਆਂ ਸਬਜ਼ੀਆਂ ਕਈ ਦਿਨਾਂ ਤੱਕ ਠੀਕ ਰਹਿੰਦੀਆਂ ਹਨ।
ਕੱਟੇ ਹੋਏ ਫਲ ਜਿਵੇਂ ਸੇਬ, ਕੇਲਾ ਅਤੇ ਅਮਰੂਦ ਆਦਿ ਹਵਾ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਰੰਗ ਬਦਲਣਾ ਸ਼ੁਰੂ ਕਰ ਦਿੰਦੇ ਹਨ। ਇਸ ਨਾਲ ਨਜਿੱਠਣ ਲਈ ਫਲ ਦੇ ਕੱਟੇ ਹੋਏ ਹਿੱਸੇ 'ਤੇ ਨਿੰਬੂ, ਸੰਤਰਾ ਆਦਿ ਦਾ ਖੱਟਾ ਰਸ ਲਗਾਉਣਾ ਹੋਵੇਗਾ। ਖੱਟਾ ਰਸ ਲਗਾਉਣ ਨਾਲ ਕੱਟੇ ਹੋਏ ਫਲ ਅਤੇ ਸਬਜ਼ੀਆਂ ਲੰਬੇ ਸਮੇਂ ਤੱਕ ਠੀਕ ਰਹਿੰਦੀਆਂ ਹਨ।
ਕੱਟੇ ਹੋਏ ਫਲਾਂ ਅਤੇ ਸਬਜ਼ੀਆਂ ਨੂੰ ਪਾਣੀ ਵਿੱਚ ਰੱਖ ਕੇ ਕਈ ਦਿਨਾਂ ਤੱਕ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਗਾਜਰ ਅਤੇ ਸੇਬ ਆਦਿ ਨੂੰ ਸੁਰੱਖਿਅਤ ਰੱਖਣ 'ਚ ਇਹ ਟ੍ਰਿਕ ਕਾਫੀ ਸਫਲ ਸਾਬਤ ਹੁੰਦੀ ਹੈ।
ਜੇਕਰ ਤੁਸੀਂ ਕੱਟੇ ਹੋਏ ਫਲਾਂ ਅਤੇ ਸਬਜ਼ੀਆਂ ਨੂੰ ਲੰਬੇ ਸਮੇਂ ਤੱਕ ਤਾਜ਼ਾ ਰੱਖਣਾ ਚਾਹੁੰਦੇ ਹੋ ਅਤੇ ਤੁਹਾਡੇ ਕੋਲ ਫਰਿੱਜ ਨਹੀਂ ਹੈ, ਤਾਂ ਤੁਸੀਂ ਨਮ ਪੇਪਰ ਟਾਵਲ ਦੀ ਵਰਤੋਂ ਕਰ ਸਕਦੇ ਹੋ। ਇਸ ਨਾਲ ਵੀ ਕੱਟੇ ਹੋਏ ਫਲਾਂ ਅਤੇ ਸਬਜ਼ੀਆਂ ਦੀ ਨਮੀ ਖਤਮ ਨਹੀਂ ਹੁੰਦੀ।