Body Odor In Summer: ਗਰਮੀਆਂ ‘ਚ ਸਰੀਰ ਤੋਂ ਆਉਣ ਵਾਲੀ ਬਦਬੂ ਨੂੰ ਦੂਰ ਕਰਨ ਲਈ ਅਪਣਾਓ ਇਹ ਉਪਾਅ, ਮਿਲੇਗਾ ਫਾਇਦਾ

Home Remedy: ਗਰਮੀਆਂ ਚ ਪਸੀਨਾ ਆਉਣਾ ਆਮ ਗੱਲ ਹੈ । ਪਰ ਕਈ ਵਾਰ ਪਸੀਨੇ ਚੋਂ ਇੰਨੀ ਬਦਬੂ ਆਉਂਦੀ ਹੈ ਕਿ ਲੋਕਾਂ ਲਈ ਆਸ-ਪਾਸ ਖੜ੍ਹੇ ਹੋਣਾ ਵੀ ਮੁਸ਼ਕਿਲ ਹੋ ਜਾਂਦਾ ਹੈ ਅਤੇ ਤੁਸੀਂ ਖੁਦ ਵੀ ਸ਼ਰਮਿੰਦਾ ਮਹਿਸੂਸ ਕਰਦੇ ਹੋ।

( Image Source : Freepik )

1/7
ਤਾਂ ਅੱਜ ਅਸੀਂ ਤੁਹਾਨੂੰ ਕੁਦਰਤੀ ਤਰੀਕੇ ਦੱਸਾਂਗੇ ਜਿਸ ਦੇ ਨਾਲ ਤੁਸੀਂ ਬਦਬੂ ਤੋਂ ਰਾਹਤ ਪਾ ਸਕਦੇ ਹੋ।
2/7
ਹਾਲਾਂਕਿ ਪਰਫਿਊਮ ਅਤੇ ਡੀਓਡੋਰੈਂਟਸ ਨੂੰ ਬਦਬੂ ਦੂਰ ਕਰਨ ਦੇ ਪ੍ਰਭਾਵਸ਼ਾਲੀ ਤਰੀਕੇ ਮੰਨਿਆ ਜਾਂਦਾ ਹੈ, ਪਰ ਇਹ ਕੁਝ ਲੋਕਾਂ ਲਈ ਕੰਮ ਨਹੀਂ ਕਰਦੇ। ਅਜਿਹੇ 'ਚ ਤੁਸੀਂ ਕੁਝ ਘਰੇਲੂ ਨੁਸਖਿਆਂ ਨੂੰ ਅਜ਼ਮਾ ਸਕਦੇ ਹੋ। ਆਓ ਜਾਣਦੇ ਹਾਂ ਇਸ ਬਾਰੇ।
3/7
ਨਾਰੀਅਲ ਦੇ ਤੇਲ ਵਿੱਚ ਮੌਜੂਦ ਫੈਟੀ ਐਸਿਡ ਇੱਕ ਸ਼ਕਤੀਸ਼ਾਲੀ ਐਂਟੀ-ਮਾਈਕ੍ਰੋਬਾਇਲ ਹਨ, ਜੋ ਕਿ ਬਦਬੂ ਪੈਦਾ ਕਰਨ ਵਾਲੇ ਬੈਕਟੀਰੀਆ ਨੂੰ ਦੂਰ ਰੱਖਦੇ ਹਨ ਅਤੇ ਚਮੜੀ ਦੇ pH ਸੰਤੁਲਨ ਨੂੰ ਸੁਧਾਰਨ ਅਤੇ ਬਣਾਏ ਰੱਖਣ ਦਾ ਕੰਮ ਵੀ ਕਰਦੇ ਹਨ, ਇਸ ਲਈ ਅੰਡਰਆਰਮਜ਼ 'ਤੇ ਨਾਰੀਅਲ ਤੇਲ ਲਗਾਉਣਾ ਲਾਭਦਾਇਕ ਹੋਵੇਗਾ। ਇਸ ਨੂੰ ਨਿਯਮਿਤ ਰੂਪ ਨਾਲ ਲਗਾਉਣ ਨਾਲ ਬਦਬੂ ਦੀ ਸਮੱਸਿਆ ਦੂਰ ਹੋ ਜਾਵੇਗੀ।
4/7
ਬੇਕਿੰਗ ਸੋਡਾ ਅੰਡਰਆਰਮਸ ਦੀ ਬਦਬੂ ਨੂੰ ਦੂਰ ਕਰਨ ਅਤੇ ਇਨਫੈਕਸ਼ਨ ਨੂੰ ਰੋਕਣ ਲਈ ਬਹੁਤ ਪ੍ਰਭਾਵਸ਼ਾਲੀ ਹੈ। ਇਸ ਦੇ ਲਈ ਇਕ ਕੱਪ ਪਾਣੀ ਵਿਚ ਇਕ ਚਮਚ ਬੇਕਿੰਗ ਸੋਡਾ ਮਿਲਾ ਕੇ ਗਾੜ੍ਹਾ ਘੋਲ ਤਿਆਰ ਕਰੋ। ਇਸ ਵਿੱਚ ਇੱਕ ਸਾਫ਼ ਕੱਪੜਾ ਡੁਬੋ ਕੇ ਕੁੱਝ ਦੇਰ ਤੱਕ ਆਪਣੀ ਅੰਡਰਆਰਮਜ਼ ਦੇ ਹੇਠਾਂ ਰੱਖੋ, ਫਿਰ ਇਸਨੂੰ ਉਤਾਰ ਲਓ।
5/7
ਵੈਸੇ, ਤੁਸੀਂ ਬੇਕਿੰਗ ਸੋਡੇ ਦੇ ਇਸ ਘੋਲ ਨੂੰ ਸਿੱਧੇ ਵੀ ਲਗਾ ਸਕਦੇ ਹੋ। ਬੇਕਿੰਗ ਸੋਡਾ ਵਿੱਚ ਵਧੀਆ ਸੋਖਣ ਗੁਣ ਹੁੰਦੇ ਹਨ, ਜਿਸ ਕਾਰਨ ਇਹ ਅੰਡਰਆਰਮਸ ਤੋਂ ਵਾਧੂ ਨਮੀ ਨੂੰ ਸੋਖ ਲੈਂਦਾ ਹੈ। ਜਿਸ ਕਾਰਨ ਗਿੱਲਾਪਨ ਅਤੇ ਇਸ ਨਾਲ ਹੋਣ ਵਾਲੀ ਬਦਬੂ ਦੂਰ ਰਹਿੰਦੀ ਹੈ।
6/7
ਟ੍ਰੀ-ਟ੍ਰੀ ਆਇਲ ਐਂਟੀ ਬੈਕਟੀਰੀਆ ਅਤੇ ਐਂਟੀ-ਸੈਪਟਿਕ ਦੇ ਤਰੀਕੇ ਨਾਲ ਕੰਮ ਕਰਦਾ ਹੈ। ਪਸੀਨੇ ਦੀ ਬਦਬੂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਇਸ ਦਾ ਇਸਤੇਮਾਲ ਕਰ ਸਕਦੇ ਹੋ। ਇਕ ਕੱਪ ਪਾਣੀ 'ਚ 3-4 ਬੂੰਦਾਂ ਟੀ-ਟ੍ਰੀ ਆਇਲ ਨੂੰ ਮਿਕਸ ਕਰੋ। ਰੋਜ਼ ਨਹਾਉਣ ਤੋਂ ਬਾਅਦ ਇਸ ਨੂੰ ਅੰਡਰਆਰਮਸ 'ਤੇ ਸਪਰੇਅ ਕਰੋ। ਅਜਿਹਾ ਕਰਨ ਦੇ ਨਾਲ ਪਸੀਨੇ ਤੋਂ ਆਉਣ ਵਾਲੀ ਬਦਬੂ ਤੋਂ ਛੁਟਕਾਰਾ ਮਿਲੇਗਾ।
7/7
ਪਸੀਨੇ ਦੀ ਬਦਬੂ ਤੋਂ ਛੁਟਕਾਰਾ ਦਿਵਾਉਣ ਲਈ ਨਿੰਬੂ ਵੀ ਬੇਹੱਦ ਫਾਇਦੇਮੰਦ ਹੁੰਦਾ ਹੈ। ਨੀਂਬੂ ਐਸੀਡਿੱਕ ਹੁੰਦਾ ਹੈ। ਪਸੀਨੇ ਦੀ ਬਦਬੂ ਤੋਂ ਛੁਟਕਾਰਾ ਪਾਉਣ ਲਈ ਨਿੰਬੂ ਨੂੰ 10 ਮਿੰਟ ਲਈ ਅੰਡਰਆਰਮ 'ਤੇ ਰਗੜੋ। ਅਜਿਹਾ ਕਰਨ ਦੇ ਨਾਲ ਪਸੀਨੇ ਦੀ ਬਦਬੂ ਤੋਂ ਛੁਟਕਾਰਾ ਮਿਲੇਗਾ।
Sponsored Links by Taboola