Banana Peel : ਕੀ ਤੁਸੀਂ ਵੀ ਕੇਲਾ ਖਾਣ ਤੋਂ ਬਾਅਦ ਉਸਦਾ ਛਿਲਕਾ ਸੁੱਟ ਦਿੰਦੇ ਹੋ, ਕਰ ਰਹੇ ਹੋ ਵੱਡੀ ਗਲਤੀ, ਜਾਣੋ ਕਿਵੇਂ ਕਰ ਸਕਦੈ ਕਈ ਸਮੱਸਿਆਵਾਂ ਦੂਰ
ਕੇਲੇ ਦਾ ਛਿਲਕਾ ਨਾ ਸਿਰਫ਼ ਪਾਚਨ ਸੰਬੰਧੀ ਵਿਕਾਰਾਂ ਨੂੰ ਦੂਰ ਕਰ ਸਕਦਾ ਹੈ, ਸਗੋਂ ਇਹ ਤੁਹਾਡੇ ਦੰਦਾਂ ਨੂੰ ਚਮਕਾਉਣ ਵਿੱਚ ਵੀ ਮਦਦ ਕਰ ਸਕਦਾ ਹੈ। ਇਸ ਵਿੱਚ ਮੌਜੂਦ ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਦੰਦਾਂ ਦੇ ਪੀਲੇ ਹੋਣ ਦੀ ਸਮੱਸਿਆ ਨੂੰ ਘੱਟ ਕਰਦਾ ਹੈ।
Download ABP Live App and Watch All Latest Videos
View In Appਕੇਲਾ ਸਰੀਰ ਲਈ ਕਈ ਤਰ੍ਹਾਂ ਨਾਲ ਫਾਇਦੇਮੰਦ ਸਾਬਤ ਹੁੰਦਾ ਹੈ। ਜ਼ਿਆਦਾਤਰ ਬਾਡੀ ਬਿਲਡਰ ਮਾਸਪੇਸ਼ੀਆਂ ਨੂੰ ਵਧਾਉਣ ਲਈ ਕੇਲੇ ਦਾ ਸੇਵਨ ਕਰਦੇ ਹਨ।
ਝੁਰੜੀਆਂ ਦੀ ਸਮੱਸਿਆ ਨੂੰ ਦੂਰ ਕਰਨ ਲਈ ਕੇਲੇ ਦੇ ਛਿਲਕੇ ਦੀ ਵਰਤੋਂ ਕੀਤੀ ਜਾ ਸਕਦੀ ਹੈ। ਦਰਅਸਲ, ਇਸ ਵਿੱਚ ਐਂਟੀਆਕਸੀਡੈਂਟ ਅਤੇ ਐਂਟੀ-ਏਜਿੰਗ ਗੁਣ ਹੁੰਦੇ ਹਨ, ਜੋ ਚਮੜੀ ਤੋਂ ਝੁਰੜੀਆਂ ਦੀ ਸਮੱਸਿਆ ਨੂੰ ਘੱਟ ਕਰਨ ਵਿੱਚ ਕਾਰਗਰ ਸਾਬਤ ਹੋ ਸਕਦੇ ਹਨ।
ਕੇਲੇ ਦਾ ਛਿਲਕਾ ਪਾਚਨ ਸੰਬੰਧੀ ਸਮੱਸਿਆਵਾਂ ਨੂੰ ਦੂਰ ਕਰ ਸਕਦਾ ਹੈ। ਖਾਸ ਤੌਰ 'ਤੇ ਜੇਕਰ ਤੁਹਾਨੂੰ ਕਬਜ਼ ਅਤੇ ਦਸਤ ਦੀ ਸਮੱਸਿਆ ਹੈ ਤਾਂ ਕੇਲੇ ਦਾ ਛਿਲਕਾ ਤੁਹਾਡੇ ਲਈ ਰਾਮਬਾਣ ਸਾਬਤ ਹੋ ਸਕਦਾ ਹੈ।
ਕੇਲੇ ਦੇ ਛਿਲਕੇ ਜਿਨ੍ਹਾਂ ਨੂੰ ਤੁਸੀਂ ਕੂੜੇ ਵਜੋਂ ਸੁੱਟ ਰਹੇ ਹੋ, ਉਹ ਵਿਟਾਮਿਨ ਬੀ, ਵਿਟਾਮਿਨ ਏ, ਪੋਟਾਸ਼ੀਅਮ, ਮੈਗਨੀਸ਼ੀਅਮ ਆਦਿ ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ।
ਅਸਲ ਵਿੱਚ, ਇਸ ਵਿੱਚ ਫਾਈਬਰ ਦੀ ਮਾਤਰਾ ਵਧੇਰੇ ਹੁੰਦੀ ਹੈ, ਜੋ ਤੁਹਾਨੂੰ ਪਾਚਨ ਸੰਬੰਧੀ ਗੜਬੜੀਆਂ ਨੂੰ ਦੂਰ ਕਰਨ ਵਿੱਚ ਮਦਦ ਕਰ ਸਕਦੀ ਹੈ।
ਕੇਲੇ ਦਾ ਛਿਲਕਾ ਮੁਹਾਸੇ ਦੀ ਸਮੱਸਿਆ ਨੂੰ ਘੱਟ ਕਰ ਸਕਦਾ ਹੈ। ਇਸ ਦੇ ਲਈ ਕੇਲੇ ਦੇ ਛਿਲਕਿਆਂ ਨੂੰ ਪ੍ਰਭਾਵਿਤ ਥਾਂ 'ਤੇ ਰਗੜੋ। ਇੱਕ ਹਫ਼ਤੇ ਤੱਕ ਇਸ ਦੀ ਵਰਤੋਂ ਕਰਨ ਤੋਂ ਬਾਅਦ ਤੁਹਾਨੂੰ ਚਮੜੀ 'ਤੇ ਫਰਕ ਨਜ਼ਰ ਆਵੇਗਾ।
ਇਸ ਲਈ ਕੇਲੇ ਦੇ ਛਿਲਕਿਆਂ ਨੂੰ ਸੁੱਟਣ ਤੋਂ ਪਹਿਲਾਂ ਦੋ ਵਾਰ ਸੋਚੋ। ਇਸ ਨਾਲ ਸਰੀਰ ਦੀਆਂ ਕਈ ਸਮੱਸਿਆਵਾਂ ਦੂਰ ਹੋ ਸਕਦੀਆਂ ਹਨ।