ਖਾਣ ਤੋਂ ਇਲਾਵਾ ਸੇਬ ਨੂੰ ਲਗਾਉਣ ਨਾਲ ਚਮਕਣ ਲੱਗੇਗੀ ਚਮੜੀ, ਘਰ 'ਚ ਹੀ ਬਣਾਓ ਇਸ ਤਰ੍ਹਾਂ ਦਾ ਫੇਸ ਪੈਕ
ਸੇਬ ਦੇ ਫਾਇਦੇ
1/10
ਸੇਬ ਵਿਟਾਮਿਨ ਸੀ, ਵਿਟਾਮਿਨ ਏ ਤੇ ਕਾਪਰ ਨਾਲ ਭਰਪੂਰ ਹੁੰਦੇ ਹਨ। ਸੇਬ ਨੂੰ ਖਾਣ ਤੇ ਲਗਾਉਣ ਨਾਲ ਚਮੜੀ ਚਮਕਦਾਰ ਹੋ ਜਾਂਦੀ ਹੈ। ਸੇਬ ਨਾਲ ਖਰਾਬ ਸੈੱਲ ਠੀਕ ਹੁੰਦੇ ਹਨ ਤੇ ਚਮੜੀ 'ਤੇ ਚਮਕ ਆਉਂਦੀ ਹੈ।
2/10
ਖਾਣ ਤੋਂ ਇਲਾਵਾ ਸੇਬ ਨਾਲ ਬਣੇ ਫੇਸਪੈਕ ਨੂੰ ਚਿਹਰੇ 'ਤੇ ਲਗਾ ਸਕਦੇ ਹੋ। ਸੇਬ ਨਾਲ ਫੇਸਪੈਕ ਬਣਾਉਣਾ ਕਾਫੀ ਆਸਾਨ ਹੈ।
3/10
ਸੇਬ ਨੂੰ ਮਿਕਸਰ 'ਚ ਬਾਰੀਕ ਪੀਸ ਲਓ। ਹੁਣ 1 ਚਮਚ ਦਹੀਂ ਤੇ ਅੱਧਾ ਚਮਚ ਨਿੰਬੂ ਦਾ ਰਸ ਮਿਲਾ ਕੇ ਚਿਹਰੇ 'ਤੇ ਲਗਾਓ।
4/10
ਜੇਕਰ ਤੁਹਾਡੀ ਚਮੜੀ ਖੁਸ਼ਕ ਹੈ ਤਾਂ ਇਸ 'ਚ 1 ਚਮਚ ਗਲਿਸਰੀਨ ਅਤੇ ਗੁਲਾਬ ਜਲ ਮਿਲਾ ਲਓ। ਇਸ ਨੂੰ 15-20 ਮਿੰਟਾਂ ਲਈ ਚਿਹਰੇ 'ਤੇ ਲੱਗਾ ਰਹਿਣ ਦਿਓ ਫਿਰ ਚਿਹਰਾ ਧੋ ਲਓ।
5/10
ਜੇਕਰ ਤੁਹਾਡੀ ਚਮੜੀ ਸੈਂਸੇਟਿਵ ਹੈ, ਤਾਂ ਸੇਬ ਨੂੰ ਪਾਣੀ ਵਿੱਚ ਉਬਾਲੋ ਤੇ ਇਸ ਨੂੰ ਮੈਸ਼ ਕਰੋ। ਹੁਣ ਇਸ 'ਚ ਅੱਧਾ ਕੇਲਾ ਅਤੇ 1 ਚਮਚ ਕਰੀਮ ਮਿਲਾ ਕੇ ਚਿਹਰੇ 'ਤੇ ਲਗਾਓ ਤੇ 15 ਮਿੰਟ ਬਾਅਦ ਪਾਣੀ ਨਾਲ ਧੋ ਲਓ।
6/10
ਨਾਰਮਲ ਚਮੜੀ ਵਾਲੇ ਲੋਕਾਂ ਨੂੰ 1 ਚਮਚ ਅੰਡੇ ਦਾ ਸਫੈਦ ਹਿੱਸਾ, 1 ਚਮਚ ਦਹੀਂ ਤੇ ਅੱਧਾ ਚਮਚ ਗਲਿਸਰੀਨ ਮਿਲਾ ਕੇ ਸੇਬ ਦਾ ਪੇਸਟ ਲਗਾਉਣਾ ਚਾਹੀਦਾ ਹੈ। 20 ਮਿੰਟ ਬਾਅਦ ਚਿਹਰੇ ਨੂੰ ਪਾਣੀ ਨਾਲ ਧੋ ਲਓ।
7/10
ਇਸ ਫੇਸ ਪੈਕ ਨੂੰ ਲਗਾਉਣ ਨਾਲ ਤੁਹਾਡੀ ਸਕਿਨ ਟਾਈਟ ਹੋਣੀ ਸ਼ੁਰੂ ਹੋ ਜਾਵੇਗੀ ਅਤੇ ਸਕਿਨ ਦੇ ਪੋਰਸ ਸਾਫ਼ ਹੋਣੇ ਸ਼ੁਰੂ ਹੋ ਜਾਣਗੇ। ਇਸ ਨਾਲ ਚਿਹਰੇ ਦੀ ਨਮੀ ਵੀ ਬਰਕਰਾਰ ਰਹੇਗੀ।
8/10
ਸੇਬ ਦੇ ਪੇਸਟ 'ਚ ਸ਼ਹਿਦ ਅਤੇ ਹਲਦੀ ਮਿਲਾ ਕੇ ਚਿਹਰੇ 'ਤੇ ਲਗਾਉਣ ਨਾਲ ਵੀ ਦਾਗ-ਧੱਬੇ ਦੂਰ ਹੋ ਜਾਂਦੇ ਹਨ। ਇਸ ਨਾਲ ਤੁਹਾਡੀ ਰੰਗਤ ਵੀ ਸਾਫ਼ ਹੋਣ ਲੱਗਦੀ ਹੈ।
9/10
ਸੇਬ ਦੇ ਪੇਸਟ ਦੇ ਨਾਲ ਅਨਾਰ ਦੇ ਰਸ ਨਾਲ ਚਿਹਰੇ ਦੀ ਮਾਲਿਸ਼ ਕਰਨ ਨਾਲ ਚਮੜੀ ਨੂੰ ਐਂਟੀਆਕਸੀਡੈਂਟ ਤੇ ਐਂਟੀਏਜਿੰਗ ਗੁਣ ਮਿਲਦੇ ਹਨ, ਜੋ ਚਮੜੀ ਨੂੰ ਤਾਜ਼ਗੀ ਦੇਣ ਵਿੱਚ ਮਦਦ ਕਰਦੇ ਹਨ।
10/10
ਜੇਕਰ ਚਿਹਰੇ 'ਤੇ ਮੁਹਾਸੇ ਹਨ ਤਾਂ ਸੇਬ ਦੇ ਪੇਸਟ 'ਚ ਸ਼ਹਿਦ ਮਿਲਾ ਕੇ ਚਿਹਰੇ 'ਤੇ ਲਗਾਓ। 15 ਮਿੰਟ ਬਾਅਦ ਸਾਫ਼ ਪਾਣੀ ਨਾਲ ਚਿਹਰਾ ਧੋ ਲਓ। ਐਪਲ ਇੱਕ ਕੁਦਰਤੀ ਕਲੀਨਜ਼ਰ ਦਾ ਕੰਮ ਕਰਦਾ ਹੈ। 2 ਚੱਮਚ ਦੁੱਧ 'ਚ ਸੇਬ ਦਾ ਰਸ ਤੇ ਸ਼ਹਿਦ ਮਿਲਾ ਕੇ ਚਿਹਰੇ 'ਤੇ ਲਗਾਓ।
Published at : 24 Mar 2022 12:11 PM (IST)