Traveling Tips: ਘੁੰਮਣ ਜਾਣ ਤੋਂ ਪਹਿਲਾਂ ਰੱਖੋ ਇਹਨਾਂ ਗੱਲਾਂ ਦਾ ਖਾਸ ਧਿਆਨ
ਘੁੰਮਣ ਜਾਣ ਲਈ ਬਾਹਰ ਜਾਣ ਤੋਂ ਪਹਿਲਾਂ ਆਪਣੇ ਫ਼ੋਨ, ਕੈਮਰੇ ਅਤੇ ਹੋਰ ਜ਼ਰੂਰੀ ਚੀਜ਼ਾਂ ਦੀ ਚੰਗੀ ਤਰ੍ਹਾਂ ਜਾਂਚ ਕਰੋ। ਜੇਕਰ ਤੁਸੀਂ ਆਪਣੇ ਨਾਲ ਨਕਦੀ ਲੈ ਕੇ ਜਾ ਰਹੇ ਹੋ, ਤਾਂ ਇਸ ਨੂੰ ਚੰਗੀ ਤਰ੍ਹਾਂ ਰੱਖੋ।ਨਾਲ ਹੀ, ਆਪਣੇ ਡੈਬਿਟ ਅਤੇ ਕ੍ਰੈਡਿਟ ਕਾਰਡਾਂ ਨੂੰ ਨਾਲ ਰੱਖਣਾ ਨਾ ਭੁੱਲੋ ਤਾਂ ਜੋ ਤੁਹਾਨੂੰ ਪੈਸਿਆਂ ਦੀ ਲੋੜ ਪੈਣ 'ਤੇ ਚਿੰਤਾ ਨਾ ਕਰਨੀ ਪਵੇ।
Download ABP Live App and Watch All Latest Videos
View In Appਤੁਸੀਂ ਇਹ ਤੈਅ ਕਰੋ ਕਿ ਬੱਸ, ਰੇਲਗੱਡੀ, ਟੈਕਸੀ, ਫਲਾਈਟ ਜਾਂ ਆਪਣੀ ਕਾਰ ਰਾਹੀਂ ਸਫਰ ਕਰਨ ਜਾ ਰਹੇ ਹੋ। ਸਮੇਂ ਸਿਰ ਸਟੇਸ਼ਨ ਤੇ ਪਹੁੰਚੋ। ਅਪਣੀ ਟਿਕਟ ਨਾਲ ਰੱਖਣਾ ਨਾ ਭੁੱਲੋ।
ਉੱਥੇ ਖਾਣ-ਪੀਣ ਅਤੇ ਰਹਿਣ-ਸਹਿਣ ਦਾ ਪੂਰਾ ਇੰਤਜ਼ਾਮ ਪਹਿਲਾਂ ਤੋਂ ਹੀ ਕਰ ਲਓ ਤਾਂ ਜੋ ਆਖਰੀ ਸਮੇਂ 'ਤੇ ਕੋਈ ਸਮੱਸਿਆ ਨਾ ਆਵੇ
ਤੁਸੀਂ ਜਿੱਥੇ ਜਾ ਰਹੇ ਹੋ, ਉਸ ਜਗਾ ਬਾਰੇ ਪਹਿਲਾਂ ਹੀ ਪੂਰੀ ਜਾਣਕਾਰੀ ਇਕੱਠੀ ਕਰੋ। ਜਿਸ ਜਗ੍ਹਾ ਤੇ ਘੁੰਮਣਾ ਹੈ, ਉਸਦੀ ਪੂਰੀ ਸੂਚੀ ਤਿਆਰ ਕਰ ਲਵੋ।ਇਸ ਤਰ੍ਹਾਂ ਕਰਨ ਨਾਲ ਤੁਸੀਂ ਕੁੱਝ ਭੁੱਲੋਗੇ ਵੀ ਲਹੀਂ ਤੇ ਸਮਾਂ ਵੀ ਖਰਾਬ ਨਹੀਂ ਹੋਵੇਗਾ।
ਗਰਮੀਆਂ ਵਿੱਚ ਲੋਕ ਪਹਾੜਾਂ 'ਤੇ ਘੁੰਮਣ ਜਾਂਦੇ ਹਨ। ਕੁਦਰਤ ਦੇ ਨੇੜੇ ਦਿਨ ਬਿਤਾਓਣ। ਉਹ ਇਹ ਸਭ ਆਪਣੇ ਆਪ ਨੂੰ ਆਰਾਮ ਦੇਣ ਅਤੇ ਪਰਿਵਾਰ ਅਤੇ ਦੋਸਤਾਂ ਨਾਲ ਯਾਦਗਾਰ ਪਲ ਬਿਤਾਉਣ ਲਈ ਕਰਦੇ ਹਨ।
ਸਰਦੀਆਂ ਵਿੱਚ ਸਫ਼ਰ ਕਰਨ ਲਈ, ਆਪਣੀ ਪੈਕਿੰਗ ਵਿੱਚ ਊਨੀ ਕੱਪੜਿਆਂ ਦੇ ਨਾਲ ਊਲੀਨ ਇਨਰਵੀਅਰ ਵੀ ਰੱਖੋ। ਵਾਧੂ ਟਾਪ ਅਤੇ ਸਵੈਟਰ ਵੀ ਰੱਖੋ। ਉੱਨੀ ਜੁਰਾਬਾਂ, ਦਸਤਾਨੇ ਅਤੇ ਜੁੱਤੇ ਰੱਖਣਾ ਯਕੀਨੀ ਬਣਾਓ। ਮਰਦਾਂ ਲਈ ਊਨੀ ਟੋਪੀਆਂ, ਮਫਲਰ ਆਦਿ ਅਤੇ ਔਰਤਾਂ ਲਈ ਊਨੀ ਟੋਪੀ ਅਤੇ ਸ਼ਾਲ ਲੈਣਾ ਨਾ ਭੁੱਲੋ।
ਇੱਕ ਦਵਾਈ ਕਿੱਟ ਤਿਆਰ ਰੱਖੋ, ਜਿਸ ਵਿੱਚ ਆਮ ਬੁਖਾਰ, ਫਲੂ, ਐਲਰਜੀ ਅਤੇ ਜ਼ੁਕਾਮ ਲਈ ਦਵਾਈਆਂ ਹੁੰਦੀਆਂ ਹਨ। ਨਾਲ ਹੀ ਗੈਸ, ਉਲਟੀ, ਪੇਟ ਦਰਦ, ਡਿਜ਼ਿਨ ਅਤੇ ਪੁਦੀਨ ਹਾਰਾ ਵਰਗੀਆਂ ਛੋਟੀਆਂ ਦਵਾਈਆਂ ਨੂੰ ਆਪਣੇ ਕੋਲ ਰੱਖਣਾ ਨਾ ਭੁੱਲੋ। ਜੇ ਹੋ ਸਕੇ ਤਾਂ ਡੈਟੋਲ ਦੀ ਇੱਕ ਛੋਟੀ ਬੋਤਲ ਅਤੇ ਕੁਝ ਸੂਤੀ ਬਾਲ ਵੀ ਆਪਣੇ ਨਾਲ ਰੱਖੋ। ਜੇਕਰ ਤੁਸੀਂ ਬੀਪੀ ਜਾਂ ਡਾਇਬਟੀਜ਼ ਦੇ ਮਰੀਜ਼ ਹੋ, ਤਾਂ ਡਾਕਟਰ ਦੀ ਸਲਾਹ ਤੋਂ ਬਾਅਦ ਆਪਣੀਆਂ ਦਵਾਈਆਂ ਲੈਣਾ ਨਾ ਭੁੱਲੋ।