Black Tea: ਕਾਲੀ ਚਾਹ ਪੀਣ ਨਾਲ ਚਮੜੀ ਤੋਂ ਲੈ ਕੇ ਵਾਲਾਂ ਤੱਕ ਫਾਇਦੇ ਹੀ ਫਾਇਦੇ
Health Tips: ਕਾਲੀ ਚਾਹ ਪੀਣ ਤੋਂ ਬਾਅਦ ਤੁਸੀਂ ਊਰਜਾਵਾਨ ਮਹਿਸੂਸ ਕਰੋਗੇ। ਇਸ ਚ ਕੈਫੀਨ ਪਾਇਆ ਜਾਂਦਾ ਹੈ, ਜੋ ਵਿਅਕਤੀ ਨੂੰ ਐਕਟਿਵ ਰੱਖਦਾ ਹੈ। ਇਸ ਦੇ ਸੇਵਨ ਨਾਲ ਸਰੀਰ ਨੂੰ ਕਈ ਫਾਇਦੇ ਮਿਲਦੇ ਹਨ। ਆਓ ਜਾਣਦੇ ਹਾਂ ਫਾਇਦਿਆਂ ਬਾਰੇ...
( Image Source : Freepik )
1/6
image 1
2/6
ਕਾਲੀ ਚਾਹ ਵਿੱਚ ਮੌਜੂਦ ਫਲੇਵੋਨੋਇਡਸ ਸਿਹਤ ਲਈ ਫਾਇਦੇਮੰਦ ਹੁੰਦੇ ਹਨ ਅਤੇ ਸਰੀਰ ਵਿੱਚ ਸੋਜ ਨੂੰ ਵੀ ਘੱਟ ਕਰਦੇ ਹਨ। ਕੈਫੀਨ ਹੋਣ ਕਰਕੇ ਇਸ ਲਈ ਕਾਲੀ ਚਾਹ ਦਾ ਸੇਵਨ ਸੀਮਤ ਮਾਤਰਾ ਵਿਚ ਹੀ ਕਰਨਾ ਚਾਹੀਦਾ ਹੈ।
3/6
ਕਾਲੀ ਚਾਹ ਵਿੱਚ ਮੌਜੂਦ ਪੋਲੀਫੇਨੌਲ ਨਾਮਕ ਐਂਟੀਆਕਸੀਡੈਂਟ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਂਦੇ ਹਨ, ਜੋ ਬਿਮਾਰੀਆਂ ਨਾਲ ਲੜਨ ਵਿੱਚ ਮਦਦ ਕਰਦੇ ਹਨ।
4/6
ਇਸ ਚਾਹ 'ਚ ਮੌਜੂਦ ਫਲੇਵੋਨੋਇਡਸ ਅਤੇ ਪੋਲੀਫੇਨੋਲ ਵਾਲੇ ਤੱਤ ਹੁੰਦੇ ਨੇ ਜੋ ਕਿ ਦਿਲ ਦੀ ਸਿਹਤ ਲਈ ਚੰਗੇ ਹੁੰਦੇ ਨੇ ਜਿਸ ਨਾਲ ਦਿਲ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦੇ ਹਨ। ਨਾਲ ਖਰਾਬ ਕੋਲੈਸਟ੍ਰੋਲ ਅਤੇ ਮੋਟਾਪੇ ਸਮੇਤ ਕਈ ਗੰਭੀਰ ਬਿਮਾਰੀਆਂ ਦੇ ਖਤਰੇ ਤੋਂ ਬਚਿਆ ਜਾ ਸਕਦਾ ਹੈ।
5/6
ਕਾਲੀ ਚਾਹ 'ਚ ਮੌਜੂਦ ਤੱਤ ਸਰੀਰ ਦੇ ਅੰਦਰ ਜਮ੍ਹਾ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ 'ਚ ਮਦਦ ਕਰਦੇ ਹਨ। ਇਸ ਦਾ ਬਿਹਤਰ ਪ੍ਰਭਾਵ ਚਮੜੀ ਅਤੇ ਵਾਲਾਂ 'ਤੇ ਵੀ ਦੇਖਣ ਨੂੰ ਮਿਲਦਾ ਹੈ।
6/6
ਜਿਹੜੇ ਲੋਕ ਪੇਟ ਸੰਬੰਧੀ ਸਮੱਸਿਆਵਾਂ ਜਿਵੇਂ ਕਿ ਕਬਜ਼, ਬਲੋਟਿੰਗ ਆਦਿ ਤੋਂ ਪੀੜਤ ਹਨ। ਉਨ੍ਹਾਂ ਲਈ ਕਾਲੀ ਚਾਹ ਦਾ ਸੇਵਨ ਫਾਇਦੇਮੰਦ ਹੁੰਦਾ ਹੈ। ਇਸ ਦਾ ਸੇਵਨ ਕਰਨ ਨਾਲ ਪਾਚਨ ਤੰਤਰ ਵਧੀਆ ਕੰਮ ਕਰਦਾ ਹੈ ਅਤੇ ਪੇਟ ਨਾਲ ਜੁੜੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ।
Published at : 17 Feb 2024 06:40 AM (IST)