ਬਗੈਰ ਸੋਚੇ-ਸਮਝੇ ਵਿਆਗਰਾ ਖਾਣ ਵਾਲੇ ਸਾਵਧਾਨ! ਵਰਤਣ ਤੋਂ ਪਹਿਲਾਂ ਜਾਣੋ ਇਹ ਨੁਕਤੇ
ਵਿਆਗਰਾ ਦਾ ਨਾਂ ਤਾਂ ਸਾਰਿਆਂ ਨੇ ਸੁਣਿਆ ਹੋਵੇਗਾ ਪਰ ਕੀ ਤੁਹਾਨੂੰ ਪਤਾ ਹੈ ਕਿ ਇਸ ਦੇ ਕਿੰਨੇ ਬੁਰੇ ਪ੍ਰਭਾਵ ਹਨ? ਜੇਕਰ ਤੁਸੀਂ ਨਹੀਂ ਜਾਣਦੇ ਤਾਂ ਸਮਝੋ ਇਸ ਦੇ ਬੁਰੇ ਪ੍ਰਭਾਵ ਕੀ ਹਨ। ਵਿਆਗਰਾ ਦਵਾਈ ਦਾ ਇੱਕ ਬ੍ਰਾਂਡ ਹੈ। ਇਹ ਬਲੱਡ ਪ੍ਰੈਸ਼ਰ ਰੇਂਜ ਦਾ ਇਲਾਜ ਹੁੰਦਾ ਹੈ। ਇਸ ਨੂੰ ਪੁਰਸ਼ਾਂ ਦੀ ਯੌਨ ਸਮਰੱਥਾ ਨਾਲ ਜੋੜਿਆ ਜਾਂਦਾ ਹੈ। ਜਿਨ੍ਹਾਂ ਪੁਰਸ਼ਾਂ ਦੀ ਯੌਨ ਸਮਰੱਥਾ ਘੱਟ ਹੁੰਦੀ ਹੈ, ਉਹ ਵਿਆਗਰਾ ਦੀ ਵਰਤੋਂ ਕਰਦੇ ਹਨ।
Download ABP Live App and Watch All Latest Videos
View In Appਵਿਆਗਰਾ ਕੀ ਹੈ? ਵਿਆਗਰਾ ਖਾਣ ਨਾਲ ਪੁਰਸ਼ਾਂ ਦੇ ਲਿੰਗ ਵਿੱਚ ਆਰਜ਼ੀ ਤੌਰ 'ਤੇ ਖੂਨ ਦਾ ਵਹਾਅ ਵਧ ਜਾਂਦਾ ਹੈ। ਇਹ ਫਿੱਕੇ ਨੀਲੇ ਰੰਗ ਦੀ ਹੁੰਦੀ ਹੈ ਤੇ ਡਾਇਮੰਡ ਦੇ ਆਕਾਰ ਜਿਹੀ ਹੁੰਦੀ ਹੈ। ਇਹ ਪੁਰਸ਼ਾਂ ਵਿੱਚ ਥੋੜ੍ਹੇ ਸਮੇਂ ਲਈ ਯੌਨ ਸਮਰੱਥਾ ਨੂੰ ਵਧਾ ਦਿੰਦੀ ਹੈ। ਜੇਕਰ ਤੁਸੀਂ ਸ਼ੀਘਰਪਤਨ ਦੀ ਸਮੱਸਿਆ ਨਾਲ ਜੂਝ ਰਹੇ ਹੋ ਤਾਂ ਜ਼ਰੂਰ ਹੀ ਡਾਕਟਰ ਨਾਲ ਸੰਪਰਕ ਕਰੋ।
ਕੀ ਹੁੰਦਾ ਹੈ ਇਸ ਨੂੰ ਖਾਣ ਤੋਂ ਬਾਅਦ? ਇੱਕ ਗੋਲੀ ਖਾਣ ਤੋਂ ਬਾਅਦ ਇਸ ਦਾ ਅਸਰ ਅੱਧੇ ਜਾਂ ਇੱਕ ਘੰਟੇ ਤਕ ਰਹਿੰਦਾ ਹੈ। ਬਿਨਾਂ ਡਾਕਟਰ ਦੀ ਸਲਾਹ ਤੋਂ ਤੁਹਾਨੂੰ ਇੱਕ ਗੋਲੀ ਤੋਂ ਜ਼ਿਆਦਾ ਨਹੀਂ ਜਾਣੀ ਚਾਹੀਦੀ। ਇਸ ਦੀ ਵਰਤੋਂ ਸਿਰਫ ਪੁਰਸ਼ਾਂ ਨੂੰ ਹੀ ਕਰਨੀ ਚਾਹੀਦੀ ਹੈ।
ਸਿਹਤ 'ਤੇ ਕੀ ਪੈਂਦਾ ਅਸਰ? ਕੁਝ ਲੋਕਾਂ 'ਤੇ ਇਸ ਦਾ ਬੁਰਾ ਪ੍ਰਭਾਵ ਪੈਂਦਾ ਹੈ। ਇਸ ਨਾਲ ਸਿਰ ਦਰਦ, ਚਮੜੀ ਦਾ ਲਾਲ ਹੋਣਾ, ਢਿੱਡ ਸਬੰਧੀ ਸਮੱਸਿਆਵਾਂ, ਵੇਖਣ ਵਿੱਚ ਸਮੱਸਿਆ ਤੇ ਪੱਠਿਆਂ ਦਾ ਦਰਦ ਸ਼ਾਮਲ ਹੈ। ਇਹ ਮਾਸਪੇਸ਼ੀਆਂ ਵਿੱਚ ਖੂਨ ਦਾ ਵਹਾਅ ਆਮ ਨਾਲੋਂ ਜ਼ਿਆਦਾ ਤੇਜ਼ ਕਰ ਦਿੰਦੀ ਹੈ। ਇੱਕ ਗੱਲ ਬਹੁਤ ਜ਼ਰੂਰੀ ਹੈ ਕਿ ਜੇਕਰ ਤੁਸੀਂ ਕੋਈ ਹੋਰ ਦਵਾਈ ਜਿਸ ਵਿੱਚ ਨਾਈਟ੍ਰੇਟਸ ਸ਼ਾਮਲ ਹਨ, ਖਾ ਰਹੇ ਹੋ ਤਾਂ ਵਿਆਗਰਾ ਦਾ ਸੇਵਨ ਬਿਲਕੁਲ ਨਹੀਂ ਕਰਨਾ ਚਾਹੀਦਾ।
ਕੀ ਇਸ ਸਬੰਧੀ ਕੋਈ ਕਾਨੂੰਨ ਹੈ? ਵਿਆਗਰਾ ਡਾਕਟਰਾਂ ਦੀ ਸਲਾਹ 'ਤੇ ਹੀ ਲੈਣੀ ਚਾਹੀਦੀ ਹੈ, ਕਿਉਂਕਿ ਇਸ ਦੇ ਬੁਰੇ ਪ੍ਰਭਾਵ ਵੀ ਹੋ ਸਕਦੇ ਹਨ। ਜੇਕਰ ਤੁਸੀਂ ਇਸ ਨੂੰ ਖ਼ਰੀਦਣਾ ਹੈ ਤਾਂ ਹਮੇਸ਼ਾ ਫੂਡ ਐਂਡ ਡਰਗਜ਼ ਐਡਮਿਨੀਸਟ੍ਰੇਸ਼ਨ ਨਾਲ ਰਜਿਸਟ੍ਰੇਸ਼ਨ ਤੋਂ ਮਾਨਤਾ ਪ੍ਰਾਪਤ ਦੁਕਾਨਾਂ ਤੋਂ ਹੀ ਖਰੀਦਿਆ।
ਜੇਕਰ ਤੁਸੀਂ ਆਨਲਾਈਨ ਖਰੀਦਣੇ ਚਾਹੁੰਦੇ ਹੋ ਤਾਂ ਮੰਗੇ ਜਾਣ 'ਤੇ ਡਾਕਟਰ ਵੱਲੋਂ ਦਿੱਤੀ ਸਲਾਹ ਵਾਲੀ ਪਰਚੀ ਜ਼ਰੂਰ ਵਿਖਾਓ, ਕਿਉਂਕਿ ਦੇਸ਼ ਵਿੱਚ ਆਨਲਾਈਨ ਵਿਆਗਰਾ ਦੀ ਖਰੀਦਦਾਰੀ ਗ਼ੈਰ-ਕਾਨੂੰਨੀ ਹੈ।