Gas Tips: ਗੈਸ ਦਾ ਬਰਨਰ ਹੋ ਗਿਆ ਬਿਲਕੁਲ ਕਾਲਾ, ਤਾਂ ਇਸ ਤਰੀਕੇ ਨਾਲ ਕਰੋ ਸਾਫ, ਹੋ ਜਾਵੇਗਾ ਬਿਲਕੁਲ ਨਵਾਂ
ਜੇਕਰ ਤੁਹਾਡੇ ਗੈਸ ਦੇ ਬਰਨਰ ‘ਤੇ ਕਾਲਖ ਜੰਮ ਗਈ ਹੈ ਤਾਂ ਉਹ ਗੰਦਾ ਲੱਗ ਰਿਹਾ ਹੈ ਤਾਂ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ, ਅਪਣਾ ਲਓ ਆਹ ਸੌਖਾ ਜਿਹਾ ਤਰੀਕਾ, ਬਿਲਕੁਲ ਲੱਗੇਗਾ ਨਵੇਂ ਵਰਗਾ। ਸਭ ਤੋਂ ਪਹਿਲਾਂ ਤੁਸੀਂ ਗੈਸ ਬਰਨਰ ਨੂੰ ਗੈਸ ਤੋਂ ਹਟਾ ਲਓ ਅਤੇ ਉਸ ਨੂੰ ਠੰਡਾ ਹੋਣ ਦਿਓ।
Download ABP Live App and Watch All Latest Videos
View In Appਇਦਾਂ ਕਰੋ ਸਫਾਈ- ਇੱਕ ਵੱਡੇ ਭਾਂਡੇ ਵਿੱਚ ਗਰਮ ਪਾਣੀ ਲੈ ਲਓ ਅਤੇ ਉਸ ਵਿੱਚ ਬੇਕਿੰਗ ਸੋਡਾ ਅਤੇ ਸਿਰਕਾ ਮਿਲਾ ਲਓ। ਇਸ ਘੋਲ ਨੂੰ ਇੰਨਾ ਕੁ ਬਣਾਓ ਕਿ ਤੁਹਾਡੀ ਗੈਸ ਦਾ ਬਰਨਰ ਇਸ ਵਿੱਚ ਡੁੱਬ ਸਕੇ।
ਗੈਸ ਦੇ ਬਰਨਰ ਨੂੰ ਇਸ ਵਿੱਚ 30-60 ਮਿੰਟ ਲਈ ਭਿਓਂ ਕੇ ਰੱਖੋ। ਜੇਕਰ ਬਰਨਰ ਜ਼ਿਆਦਾ ਗੰਦਾ ਹੈ ਤਾਂ ਉਸ ਨੂੰ ਥੋੜਾ ਜ਼ਿਆਦਾ ਸਮੇਂ ਲਈ ਭਿਓਂ ਕੇ ਰੱਖ ਦਿਓ।
ਸਕਰੱਬ ਕਰੋ – ਇਸ ਤੋਂ ਬਾਅਦ ਨਰਮ ਸਪੰਜ ਜਾਂ ਬੁਰਸ਼ ਦੀ ਵਰਤੋਂ ਕਰਕੇ ਚੰਗੀ ਤਰ੍ਹਾਂ ਇਸ ਨੂੰ ਸਕਰੱਬ ਕਰੋ। ਇਸ ਨਾਲ ਜੰਮੀ ਹੋਈ ਗੰਦਗੀ ਅਤੇ ਕਾਲਖ ਸਾਫ ਹੋ ਜਾਵੇਗੀ।
ਧੋ ਲਓ ਅਤੇ ਸੁਕਾ ਦਿਓ – ਅਖੀਰ ਵਿੱਚ ਗੈਸ ਦੇ ਬਰਨਰ ਨੂੰ ਸਾਫ ਪਾਣੀ ਵਿੱਚ ਧੋ ਲਓ ਅਤੇ ਉਸ ਨੂੰ ਚੰਗੀ ਤਰ੍ਹਾਂ ਸੁਕਾ ਦਿਓ।