ਕੀ ਗਰਮੀਆਂ ਵਿੱਚ ਕੌਫੀ ਪੀਣਾ ਖਤਰਨਾਕ ! ਸਿਹਤ 'ਤੇ ਪੈਂਦਾ ਹੈ ਬੁਰਾ ਪ੍ਰਭਾਵ ? ਜਾਣੋ ਕੀ ਕਹਿੰਦੇ ਹਨ ਮਾਹਿਰ
ਜੋ ਲੋਕ ਕੌਫੀ ਪੀਣ ਦੇ ਸ਼ੌਕੀਨ ਹਨ, ਜੇਕਰ ਉਨ੍ਹਾਂ ਨੂੰ ਦਿਨ ਦੇ ਕਿਸੇ ਵੀ ਸਮੇਂ ਕੌਫੀ ਮਿਲ ਜਾਵੇ ਤਾਂ ਉਹ ਇਸ ਤੋਂ ਇਨਕਾਰ ਨਹੀਂ ਕਰਦੇ ਪਰ ਕੀ ਗਰਮੀਆਂ ਵਿੱਚ ਕੌਫੀ ਪੀਣਾ ਸਿਹਤ ਲਈ ਫਾਇਦੇਮੰਦ ਹੈ ਜਾਂ ਨਹੀਂ?
Download ABP Live App and Watch All Latest Videos
View In Appਕੁਝ ਲੋਕ ਕੌਫੀ ਨੂੰ ਸਿਹਤ ਲਈ ਹਾਨੀਕਾਰਕ ਮੰਨਦੇ ਹਨ ਤੇ ਕੁਝ ਲੋਕ ਇਸ ਨੂੰ ਹੈਲਦੀ ਡਰਿੰਕ ਸਮਝਦੇ ਹਨ। ਗਰਮੀਆਂ ਦੇ ਮੌਸਮ 'ਚ ਹਰ ਕੌਫੀ ਲਵਰ ਦੇ ਮਨ 'ਚ ਇਹ ਸਵਾਲ ਆਉਂਦਾ ਹੈ ਕਿ ਗਰਮੀਆਂ 'ਚ ਕੌਫੀ ਦਾ ਸੇਵਨ ਕਰਨਾ ਫਾਇਦੇਮੰਦ ਹੈ ਜਾਂ ਨੁਕਸਾਨ?
ਸਿਹਤ ਮਾਹਿਰਾਂ ਮੁਤਾਬਕ ਕੌਫੀ 'ਚ ਕੈਫੀਨ ਮੌਜੂਦ ਹੁੰਦੀ ਹੈ, ਜਿਸ ਕਾਰਨ ਵਾਰ-ਵਾਰ ਟਾਇਲਟ ਜਾਣਾ ਪੈਂਦਾ ਹੈ। ਵਾਰ-ਵਾਰ ਪਖਾਨੇ ਜਾਣ ਨਾਲ ਸਰੀਰ ਵਿੱਚ ਪਾਣੀ ਦੀ ਮਾਤਰਾ ਘੱਟ ਜਾਂਦੀ ਹੈ ਅਤੇ ਡੀਹਾਈਡਰੇਸ਼ਨ ਹੋ ਸਕਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਕੌਫੀ ਦਾ ਸੇਵਨ ਸੀਮਤ ਮਾਤਰਾ 'ਚ ਕੀਤਾ ਜਾਵੇ ਤਾਂ ਇਹ ਤੁਹਾਡੇ ਲਈ ਸਿਹਤਮੰਦ ਸਾਬਤ ਹੋ ਸਕਦੀ ਹੈ।
ਮਾਹਿਰਾਂ ਦਾ ਮੰਨਣਾ ਹੈ ਕਿ ਗਰਮੀ ਦੇ ਮੌਸਮ 'ਚ ਕੌਫੀ ਦਾ ਸੇਵਨ ਕੀਤਾ ਜਾ ਸਕਦਾ ਹੈ। ਹਾਲਾਂਕਿ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿੰਨੀ ਮਾਤਰਾ ਵਿੱਚ ਕੌਫੀ ਪੀਣਾ ਸਹੀ ਹੈ।
ਗਰਮੀਆਂ ਵਿੱਚ ਕੌਫੀ ਪੀਤੀ ਜਾ ਸਕਦੀ ਹੈ। ਹਾਲਾਂਕਿ ਇਸ ਦਾ ਸੇਵਨ ਸੀਮਤ ਮਾਤਰਾ 'ਚ ਕਰਨਾ ਬਿਹਤਰ ਹੋਵੇਗਾ। ਕਿਉਂਕਿ ਕੌਫੀ ਦਾ ਜ਼ਿਆਦਾ ਸੇਵਨ ਸਰੀਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ।