Valentine date: ਰੋਮਾਂਟਿਕ ਡੇਟ ਲਈ ਘਰ ‘ਚ ਹੀ ਬਣਾਉਣਾ ਚਾਹੁੰਦੇ ਪਿਆਰ ਭਰਾ ਮਾਹੌਲ, ਤਾਂ ਅਪਣਾਓ ਇਹ ਤਰੀਕਾ
ਇਸ ਵੈਲੇਨਟਾਈਨ ਵੀਕ ਨੂੰ ਤੁਸੀਂ ਆਪਣੇ ਘਰ ਵਿੱਚ ਆਪਣੇ ਪਿਆਰ ਨਾਲ ਖਾਸ ਅਤੇ ਯਾਦਗਾਰੀ ਪਲ ਮਨਾਉਣ ਦੀ ਕੋਸ਼ਿਸ਼ ਕਰੋ। ਇਹ ਛੋਟੀਆਂ-ਛੋਟੀਆਂ ਕੋਸ਼ਿਸ਼ਾਂ ਨਾ ਸਿਰਫ਼ ਤੁਹਾਡੇ ਰਿਸ਼ਤੇ ਨੂੰ ਮਜ਼ਬੂਤ ਕਰਨਗੀਆਂ, ਸਗੋਂ ਤੁਹਾਨੂੰ ਅਤੇ ਤੁਹਾਡੇ ਸਾਥੀ ਨੂੰ ਇੱਕ-ਦੂਜੇ ਨਾਲ ਬਿਤਾਏ ਪਲਾਂ ਦੀ ਵਧੇਰੇ ਕਦਰ ਕਰਨ ਦਾ ਮੌਕਾ ਵੀ ਦੇਣਗੀਆਂ।
Download ABP Live App and Watch All Latest Videos
View In Appਸਜਾਵਟ ਵੱਲ ਧਿਆਨ ਦਿਓ - ਵੈਲੇਨਟਾਈਨ ਡੇਅ 'ਤੇ ਆਪਣੇ ਪਾਰਟਨਰ ਲਈ ਘਰ 'ਚ ਰੋਮਾਂਟਿਕ ਮਾਹੌਲ ਬਣਾਓ। ਆਪਣੇ ਬੈੱਡਰੂਮ ਜਾਂ ਲਿਵਿੰਗ ਰੂਮ ਨੂੰ ਮੋਮਬੱਤੀਆਂ ਅਤੇ ਲਾਲ ਗੁਲਾਬ ਨਾਲ ਸਜਾਓ।
ਖਾਣੇ ਦਾ ਖਾਸ ਇੰਤਜ਼ਾਮ - ਜੇਕਰ ਤੁਸੀਂ ਚਾਹੋ, ਤਾਂ ਤੁਸੀਂ ਆਪਣੇ ਸਾਥੀ ਨੂੰ ਉਸਦਾ ਪਸੰਦੀਦਾ ਪਕਵਾਨ ਖੁਦ ਤਿਆਰ ਕਰਕੇ ਸਰਪ੍ਰਾਈਜ਼ ਦੇ ਸਕਦੇ ਹੋ ਜਾਂ ਉਸਦੇ ਪਸੰਦੀਦਾ ਰੈਸਟੋਰੈਂਟ ਤੋਂ ਖਾਣਾ ਆਰਡਰ ਕਰ ਸਕਦੇ ਹੋ। ਜੇਕਰ ਤੁਸੀਂ ਖਾਣਾ ਬਣਾਉਣਾ ਜਾਣਦੇ ਹੋ ਤਾਂ ਤੁਸੀਂ ਉਨ੍ਹਾਂ ਲਈ ਕੁਝ ਖਾਸ ਪਕਵਾਨ ਬਣਾ ਸਕਦੇ ਹੋ ਜਿਵੇਂ ਪਾਸਤਾ, ਪੀਜ਼ਾ, ਕੇਕ ਆਦਿ।
ਇਕ ਖਾਸ ਤੋਹਫਾ - ਇਸ ਰੋਮਾਂਟਿਕ ਸ਼ਾਮ ਨੂੰ ਹੋਰ ਵੀ ਖਾਸ ਬਣਾਉਣ ਲਈ ਆਪਣੇ ਪਾਰਟਨਰ ਨੂੰ ਇਕ ਛੋਟਾ ਪਰ ਮਿਨਿੰਗਫੁਲ ਤੋਹਫਾ ਦਿਓ। ਇਹ ਤੁਹਾਡੇ ਪਿਆਰ ਅਤੇ ਕੇਅਰ ਦਾ ਇੱਕ ਖਾਸ ਤਰੀਕਾ ਹੋਵੇਗਾ।
ਐਕਟੀਵਿਟੀ ਦੀ ਪਲਾਨਿੰਗ - ਤੁਸੀਂ ਇਕੱਠੇ ਇੱਕ ਫਿਲਮ ਦੇਖ ਸਕਦੇ ਹੋ, ਬੋਰਡ ਗੇਮ ਖੇਡ ਸਕਦੇ ਹੋ ਜਾਂ ਇੱਕ ਦੂਜੇ ਨਾਲ ਕੁਝ ਕੁ ਵਧੀਆ ਸਮਾਂ ਬਿਤਾ ਸਕਦੇ ਹੋ।