ਗਰਮੀ ਤੋਂ ਪਰੇਸ਼ਾਨ ਹੋ ਕੇ ਬਰਫ ਦੇ ਪਾਣੀ ਨਾਲ ਮੂੰਹ ਧੋਂਦੇ ਤੁਸੀਂ? ਤਾਂ ਜਾਣ ਲਓ ਇਸ ਦੇ ਨੁਕਸਾਨ
ਅੱਜਕੱਲ੍ਹ ਗਰਮੀ ਦਾ ਪੱਧਰ ਦਿਨੋ-ਦਿਨ ਵੱਧਦਾ ਜਾ ਰਿਹਾ ਹੈ ਅਤੇ ਇਸ ਕਾਰਨ ਲੋਕਾਂ ਨੂੰ ਸਨਬਰਨ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
skin care
1/6
ਹਾਲਾਂਕਿ, ਜਿਹੜੇ ਲੋਕ ਆਪਣੀ ਚੰਗੀ ਤਰ੍ਹਾਂ ਦੇਖਭਾਲ ਕਰਦੇ ਹਨ, ਉਹ ਆਪਣੇ ਚਿਹਰੇ ਅਤੇ ਚਮੜੀ ਨੂੰ ਗਰਮੀ ਤੋਂ ਬਚਾ ਸਕਦੇ ਹਨ। ਗਰਮੀ ਤੋਂ ਰਾਹਤ ਪਾਉਣ ਲਈ, ਲੋਕ ਅਕਸਰ ਆਪਣਾ ਚਿਹਰਾ ਵਾਰ-ਵਾਰ ਧੋਂਦੇ ਹਨ, ਜਦੋਂ ਕਿ ਕੁਝ ਲੋਕ ਬਰਫ਼ ਦੇ ਪਾਣੀ ਨਾਲ ਆਪਣਾ ਚਿਹਰਾ ਧੋ ਲੈਂਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਅਜਿਹਾ ਕਰਨ ਨਾਲ ਤੁਹਾਡੀ ਚਮੜੀ ਨੂੰ ਬਹੁਤ ਨੁਕਸਾਨ ਹੋ ਸਕਦਾ ਹੈ।
2/6
ਹਾਂ, ਦਰਅਸਲ ਬਰਫ਼ ਦੇ ਪਾਣੀ ਨਾਲ ਚਿਹਰਾ ਧੋਣ ਨਾਲ ਚਮੜੀ ਵਿੱਚ ਜਲਣ ਹੋ ਸਕਦੀ ਹੈ, ਅਤੇ ਚਿਹਰੇ 'ਤੇ ਖੁਜਲੀ ਅਤੇ ਖੁਸ਼ਕੀ ਵੀ ਹੋ ਸਕਦੀ ਹੈ। ਬਰਫ਼ ਦਾ ਪਾਣੀ ਤੁਹਾਡੀ ਚਮੜੀ ਨੂੰ ਝੰਜੋੜ ਕੇ ਰੱਖ ਸਕਦਾ ਹੈ।
3/6
ਇਸ ਤੋਂ ਇਲਾਵਾ, ਗੰਦੇ ਚਿਹਰੇ 'ਤੇ ਕਈ ਤਰ੍ਹਾਂ ਦੇ ਬੈਕਟੀਰੀਆ ਮੌਜੂਦ ਹੁੰਦੇ ਹਨ। ਅਜਿਹੀ ਸਥਿਤੀ ਵਿੱਚ, ਜੇਕਰ ਤੁਸੀਂ ਗੰਦੇ ਚਿਹਰੇ 'ਤੇ ਬਰਫ਼ ਦਾ ਪਾਣੀ ਪਾਉਂਦੇ ਹੋ, ਤਾਂ ਉਹੀ ਬੈਕਟੀਰੀਆ ਅਤੇ ਗੰਦਗੀ ਤੁਹਾਡੇ ਚਿਹਰੇ ਦੇ ਪੋਰਸ ਵਿੱਚ ਵੜ ਸਕਦੇ ਹਨ, ਜਿਸ ਕਾਰਨ ਇਨਫੈਕਸ਼ਨ ਦਾ ਖ਼ਤਰਾ ਕਾਫ਼ੀ ਵੱਧ ਜਾਂਦਾ ਹੈ।
4/6
ਤਾਂ ਉੱਥੇ ਹੀ ਜੇਕਰ ਤੁਸੀਂ ਬਾਹਰੋਂ ਧੁੱਪ ਵਿੱਚ ਆਉਣ ਤੋਂ ਤੁਰੰਤ ਬਾਅਦ ਆਪਣਾ ਚਿਹਰਾ ਬਰਫ਼ ਦੇ ਪਾਣੀ ਨਾਲ ਧੋ ਲੈਂਦੇ ਹੋ, ਤਾਂ ਗਰਮ-ਸਰਦ ਹੋਣ ਕਰਕੇ ਤੁਹਾਡਾ ਚਿਹਰਾ ਲਾਲ ਹੋ ਸਕਦਾ ਹੈ ਅਤੇ ਤੁਹਾਡਾ ਚਿਹਰਾ ਸੁੱਜ ਵੀ ਸਕਦਾ ਹੈ।
5/6
ਕੁਝ ਲੋਕਾਂ ਦਾ ਚਿਹਰਾ ਬਹੁਤ ਸੈਂਸੈਟਿਵ ਹੁੰਦਾ ਹੈ, ਜਿਸ ਕਾਰਨ ਇਹ ਅੰਦਾਜ਼ਾ ਲਗਾਉਣਾ ਮੁਸ਼ਕਲ ਹੁੰਦਾ ਹੈ ਕਿ ਕੋਈ ਵੀ ਚੀਜ਼ ਉਨ੍ਹਾਂ ਦੇ ਚਿਹਰੇ 'ਤੇ ਕਿਵੇਂ ਦਾ ਪ੍ਰਭਾਵ ਪਾਵੇਗੀ। ਅਜਿਹੀ ਸਥਿਤੀ ਵਿੱਚ, ਜੇਕਰ ਅਜਿਹੀ ਚਮੜੀ ਨੂੰ ਬਰਫ਼ ਦੇ ਪਾਣੀ ਨਾਲ ਧੋਤਾ ਜਾਵੇ ਤਾਂ ਉਨ੍ਹਾਂ ਦੀਆਂ ਸਮੱਸਿਆਵਾਂ ਹੋਰ ਵੀ ਵੱਧ ਸਕਦੀਆਂ ਹਨ।
6/6
ਇਸ ਤੋਂ ਇਲਾਵਾ, ਬਰਫ਼ ਦੇ ਪਾਣੀ ਨਾਲ ਮੂੰਹ ਧੋਣ ਨਾਲ ਤੁਹਾਡੀ ਚਮੜੀ ਨੂੰ ਨੁਕਸਾਨ ਹੋ ਸਕਦਾ ਹੈ ਅਤੇ ਖੂਨ ਦਾ ਪ੍ਰਵਾਹ ਵੀ ਘੱਟ ਸਕਦਾ ਹੈ। ਕਿਉਂਕਿ ਠੰਡੇ ਪਾਣੀ ਨਾਲ ਤੁਹਾਡੀਆਂ ਖੂਨ ਦੀਆਂ ਨਾੜੀਆਂ ਸੁੰਗੜ ਸਕਦੀਆਂ ਹਨ।
Published at : 02 Apr 2025 04:36 PM (IST)