Real and Fake Saffron: ਬਾਜ਼ਾਰ 'ਚ ਅੰਨ੍ਹੇਵਾਹ ਵਿਕਦਾ ਨਕਲੀ ਕੇਸਰ, ਇੰਝ ਕਰੋ ਅਸਲੀ-ਨਕਲੀ ਦਾ ਫਰਕ
ਕੇਸਰ ਦੀ ਵਰਤੋਂ ਮਿਠਾਈਆਂ ਦੇ ਰੰਗ ਅਤੇ ਸੁਆਦ ਨੂੰ ਵਧਾਉਣ ਲਈ ਕੀਤੀ ਜਾਂਦੀ ਹੈ। ਇਹ ਸਿਹਤ ਲਈ ਵੀ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਕੇਸਰ ਕਸ਼ਮੀਰ ਦੀਆਂ ਘਾਟੀਆਂ ਵਿਚ ਵੱਡੇ ਪੱਧਰ 'ਤੇ ਵਿਕਦਾ ਹੈ। ਜੋ ਕੇਸਰ ਤੁਸੀਂ ਵਰਤ ਰਹੇ ਹੋ, ਕੀ ਉਹ ਸੱਚਮੁੱਚ ਅਸਲੀ ਹੈ? ਇੱਥੇ ਅਸੀਂ ਤੁਹਾਨੂੰ ਅਸਲੀ ਅਤੇ ਨਕਲੀ ਕੇਸਰ ਦੀ ਪਛਾਣ ਕਰਨ ਦਾ ਤਰੀਕਾ ਦੱਸ ਰਹੇ ਹਾਂ-
Download ABP Live App and Watch All Latest Videos
View In Appਕੇਸਰ ਅਸਲੀ ਹੈ ਜਾਂ ਨਕਲੀ ਇਹ ਪਛਾਣਨ ਲਈ, ਇਸਨੂੰ ਚੱਖਣ ਦੀ ਕੋਸ਼ਿਸ਼ ਕਰੋ। ਇਸ ਦੇ ਲਈ ਜੀਭ 'ਤੇ ਕੇਸਰ ਦਾ ਰੇਸ਼ਾ ਰੱਖੋ। ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਜੇਕਰ ਕੇਸਰ ਅਸਲੀ ਹੈ ਤਾਂ ਤੁਹਾਨੂੰ 15 ਤੋਂ 20 ਮਿੰਟਾਂ ਵਿੱਚ ਗਰਮੀ ਮਹਿਸੂਸ ਹੋਣ ਲੱਗ ਜਾਵੇਗੀ।
ਹਾਲਾਂਕਿ ਨਕਲੀ ਕੇਸਰ ਖਾਣ ਨਾਲ ਅਜਿਹਾ ਨਹੀਂ ਹੋਵੇਗਾ। ਦੂਜੇ ਪਾਸੇ ਜੇਕਰ ਜੀਭ 'ਤੇ ਕੇਸਰ ਰੱਖਣ ਨਾਲ ਤੁਰੰਤ ਰੰਗ ਨਿਕਲਣ ਲੱਗ ਜਾਵੇ ਜਾਂ ਮਿੱਠਾ ਸੁਆਦ ਲੱਗਣ ਲੱਗ ਜਾਵੇ ਤਾਂ ਸਮਝੋ ਕਿ ਇਹ ਨਕਲੀ ਹੈ।
ਕੇਸਰ ਨੂੰ ਦਬਾ ਕੇ ਵੀ ਚੈੱਕ ਕੀਤਾ ਜਾ ਸਕਦਾ ਹੈ। ਅਸਲੀ ਅਤੇ ਨਕਲੀ ਕੇਸਰ ਦੀ ਪਛਾਣ ਕਰਨ ਲਈ, ਇਸਦੇ ਰੇਸ਼ੇ ਨੂੰ ਆਪਣੇ ਹੱਥ ਵਿੱਚ ਦਬਾਓ। ਜੇ ਟੁੱਟ ਜਾਵੇ ਤਾਂ ਸਮਝੋ ਇਹ ਅਸਲੀ ਹੈ। ਅਸਲ ਵਿੱਚ, ਅਸਲੀ ਕੇਸਰ ਨਰਮ ਹੁੰਦਾ ਹੈ, ਇਸ ਲਈ ਇਹ ਹੱਥ ਵਿੱਚ ਫੜਦੇ ਹੀ ਟੁੱਟ ਜਾਂਦਾ ਹੈ।
ਅਸਲੀ ਜਾਂ ਨਕਲੀ ਕੇਸਰ ਦੀ ਪਛਾਣ ਕਰਨ ਲਈ ਇਸ ਨੂੰ ਪਾਣੀ ਵਿੱਚ ਪਾ ਕੇ ਜਾਂਚੋ। ਇਸ ਦੇ ਲਈ ਥੋੜ੍ਹੇ ਜਿਹੇ ਪਾਣੀ 'ਚ ਕੇਸਰ ਦਾ ਇੱਕ ਰੇਸ਼ਾ ਪਾ ਦਿਓ ਅਤੇ ਫਿਰ ਦੇਖੋ ਕਿ ਜੇਕਰ ਇਸ ਦਾ ਰੰਗ ਤੁਰੰਤ ਨਿਕਲ ਜਾਵੇ ਤਾਂ ਸਮਝ ਲਓ ਕਿ ਇਹ ਨਕਲੀ ਹੈ। ਧਿਆਨ ਰਹੇ ਕਿ ਅਸਲੀ ਕੇਸਰ ਦਾ ਰੰਗ ਪਾਣੀ 'ਚ ਆਉਣ 'ਚ ਕੁਝ ਸਮਾਂ ਲੱਗਦਾ ਹੈ।
ਗਰਮ ਦੁੱਧ ਵਿਚ ਕੇਸਰ ਮਿਲਾ ਕੇ ਇਸ ਦੀ ਜਾਂਚ ਕੀਤੀ ਜਾ ਸਕਦੀ ਹੈ। ਇਸ ਦੇ ਲਈ ਕੋਸੇ ਦੁੱਧ ਵਿਚ ਕੇਸਰ ਪਾਓ ਜੇਕਰ ਇਹ ਪਾਣੀ ਵਿਚ ਪੂਰੀ ਤਰ੍ਹਾਂ ਘੁਲ ਜਾਵੇ ਤਾਂ ਇਹ ਅਸਲੀ ਕੇਸਰ ਹੈ। ਜਦੋਂ ਕਿ ਨਕਲੀ ਕੇਸਰ ਪਾਣੀ ਵਿੱਚ ਨਹੀਂ ਘੁਲੇਗਾ ਅਤੇ ਇਸ ਦੇ ਰੇਸ਼ੇ ਪਾਣੀ ਵਿੱਚ ਹੀ ਰਹਿੰਦੇ ਹਨ।