Election Results 2024
(Source: ECI/ABP News/ABP Majha)
ਭਾਰਤ ਦੇ ਮਸ਼ਹੂਰ YouTubers, ਲੱਖਾਂ ਸਬਸਕ੍ਰਾਇਬਰਸ ਨਾਲ ਕਰਦੇ ਕਰੋੜਾਂ ਦੀ ਕਮਾਈ
ਸੋਸ਼ਲ ਮੀਡੀਆ ਸਿਰਫ਼ ਟਾਇਮਪਾਸ ਦਾ ਸਾਧਨ ਹੀ ਨਹੀਂ, ਇਸ ਤੋਂ ਚੰਗੀ ਕਮਾਈ ਵੀ ਕੀਤੀ ਜਾ ਸਕਦੀ ਹੈ। ਜੇਕਰ ਤੁਹਾਡਾ ਕੰਟੈਂਟ ਪਬਲਿਕ ਨੂੰ ਪਸੰਦ ਆਉਂਦਾ ਹੈ ਤਾਂ ਸਮਝੋ ਤੁਹਾਨੂੰ ਫੇਮਸ ਹੋਣ ਤੋਂ ਕੋਈ ਨਹੀਂ ਰੋਕ ਸਕਦਾ।
Download ABP Live App and Watch All Latest Videos
View In Appਨਿਸ਼ਾ ਮਧੂਲਿਕਾ ਦਾ ਯੂਟਿਊਬ ਚੈਨਲ ਉਨ੍ਹਾਂ ਦੀ ਵੈੱਜ ਰੈਸਿਪੀਸ ਲਈ ਕਾਫੀ ਪਸੰਦ ਕੀਤਾ ਜਾਂਦਾ ਹੈ। 61 ਸਾਲ ਦੀ ਇਸ ਯੂਟਿਊਬਰ ਦੇ ਕਰੀਬ 12 ਲੱਖ ਸਬਸਕ੍ਰਾਇਬਰ ਹਨ ਤੇ ਇਨ੍ਹਾਂ ਦੀ ਨੈੱਟ ਵਰਥ 32 ਕਰੋੜ ਦੇ ਆਸਪਾਸ ਹੈ।
ਗੌਰਵ ਚੌਧਰੀ ਦਾ ਨਾਂਅ ਪੈਸਾ ਕਮਾਉਣ ਦੀ ਲਿਸਟ 'ਚ ਸਭ ਤੋਂ ਉੱਪਰ ਹੈ। ਗੌਰਵ ਦਾ ਚੈਨਲ ਟੈਕਨੀਕਲ ਗੁਰੂਜੀ ਦੇ ਨਾਂਅ ਤੋਂ ਹੈ ਤੇ ਇਨ੍ਹਾਂ ਦੀ ਨੈੱਟ ਵਰਥ ਕਰੀਬ 326 ਕਰੋੜ ਹੈ। ਇਹ ਯੂਏਈ 'ਚ ਰਹਿੰਦੇ ਹਨ ਤੇ ਇਨ੍ਹਾਂ ਦੇ ਕਰੀਬ 5 ਲੱਖ ਸਬਸਕ੍ਰਾਇਬਰ ਹਨ। ਗੌਰਵ ਯੂਟਿਊਬ ਤੋਂ ਇਲਾਵਾ ਦੁਬਈ 'ਚ ਆਪਣਾ ਕੰਮ ਵੀ ਕਰਦੇ ਹਨ।
ਨਵੀਂ ਦਿੱਲੀ ਦੇ ਹਰਸ਼ ਬੈਨੀਵਾਲ ਦੇ ਕਰੀਬ 14 ਲੱਖ ਸਬਸਕ੍ਰਾਇਬਰ ਹਨ। ਉਨ੍ਹਾਂ ਦੀ ਨੈੱਟ ਵਰਥ 16 ਕਰੋੜ ਰੁਪਏ ਦੇ ਆਸਪਾਸ ਹੈ।
22 ਸਾਲ ਦੇ ਕੈਰੀ ਮਿਨਾਤੀ ਦੀ ਨੈੱਟ ਵਰਥ ਕਰੀਬ 29 ਕਰੋੜ ਰੁਪਏ ਹੈ। ਉਹ ਕਨੇਡੀਅਨ, ਰੈਪਰ ਤੇ ਗੇਮਰ ਹਨ।
ਵਿੱਦਿਆ ਵੌਕਸ ਦੇ ਨਾਂਅ ਨਾਲ ਫੇਮਸ ਇਸ ਯੂਟਿਊਬਰ ਦਾ ਅਸਲੀ ਨਾਂਅ ਵਿੱਦਿਆ ਅਈਅਰ ਹੈ। ਇਨ੍ਹਾਂ ਦਾ ਮਿਊਜ਼ਿਕ ਚੈਨਲ ਲੋਕ ਖੂਬ ਪਸੰਦ ਕਰਦੇ ਹਨ। ਚੇਨੱਈ 'ਚ ਜਨਮੀ ਵਿੱਦਿਆ ਦੇ ਕਰੀਬ 7 ਲੱਖ ਸਬਸਕ੍ਰਾਇਬਰ ਹਨ ਤੇ ਉਨ੍ਹਾਂ ਦੀ ਨੈੱਟ ਵਰਥਕਰੀਬ 9 ਕਰੋੜ ਦੇ ਆਸਪਾਸ ਹੈ।
ਦਿੱਲੀ ਦੇ ਅਮਿਤ ਭਦਾਨਾ ਦੇ 22 ਲੱਖ ਤੋਂ ਜ਼ਿਆਦਾ ਸਬਸਕ੍ਰਾਇਬਰ ਹਨ। ਇਨ੍ਹਾਂ ਦੇ ਫੇਸਬੁੱਕ ਤੇ ਇੰਸਟਾਗ੍ਰਾਮ 'ਤੇ ਵੀ ਲੱਖਾਂ ਫੌਲੌਅਰਸ ਹਨ। ਇਨ੍ਹਾਂ ਦੀ ਨੈੱਟ ਵਰਥ 46 ਕਰੋੜ ਦੇ ਆਸਪਾਸ ਹੈ।
ਆਸ਼ੀਸ਼ ਚੰਚਲਾਨੀ ਦੀਆਂ ਕਾਮੇਡੀ ਵੀਡੀਓਜ਼ ਲੋਕ ਬਹੁਤ ਪਸੰਦ ਕਰਦੇ ਹਨ। ਇਨ੍ਹਾਂ ਦੇ ਯੂਟਿਊਬ ਤੇ ਕਰੀਬ 21 ਲੱਖ ਸਬਸਕ੍ਰਾਇਬਰ ਹਨ ਤੇ ਨੈੱਟ ਵਰਥ 29 ਕਰੋੜ ਦੇ ਕਰੀਬ ਹੈ।
ਭੁਵਨ ਬੈਮ ਨੂੰ ਉਨ੍ਹਾਂ ਦੇ ਚੈਨਲ ਬੀਬੀ ਕੀ ਵਾਇਨਸ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਭੁਵਨ ਦੇ 20 ਲੱਖ ਤੋਂ ਜ਼ਿਆਦਾ ਸਬਸਕ੍ਰਾਇਬਰ ਹਨ। ਇਨ੍ਹਾਂ ਦੀ ਨੈੱਟ ਵਰਥ 22 ਕਰੋੜ ਦੇ ਆਸਪਾਸ ਹੈ।