ਮੇਥੀ ਦਾ ਪਾਣੀ ਫ਼ਾਇਦਾ ਹੀ ਨੁਕਸਾਨ ਵੀ ਕਰਦਾ, ਜਾਣੋ ਕਿਹੜੇ ਲੋਕਾਂ ਨੂੰ ਪੀਣ ਤੋਂ ਕਰਨਾ ਚਾਹੀਦਾ ਗੁਰੇਜ਼

ਮੇਥੀ ਦਾ ਪਾਣੀ ਯਕੀਨੀ ਤੌਰ ਤੇ ਸਿਹਤਮੰਦ ਹੈ ਪਰ ਇਹ ਕੁਝ ਲੋਕਾਂ ਲਈ ਨੁਕਸਾਨਦੇਹ ਹੋ ਸਕਦਾ ਹੈ। ਇਸ ਲਈ ਇਸਨੂੰ ਪੀਣ ਤੋਂ ਪਹਿਲਾਂ ਕੁਝ ਖਾਸ ਗੱਲਾਂ ਨੂੰ ਜਾਣਨਾ ਬਹੁਤ ਜ਼ਰੂਰੀ ਹੈ।

Health

1/6
ਮੇਥੀ ਦਾ ਪਾਣੀ ਪੀਣ ਦੇ ਫਾਇਦੇ - ਮੇਥੀ ਦਾ ਪਾਣੀ ਪੀਣ ਨਾਲ ਕਈ ਸਿਹਤ ਲਾਭ ਹੋ ਸਕਦੇ ਹਨ, ਜਿਸ ਵਿੱਚ ਬਲੱਡ ਸ਼ੂਗਰ ਨੂੰ ਕੰਟਰੋਲ ਕਰਨਾ, ਪਾਚਨ ਕਿਰਿਆ ਵਿੱਚ ਸੁਧਾਰ ਕਰਨਾ, ਮੋਟਾਪਾ ਘਟਾਉਣਾ ਆਦਿ ਸਮੱਸਿਆਵਾਂ ਸ਼ਾਮਲ ਹਨ।
2/6
ਘੱਟ ਬਲੱਡ ਪ੍ਰੈਸ਼ਰ ਵਾਲੇ ਲੋਕ - ਮੇਥੀ ਦਾ ਪਾਣੀ ਬਲੱਡ ਪ੍ਰੈਸ਼ਰ ਨੂੰ ਘੱਟ ਕਰ ਸਕਦਾ ਹੈ, ਜਿਸ ਨਾਲ ਚੱਕਰ ਆਉਣੇ, ਕਮਜ਼ੋਰੀ ਅਤੇ ਬੇਹੋਸ਼ੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
3/6
ਖੂਨ ਪਤਲਾ ਕਰਨ ਵਾਲੀ ਦਵਾਈ ਲੈਣ ਵਾਲੇ - ਮੇਥੀ ਦਾ ਖੂਨ ਪਤਲਾ ਕਰਨ ਵਾਲਾ ਪ੍ਰਭਾਵ ਹੁੰਦਾ ਹੈ, ਜਿਸ ਨਾਲ ਖੂਨ ਵਹਿਣ ਦਾ ਖ਼ਤਰਾ ਵਧ ਸਕਦਾ ਹੈ।
4/6
ਸ਼ੂਗਰ ਦੇ ਮਰੀਜ਼: ਇਹ ਸ਼ੂਗਰ ਵਿੱਚ ਮਦਦਗਾਰ ਹੈ ਪਰ ਜੇਕਰ ਦਵਾਈ ਦੇ ਨਾਲ ਲਿਆ ਜਾਵੇ ਤਾਂ ਸ਼ੂਗਰ ਦਾ ਪੱਧਰ ਬਹੁਤ ਘੱਟ ਸਕਦਾ ਹੈ। ਇਸ ਲਈ ਡਾਕਟਰ ਨਾਲ ਸਲਾਹ-ਮਸ਼ਵਰਾ ਕਰਨਾ ਜ਼ਰੂਰੀ ਹੈ।
5/6
ਐਲਰਜੀ ਵਾਲੇ ਲੋਕ - ਕੁਝ ਲੋਕਾਂ ਨੂੰ ਮੇਥੀ ਤੋਂ ਐਲਰਜੀ ਹੋ ਸਕਦੀ ਹੈ, ਜਿਸ ਨਾਲ ਚਮੜੀ 'ਤੇ ਧੱਫੜ, ਸਾਹ ਲੈਣ ਵਿੱਚ ਮੁਸ਼ਕਲ ਜਾਂ ਸੋਜ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
6/6
ਗਰਭਵਤੀ ਔਰਤਾਂ - ਮੇਥੀ ਦਾ ਜ਼ਿਆਦਾ ਮਾਤਰਾ ਵਿੱਚ ਸੇਵਨ ਕਰਨ ਨਾਲ ਬੱਚੇਦਾਨੀ ਦੇ ਸੁੰਗੜਨ ਦਾ ਖ਼ਤਰਾ ਵਧ ਸਕਦਾ ਹੈ, ਜਿਸ ਨਾਲ ਗਰਭਪਾਤ ਦਾ ਖ਼ਤਰਾ ਹੋ ਸਕਦਾ ਹੈ।
Sponsored Links by Taboola