Hair Fall Problem: ਜੇਕਰ ਤੁਸੀਂ ਵੀ ਵਾਲ ਝੜਨ ਤੋਂ ਪਰੇਸ਼ਾਨ ਹੋ ਤਾਂ ਅਪਣਾਓ ਇਹ ਘਰੇਲੂ ਨੁਸਖੇ, ਵਾਲਾਂ ਦਾ ਝੜਨਾ ਹੋਵੇਗਾ ਘੱਟ
Hair Fall: ਅੱਜ ਕੱਲ੍ਹ ਦੀ ਤਣਾਅ ਅਤੇ ਭੱਜ-ਦੌੜ ਭਰੀ ਜ਼ਿੰਦਗੀ ਵਿੱਚ ਵਾਲਾਂ ਦਾ ਝੜਨਾ ਇੱਕ ਆਮ ਸਮੱਸਿਆ ਬਣ ਗਈ ਹੈ ਅਤੇ ਹਰ ਦੂਜਾ ਵਿਅਕਤੀ ਇਸ ਸਮੱਸਿਆ ਤੋਂ ਪ੍ਰੇਸ਼ਾਨ ਹੈ।
Hair Fall
1/7
ਔਰਤਾਂ ਵਿੱਚ ਵੀ ਇਹ ਸਮੱਸਿਆ ਆਮ ਹੁੰਦੀ ਜਾ ਰਹੀ ਹੈ, ਤਾਂ ਆਓ ਅੱਜ ਤੁਹਾਨੂੰ ਦੱਸਦੇ ਹਾਂ ਕੁਝ ਅਜਿਹੇ ਘਰੇਲੂ ਨੁਸਖੇ। ਜਿਸ ਨਾਲ ਵਾਲਾਂ ਦੇ ਝੜਨ ਨੂੰ ਕੁਝ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ।
2/7
ਮਸਾਜ ਕਰੋ — ਰੋਜ਼ਾਨਾ ਸਿਰ ਦੀ ਮਾਲਿਸ਼ ਕਰੋ ਕਿਉਂਕਿ ਇਸ ਨਾਲ ਖੂਨ ਦਾ ਪ੍ਰਵਾਹ ਵਧਦਾ ਹੈ, ਜੋ ਵਾਲਾਂ ਨੂੰ ਝੜਨ ਤੋਂ ਰੋਕਣ ਅਤੇ ਨਵੇਂ ਵਾਲ ਉਗਾਉਣ ਲਈ ਬਹੁਤ ਕਾਰਗਰ ਸਾਬਤ ਹੁੰਦਾ ਹੈ।
3/7
ਨਾਰੀਅਲ ਦਾ ਤੇਲ ਲਗਾਓ — ਨਾਰੀਅਲ ਦਾ ਤੇਲ ਵਾਲਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ, ਜੋ ਵਾਲਾਂ ਨੂੰ ਮਜ਼ਬੂਤ ਬਣਾਉਂਦਾ ਹੈ, ਇਸ ਲਈ ਰੋਜ਼ਾਨਾ ਨਾਰੀਅਲ ਦੇ ਤੇਲ ਨਾਲ ਸਕੈਲਪ ਦੀ ਮਾਲਿਸ਼ ਕਰਨਾ ਨਾ ਭੁੱਲੋ।
4/7
ਪਿਆਜ਼ ਦਾ ਰਸ- ਪਿਆਜ਼ ਦਾ ਰਸ ਵਾਲਾਂ ਦੇ ਵਾਧੇ ਵਿੱਚ ਵੀ ਬਹੁਤ ਪ੍ਰਭਾਵਸ਼ਾਲੀ ਹੁੰਦਾ ਹੈ ਅਤੇ ਇਹ ਵਾਲਾਂ ਨੂੰ ਝੜਨ ਤੋਂ ਰੋਕਣ ਵਿੱਚ ਵੀ ਮਦਦ ਕਰਦਾ ਹੈ।
5/7
ਆਂਡਾ — ਅੰਡੇ 'ਚ ਮੌਜੂਦ ਪ੍ਰੋਟੀਨ ਵਾਲਾਂ ਨੂੰ ਮਜ਼ਬੂਤ ਕਰਨ ਅਤੇ ਉਨ੍ਹਾਂ ਨੂੰ ਝੜਨ ਤੋਂ ਬਚਾਉਣ 'ਚ ਕਾਫੀ ਮਦਦਗਾਰ ਸਾਬਤ ਹੁੰਦਾ ਹੈ।
6/7
ਡਾਈਟ – ਪ੍ਰੋਟੀਨ ਯੁਕਤ ਆਹਾਰ ਲਓ ਕਿਉਂਕਿ ਮਜ਼ਬੂਤ ਵਾਲਾਂ ਲਈ ਚੰਗੀ ਖੁਰਾਕ ਬਹੁਤ ਜ਼ਰੂਰੀ ਹੈ। ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰੋ ਕਿ ਤੁਸੀਂ ਜੋ ਵੀ ਖੁਰਾਕ ਲੈਂਦੇ ਹੋ ਉਸ ਵਿੱਚ ਜ਼ਿੰਕ, ਆਇਰਨ, ਵਿਟਾਮਿਨ ਅਤੇ ਪ੍ਰੋਟੀਨ ਹੋਵੇ।
7/7
ਸ਼ੈਂਪੂ - ਚੰਗਾ ਸ਼ੈਂਪੂ ਚੁਣਨਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਤੁਹਾਡੇ ਵਾਲਾਂ ਨੂੰ ਸਿੱਧਾ ਪ੍ਰਭਾਵਿਤ ਕਰਦਾ ਹੈ।
Published at : 05 Feb 2024 07:03 AM (IST)